DA Hike : ਕੇਂਦਰੀ ਮੁਲਾਜ਼ਮਾਂ ਦੇ ਡੀ.ਏ ‘ਚ 3 ਪ੍ਰਤੀਸ਼ਤ ਵਾਧਾ, ਜਾਣੋ ਹੁਣ ਕਿੰਨੀਂ ਵਧੇਗੀ ਤਨਖ਼ਾਹ
DA Hike Updates: ਮੋਦੀ ਸਰਕਾਰ ਨੇ ਦੇਸ਼ ਦੇ 50 ਲੱਖ ਕੇਂਦਰੀ ਕਰਮਚਾਰੀਆਂ ਅਤੇ 65 ਲੱਖ ਪੈਨਸ਼ਨਰਾਂ ਨੂੰ ਦੀਵਾਲੀ ਦਾ ਵੱਡਾ ਤੋਹਫਾ ਦਿੱਤਾ ਹੈ। ਕੱਲ੍ਹ, ਮੋਦੀ ਮੰਤਰੀ ਮੰਡਲ ਨੇ 7ਵੇਂ ਤਨਖਾਹ ਕਮਿਸ਼ਨ ਦੇ ਅਧੀਨ ਆਉਂਦੇ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ 3 ਪ੍ਰਤੀਸ਼ਤ ਵਾਧਾ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ।
ਇਸ ਨਾਲ ਹੁਣ ਮਹਿੰਗਾਈ ਭੱਤਾ 50 ਫੀਸਦੀ ਤੋਂ ਵਧ ਕੇ 53 ਫੀਸਦੀ ਹੋ ਗਿਆ ਹੈ। ਇਸ ਤੋਂ ਪਹਿਲਾਂ ਮਾਰਚ 2024 ਵਿੱਚ ਮਹਿੰਗਾਈ ਭੱਤੇ ਵਿੱਚ 4 ਫ਼ੀਸਦੀ ਦਾ ਵਾਧਾ ਕੀਤਾ ਗਿਆ ਸੀ ਅਤੇ ਹੁਣ ਉਸ ਸਮੇਂ ਡੀਏ 46 ਤੋਂ ਵਧਾ ਕੇ 50 ਫ਼ੀਸਦੀ ਹੋ ਗਿਆ ਹੈ। ਸਾਲ ‘ਚ ਦੂਜੀ ਵਾਰ ਮਹਿੰਗਾਈ ਭੱਤੇ ‘ਚ ਵਾਧੇ ਕਾਰਨ ਲੋਕਾਂ ਨੂੰ ਦੀਵਾਲੀ ‘ਤੇ ਬੋਨਸ ਦੇ ਨਾਲ-ਨਾਲ ਤਨਖਾਹ ਦਾ ਵਧਿਆ ਹੋਇਆ ਬਕਾਇਆ ਵੀ ਮਿਲੇਗਾ।
#WATCH | Delhi: Union Minister Ashwini Vaishnaw says, "Union Cabinet has approved a 3% hike in DA for central government employees and Dearness Relief for pensioners. A total of Rs 9448 Crores annually will be added to the paycheck of central government employees…" pic.twitter.com/8S5BpcgWEt
— ANI (@ANI) October 16, 2024
ਮੂਲ ਤਨਖਾਹ ਵਿੱਚ ਗਰੇਡ ਪੇ ਨੂੰ ਜੋੜ ਕੇ ਅਤੇ ਇਸ ਨੂੰ ਵਧੇ ਹੋਏ ਮਹਿੰਗਾਈ ਭੱਤੇ ਦੇ ਪ੍ਰਤੀਸ਼ਤ ਨਾਲ ਗੁਣਾ ਕਰਨ ਨਾਲ ਪ੍ਰਾਪਤ ਕੀਤੀ ਗਈ ਰਕਮ ਕੁੱਲ DA ਦੀ ਰਕਮ ਹੋਵੇਗੀ। ਇਸ ਡੀਏ ਦੀ ਰਕਮ ਨੂੰ ਮੂਲ ਤਨਖਾਹ ਅਤੇ ਗਰੇਡ ਪੇਅ ਵਿੱਚ ਜੋੜਨ ਨਾਲ ਜੋ ਰਕਮ ਆਵੇਗੀ ਉਹ ਨਵੀਂ ਤਨਖਾਹ ਹੋਵੇਗੀ। ਜਿਵੇਂ 10 ਹਜ਼ਾਰ ਰੁਪਏ ਮੁੱਢਲੀ ਤਨਖਾਹ ਹੈ। ਇਕ ਹਜ਼ਾਰ ਰੁਪਏ ਗ੍ਰੇਡ ਪੇਅ ‘ਤੇ ਹੈ। ਇਨ੍ਹਾਂ ਦੋਵਾਂ ਨੂੰ ਜੋੜਨ ‘ਤੇ 11 ਹਜ਼ਾਰ ਰੁਪਏ ਦੀ ਰਕਮ ਹੋਵੇਗੀ। 11 ਹਜ਼ਾਰ ਨੂੰ 53 ਫੀਸਦੀ ਨਾਲ ਗੁਣਾ ਕਰਨ ਨਾਲ ਡੀਏ ਦੀ ਰਕਮ 5830 ਰੁਪਏ ਹੋ ਜਾਵੇਗੀ। 5830 ਰੁਪਏ ‘ਚ 11 ਹਜ਼ਾਰ ਰੁਪਏ ਜੋੜਨ ਨਾਲ ਤਨਖਾਹ 16830 ਰੁਪਏ ਹੋ ਜਾਵੇਗੀ, ਯਾਨੀਕਿ ਪਿਛਲੇ ਡੀਏ ਦੇ ਮੁਕਾਬਲੇ 330 ਰੁਪਏ ਤਨਖਾਹ ਵਧ ਗਈ ਹੈ। ਤਨਖ਼ਾਹ ਦਾ ਢਾਂਚਾ ਵੀ ਵੱਖ-ਵੱਖ ਮੂਲ ਤਨਖ਼ਾਹ ਦੇ ਹਿਸਾਬ ਨਾਲ ਵੱਖਰਾ ਹੋਵੇਗਾ।
3 ਮਹੀਨਿਆਂ ਦਾ ਬਕਾਇਆ ਮਿਲੇਗਾ
ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰੀ ਕਰਮਚਾਰੀਆਂ ਨੂੰ ਨਵੰਬਰ ਮਹੀਨੇ ਵਿੱਚ ਵਧੀ ਹੋਈ ਤਨਖਾਹ ਮਿਲੇਗੀ। ਵਧਿਆ ਹੋਇਆ ਮਹਿੰਗਾਈ ਭੱਤਾ 1 ਜੁਲਾਈ ਤੋਂ ਲਾਗੂ ਹੋਵੇਗਾ, ਇਸ ਲਈ ਮੁਲਾਜ਼ਮਾਂ ਨੂੰ ਅਗਸਤ, ਸਤੰਬਰ ਅਤੇ ਅਕਤੂਬਰ ਮਹੀਨੇ ਦੇ ਮਹਿੰਗਾਈ ਭੱਤੇ ਦੇ ਬਕਾਏ ਵੀ ਮਿਲਣਗੇ।
ਤੁਹਾਨੂੰ ਦੱਸ ਦੇਈਏ ਕਿ ਸਰਕਾਰ ਹਰ ਸਾਲ ਦੋ ਵਾਰ ਮਹਿੰਗਾਈ ਭੱਤੇ ਵਿੱਚ ਵਾਧਾ ਕਰਦੀ ਹੈ। ਇੱਕ ਵਾਰ ਜਨਵਰੀ ਵਿੱਚ ਅਤੇ ਦੂਜੀ ਵਾਰ ਜੁਲਾਈ ਵਿੱਚ, ਪਰ ਸਾਲ 2024 ਵਿੱਚ ਮਾਰਚ ਅਤੇ ਅਕਤੂਬਰ ਵਿੱਚ ਮਹਿੰਗਾਈ ਭੱਤੇ ਵਿੱਚ ਵਾਧਾ ਕੀਤਾ ਗਿਆ ਸੀ, ਜੋ 1 ਜਨਵਰੀ ਅਤੇ 1 ਜੁਲਾਈ ਤੋਂ ਲਾਗੂ ਹੋਇਆ ਸੀ। ਅਜਿਹੇ ‘ਚ ਇਸ ਵਾਰ ਲੋਕਾਂ ਨੂੰ ਤਨਖ਼ਾਹ ‘ਚ ਵਾਧੇ ਦੇ ਨਾਲ-ਨਾਲ ਬਕਾਏ ਦਾ ਵੀ ਫਾਇਦਾ ਮਿਲਿਆ ਹੈ।
3 ਸਾਲਾਂ ‘ਚ 6 ਗੁਣਾ ਵਧਿਆ ਮਹਿੰਗਾਈ ਭੱਤਾ
ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ 3 ਸਾਲਾਂ ‘ਚ ਮਹਿੰਗਾਈ ਭੱਤੇ ‘ਚ 6 ਗੁਣਾ ਵਾਧਾ ਹੋਇਆ ਹੈ। ਅਕਤੂਬਰ 2024 ਵਿੱਚ ਮਹਿੰਗਾਈ ਭੱਤੇ ਵਿੱਚ 3 ਫੀਸਦੀ ਦਾ ਵਾਧਾ ਕਰਕੇ 50 ਤੋਂ 53 ਫੀਸਦੀ ਹੋ ਗਿਆ ਹੈ। ਮਾਰਚ 2024 ਵਿੱਚ 4 ਫੀਸਦੀ ਦੇ ਵਾਧੇ ਕਾਰਨ ਮਹਿੰਗਾਈ ਭੱਤਾ 46 ਫੀਸਦੀ ਤੋਂ ਵਧ ਕੇ 50 ਫੀਸਦੀ ਹੋ ਗਿਆ ਸੀ। ਸਤੰਬਰ 2023 ਵਿੱਚ 4% ਦੇ ਵਾਧੇ ਨਾਲ, ਮਹਿੰਗਾਈ ਭੱਤਾ 42% ਤੋਂ ਵਧ ਕੇ 46% ਹੋ ਗਿਆ ਸੀ। ਮਾਰਚ 2023 ਵਿੱਚ 4% ਦੇ ਵਾਧੇ ਤੋਂ ਬਾਅਦ, ਮਹਿੰਗਾਈ ਭੱਤਾ 38% ਤੋਂ ਵਧ ਕੇ 42% ਹੋ ਗਿਆ ਸੀ। ਇਸ ਤੋਂ ਪਹਿਲਾਂ ਸਤੰਬਰ 2022 ‘ਚ 4 ਫੀਸਦੀ ਵਾਧੇ ਕਾਰਨ ਮਹਿੰਗਾਈ ਭੱਤਾ 34 ਫੀਸਦੀ ਤੋਂ ਵਧ ਕੇ 38 ਫੀਸਦੀ ਹੋ ਗਿਆ ਸੀ। ਮਾਰਚ 2022 ਵਿੱਚ 3% ਦੇ ਵਾਧੇ ਕਾਰਨ, ਮਹਿੰਗਾਈ ਭੱਤਾ 31% ਤੋਂ ਵਧ ਕੇ 34% ਹੋ ਗਿਆ।