Punjab News: ਈਟੀਟੀ 5994 ਅਧਿਆਪਕਾਂ ਦੇ ਗੰਭੀਰਪੁਰ ਧਰਨੇ ‘ਚ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ ਸ਼ਮੂਲੀਅਤ
ਡੀਟੀਐੱਫ ਦੀ ਸੂਬਾ ਕਮੇਟੀ ਦੇ ਐਲਾਨ ਮੁਤਾਬਕ 21000 ਰੁ: ਦਾ ਸੰਘਰਸ਼ੀ ਸਹਿਯੋਗ ਸਾਥੀਆਂ ਦੇ ਕੀਤਾ ਹਵਾਲੇ
ਪੰਜਾਬ ਨੈੱਟਵਰਕ, ਚੰਡੀਗੜ੍ਹ
ਅੱਜ ਡੀ ਟੀ ਐਫ ਜਿਲ੍ਹਾ ਰੂਪਨਗਰ ਨੇ ਈ ਟੀ ਟੀ 5994 ਵਲੋ ਭਰਤੀ ਮੁਕੰਮਲ ਕਰਵਾਉਣ ਲਈ ਸਿੱਖਿਆ ਮੰਤਰੀ ਦੀ ਗੰਭੀਰਪੁਰ ਰਿਹਾਇਸ਼ ਦੇ ਕੀਤੇ ਘਿਰਾਓ ਦੌਰਾਨ ਸ਼ਮੂਲੀਅਤ ਕੀਤੀ ਗਈ, ਜਿਸ ਦੌਰਾਨ ਡੀ.ਟੀ.ਐੱਫ. ਦੇ ਜਿਲ੍ਹਾ ਪ੍ਰਧਾਨ ਗਿਆਨ ਚੰਦ, ਵਿੱਤ ਸਕੱਤਰ ਸੁਨੀਲ ਕੁਮਾਰ ਅਤੇ ਜਿਲ੍ਹਾ ਜਨਰਲ ਸਕੱਤਰ ਰਮੇਸ਼ ਲਾਲ ਸੰਬੋਧਨ ਕੀਤਾ ਅਤੇ ਸਹਿਯੋਗ ਜਾਰੀ ਰੱਖਣ ਦਾ ਭਰੋਸਾ ਦਿੱਤਾ।
ਇਸ ਮੌਕੇ ਈ ਟੀ ਟੀ 6635 ਦੇ ਜਿਲ੍ਹਾ ਆਗੂ ਗੁਰਪ੍ਰੀਤ ਸਿੰਘ ਵੱਲੋਂ ਵੀ ਸੰਬੋਧਨ ਕੀਤਾ ਗਿਆ। ਇਸ ਦੌਰਾਨ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਵਲੋ ਬੀਤੀ 12 ਅਕਤੂਬਰ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਦੀ ਅਗਵਾਈ ਵਿੱਚ ਸੂਬਾਈ ਵਫ਼ਦ ਵੱਲੋਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਪਹੁੰਚ ਕੇ ਹਰੇਕ ਕਿਸਮ ਦਾ ਸਹਿਯੋਗ ਦੇਣ ਦੇ ਕੀਤੇ ਜਨਤਕ ਐਲਾਨ ਨੂੰ ਪੁਗਾਉਂਦੇ ਹੋਏ ਸੂਬਾ ਕਮੇਟੀ ਵਲੋ ਭੇਜਿਆ 21000 ਰੁਪਏ ਦਾ ਸੰਘਰਸ਼ੀ ਸਹਿਯੋਗ ਵੀ ਈ.ਟੀ.ਟੀ. 5994 ਦੇ ਆਗੂਆਂ ਨੂੰ ਭੇਂਟ ਕੀਤਾ ਗਿਆ।
ਇਸ ਤੋਂ ਇਲਾਵਾ, ਈ ਟੀ ਟੀ 5994 ਅਧਿਆਪਕ ਸਾਥੀਆਂ ਨੂੰ ਸਿੱਖਿਆ ਮੰਤਰੀ ਦੀ ਸ਼ਹਿ ਤੇ ਦਿੱਤੀਆਂ ਜਾਂਦੀਆਂ ਧਮਕੀਆਂ ਦਾ ਵਿਰੋਧ ਕਰਦਿਆਂ ਐਲਾਨ ਕੀਤਾ ਕਿ ਜੇਕਰ ਕਿਸੇ ਵੀ ਸਾਥੀ ਨਾਲ ਸਰਕਾਰ ਨੇ ਵਧੀਕੀ ਕਰਨ ਦਾ ਯਤਨ ਕੀਤਾ ਤਾਂ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ ਇਸ ਦਾ ਡੱਟਵਾਂ ਵਿਰੋਧ ਹੋਵੇਗਾ।