ਸਰਕਾਰੀ ਪ੍ਰਾਇਮਰੀ ਸਕੂਲ ‘ਚ ਮੇਗਾ PTM ਦੌਰਾਨ ਆਈਈਏਟੀ ਅਧਿਆਪਕਾ ਪਰਮਜੀਤ ਕੌਰ ਨੇ ਸਰਕਾਰ ਨੂੰ ਕੀਤੀ ਅਨੋਖੀ ਅਪੀਲ- ਕਿਹਾ ਸਾਡੇ ਨਾਲ ਇਨਸਾਫ਼ ਤਾਂ ਕਰੋ..!

All Latest NewsNews FlashPunjab News

 

ਪੰਜਾਬ ਨੈੱਟਵਰਕ, ਲੁਧਿਆਣਾ-

ਅੱਜ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮੇਗਾ ਪੀਟੀਐਮ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਸਰਕਾਰੀ ਸਕੂਲ ਵਿੱਚ ਪੜ੍ਹਦੇ ਹੋਏ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਅਧਿਆਪਕਾਂ ਵੱਲੋਂ ਵੀ ਬੱਚਿਆਂ ਦੇ ਮਾਪਿਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਅਤੇ ਇਹਨਾਂ ਮੀਟਿੰਗਾਂ ਵਿੱਚ ਇਹਨਾਂ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਇਹ ਵਿਸ਼ੇਸ਼ ਲੋੜਾਂ ਵਾਲੇ ਬੱਚੇ ਆਮ ਬੱਚਿਆਂ ਨਾਲੋਂ ਕਿਸੇ ਪੱਖ ਤੋਂ ਵੀ ਘੱਟ ਨਹੀਂ ਹਨ ਅਤੇ ਇਹਨਾਂ ਬੱਚਿਆਂ ਨੂੰ ਬਾਕੀ ਬੱਚਿਆਂ ਵਾਂਗ ਘਰ ਵਿੱਚ ਪਿਆਰ ਅਤੇ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ।

ਇਸੇ ਦੇ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ, ਮਨਸੂਰਾਂ ਬਲਾਕ ਪੱਖੋਵਾਲ, ਲੁਧਿਆਣਾ ਵਿਖੇ ਵੀ ਮੇਗਾ ਪੀਟੀਐਮ ਦਾ ਪ੍ਰਬੰਧ ਕੀਤਾ ਗਿਆ। ਵਿਸ਼ੇਸ਼ ਬੱਚਿਆਂ ਦੇ ਅਧਿਆਪਕ ਸ਼੍ਰੀਮਤੀ ਪਰਮਜੀਤ ਕੌਰ ਨੇ ਕਿਹਾ ਕਿ ਇਹਨਾਂ ਬੱਚਿਆਂ ਦਾ ਆਤਮ ਵਿਸ਼ਵਾਸ ਵਧਾਉਣਾ ਅਤੇ ਇਹਨਾਂ ਨੂੰ ਸਮਾਜ ਵਿੱਚ ਆਮ ਬੱਚਿਆਂ ਦੇ ਬਰਾਬਰ ਖੜੇ ਕਰਨਾ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਦਾ ਮੁਢਲਾ ਫਰਜ ਹੈ।

ਇੱਥੇ ਬੜੇ ਹੀ ਭਰੇ ਹੋਏ ਮਨ ਨਾਲ ਆਈਈ ਏਟੀ ਅਧਿਆਪਕਾ ਸ਼੍ਰੀਮਤੀ ਪਰਮਜੀਤ ਕੌਰ ਨੇ ਕਿਹਾ ਕਿ ਜਿੱਥੇ ਅਸੀਂ ਪਹਿਲੀ ਜਮਾਤ ਤੋਂ ਲੈ ਕੇ ਬਾਹਰਵੀਂ ਜਮਾਤ ਤੱਕ ਦੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਹਾਂ ਅਤੇ ਇਹਨਾਂ ਦਾ ਭਵਿੱਖ ਰੋਸ਼ਨ ਕਰ ਰਹੇ ਹਾਂ ਉੱਥੇ ਹੀ ਸਰਕਾਰ ਨੇ ਸਾਡੇ ਭਵਿੱਖ ਵਿੱਚ ਹਨੇਰਾ ਕਰਕੇ ਸਾਡੇ ਨਾਲ ਬਹੁਤ ਵੱਡੀ ਬੇਇਨਸਾਫੀ ਕੀਤੀ ਹੈ, ਜਿਸ ਦੀ ਕਿ ਸਾਨੂੰ ਸਰਕਾਰ ਵੱਲੋਂ ਉਮੀਦ ਨਹੀਂ ਸੀ।

ਸੋ ਅਸੀਂ ਸਮੂਹ ਆਈਈ ਏਟੀ ਅਧਿਆਪਕ ਜਥੇਬੰਦੀ ਪੰਜਾਬ, ਸਰਕਾਰੀ ਸਕੂਲਾਂ ਦੀ ਅੱਜ ਮੇਗਾ ਪੀਟੀਐਮ ਹੋਣ ਤੋਂ ਬਾਅਦ, ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਡੀਆਂ ਉੱਚ ਪੱਧਰੀ ਵਿਦਿਅਕ ਯੋਗਤਾਵਾਂ ਅਤੇ ਉੱਚ ਪੱਧਰੀ ਪ੍ਰੋਫੈਸਨਲ ਡਿਗਰੀਆਂ ਨੂੰ ਮਿੱਟੀ ਵਿੱਚ ਨਾ ਮਿਲਾਓ, ਸਾਨੂੰ ਸਾਡੀਆਂ ਵਿਦਿਅਕ ਯੋਗਤਾਵਾਂ ਦੇ ਅਨੁਸਾਰ ਤਨਖਾਹ ਦੇਵੋ, ਜੋ ਤੁਹਾਡੇ ਕੋਲੋਂ ਜਾਣੇ ਅਣਜਾਣੇ ਵਿੱਚ ਸਾਡੇ ਨਾਲ ਬੇਇਨਸਾਫੀ ਹੋਈ ਹੈ, ਸਾਨੂੰ ਪਲੱਸ ਟੂ ਦੱਸ ਕੇ ਤਨਖਾਹ ਦਿੱਤੀ ਗਈ, ਜਦ ਕਿ ਨਾ ਤਾਂ ਅਸੀਂ ਲੱਗਣ ਵੇਲੇ ਪਲੱਸ ਟੂ ਸੀ ਅਤੇ ਨਾ ਹੀ ਅੱਜ ਪਲੱਸ ਟੂ ਹਾਂ, ਸਾਡੀਆਂ ਸਾਰੀਆਂ ਵਿਦਿਅਕ ਯੋਗਤਾਵਾਂ ਈ -ਪੰਜਾਬ ਪੋਰਟਲ ਤੋਂ ਸਰਕਾਰ ਆਪ ਚੈੱਕ ਕਰੇ, ਅਤੇ ਸਾਡੇ ਨਾਲ ਬਣਦਾ ਨਿਆਂ ਕਰੇ।

 

Media PBN Staff

Media PBN Staff

Leave a Reply

Your email address will not be published. Required fields are marked *