ਵੱਡੀ ਖ਼ਬਰ: ਫਿਰੋਜ਼ਪੁਰ ਦਿਹਾਤੀ ਤੋਂ ਸਾਬਕਾ ਵਿਧਾਇਕਾ ਸਤਕਾਰ ਕੌਰ ਗਹਿਰੀ ਨੂੰ ਭਾਜਪਾ ਨੇ ਪਾਰਟੀ ‘ਚੋਂ ਕੱਢਿਆ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਕਥਿਤ ਤੌਰ ਤੇ ਨਸ਼ੇ ਸਮੇਤ ਗ੍ਰਿਫਤਾਰ ਕੀਤੀ ਗਈ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਸਾਬਕਾ ਵਿਧਾਇਕਾ ਸਤਕਾਰ ਕੌਰ ਗਹਿਰੀ ਨੂੰ ਭਾਜਪਾ ਦੇ ਵੱਲੋਂ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ।
BJP expels former Punjab MLA Satkar Kaur from the party for 6 years. #BJP4IND #BJPPunjab #Satkarkaur pic.twitter.com/6Z2dcj5ft0
— Preet Gurpreet (@gurpreetjosan13) October 24, 2024
ਦੱਸ ਦਈਏ ਕਿ, ਬੀਤੇ ਦਿਨ ਸਤਕਾਰ ਕੌਰ ਗਹਿਰੀ ਨੂੰ ਪੁਲਿਸ ਦੇ ਵਲੋਂ ਕਰੀਬ 100 ਗ੍ਰਾਮ ਹੈਰੋਇਨ ਸਮੇਤ ਖਰੜ ਤੋਂ ਗ੍ਰਿਫਤਾਰ ਕੀਤਾ ਸੀ।
ਇਥੇ ਜਿਕਰ ਕਰਨਾ ਬਣਦਾ ਹੈ ਕਿ, ਸਤਿਕਾਰ ਕੌਰ ਗਹਿਰੀ 2017 ਤੋਂ ਲੈ ਕੇ 2022 ਤੱਕ ਉਹ ਵਿਧਾਇਕ ਸਨ ਅਤੇ ਉਹ ਉਸ ਵੇਲੇ ਕਾਂਗਰਸ ਵਿਚ ਸਨ।
2022 ਵਿਚ ਜਦੋਂ ਕਾਂਗਰਸ ਨੇ ਗਹਿਰੀ ਨੂੰ ਟਿਕਟ ਨਾ ਦਿੱਤੀ ਤਾਂ, ਉਨ੍ਹਾਂ ਦੇ ਵੱਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਅਤੇ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਸਨ।