All Latest NewsNews FlashPunjab News

ਮਾਨਸਾ ਦੇ ਬਰੇਟਾ ਮੰਡੀ ਦੀ ਧੀ ਸ਼ੈਫੀ ਸਿੰਗਲਾ ਨੇ KBC (ਕੌਣ ਬਣੇਗਾ ਕਰੋੜਪਤੀ) ਦੀ ਹਾਟ ਸੀਟ ਤੇ ਪਹੁੰਚ ਕੇ ਵਧਾਇਆ ਇਲਾਕੇ ਦਾ ਮਾਣ

 

ਪੰਜਾਬ ਨੈੱਟਵਰਕ, ਮਾਨਸਾ

ਬਰੇਟਾ ਭਾਵੇਂ ਪੱਛੜੇ ਜਾਣੇ ਜਾਂਦੇ ਮਾਨਸਾ ਜ਼ਿਲ੍ਹੇ ਦੀ ਇੱਕ ਛੋਟੀ ਜਿਹੀ ਮੰਡੀ ਹੈ, ਪਰ ਅਜਿਹਾ ਸ਼ਾਇਦ ਹੀ ਕੋਈ ਖੇਤਰ ਹੋਵੇ ਜਿਸ ਵਿੱਚ ਇੱਥੋਂ ਦੇ ਬੱਚਿਆਂ, ਨੌਜਵਾਨ ਨੇ ਆਪਣੀ ਪੈੜ ਨਾ ਧਰੀ ਹੋਵੇ। ਇੱਥੋਂ ਦੇ ਬੱਚਿਆਂ ਨੇ IAS, IPS, PCS , AIMS, IITs ਵਿੱਚ ਚੰਗੇ ਰੈਂਕ ਹਾਸਲ ਕੀਤੇ ਹਨ ਅਤੇ ਭਾਰਤ ਦੇ ਹਰੇਕ ਹਿੱਸੇ ਵਿੱਚ ਪਹੁੰਚੇ ਹੋਏ ਹਨ।

ਹੁਣ ਅਮਿਤਾਭ ਬੱਚਨ ਦਾ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਵੀ ਇਸ ਇਲਾਕੇ ਦੇ ਬੱਚਿਆਂ ਤੋਂ ਅਛੂਤਾ ਨਹੀਂ ਰਿਹਾ। ਬਰੇਟਾ ਮੰਡੀ ਦੀ ਧੀ ਸ਼ੈਫੀ ਸਿੰਗਲਾ ਪੁੱਤਰੀ ਸ਼੍ਰੀ ਸੰਜੀਵ ਕੁਮਾਰ ( ਪੁੱਤਰ ਸ਼੍ਰੀ ਲਛਮਣ ਦਾਸ ਜੀ ਸਲੇਮਗੜ੍ਹ ਵਾਲੇ) ਨੇ ਨਾਮਵਰ ਸ਼ੋਅ KBC ਵਿੱਚ ਹਾਟ ਸੀਟ ਤੇ ਪਹੁੰਚਣ ਦੀ ਉਪਲਬਧੀ ਹਾਸਲ ਕੀਤੀ ਹੈ।

ਸੈਫ਼ੀ ਸਿੰਗਲਾ ਇਸ ਸਮੇਂ ਪੰਜਾਬ ਪੁਲਿਸ ਵਿੱਚ ਬਤੌਰ ਸਬ-ਇੰਸਪੈਕਟਰ ਸੇਵਾ ਨਿਭਾ ਰਹੀ ਹੈ। ਉਸਦੀ ਇਸ ਉਪਲਬਧੀ ਨਾਲ ਜਿੱਥੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਹੋਇਆ ਹੈ, ਉੱਥੇ ਇਲਾਕੇ ਦੇ ਹੋਰ ਬੱਚਿਆਂ ਲਈ ਵੀ ਪ੍ਰੇਰਨਾ ਦਾ ਸ੍ਰੋਤ ਬਣੀ ਹੈ।

KBC ਦਾ ਇਹ ਐਪੀਸੋਡ ਮਿਤੀ 30 ਅਕਤੂਬਰ 2024 (ਇਸ ਬੁੱਧਵਾਰ) ਨੂੰ ਟੈਲੀਕਾਸਟ ਹੋਵੇਗਾ। ਬਰੇਟਾ ਦੀ ਬੇਟੀ ਸੈਫ਼ੀ ਸਿੰਗਲਾ ਅਤੇ ਪਰਿਵਾਰ ਨੂੰ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਬਹੁਤ ਬਹੁਤ ਵਧਾਈਆਂ।

 

Leave a Reply

Your email address will not be published. Required fields are marked *