ਜ਼ਿਮਨੀ ਚੋਣਾਂ: ਬਰਨਾਲੇ 6 ਨਵੰਬਰ ਨੂੰ ਮੁਲਾਜ਼ਮ ਕਰਨਗੇ ਵੱਡਾ ਰੋਸ ਪ੍ਰਦਰਸ਼ਨ

All Latest NewsNews FlashPunjab News

 

ਜੰਗਲਾਤ ਕਾਮੇ 6 ਨਵੰਬਰ ਨੂੰ ਕਰਨਗੇ ਰੋਸ ਰੈਲੀ

ਰੋਹਿਤ ਗੁਪਤਾ, ਗੁਰਦਾਸਪੁਰ

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਨੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ, ਜਨਰਲ ਸਕੱਤਰ ਜਸਵੀਰ ਸਿੰਘ ਸੀਰਾ, ਚੇਅਰਮੈਨ ਵਿਰਸਾ ਸਿੰਘ ਚਹਿਲ ਦੀ ਅਗਵਾਈ ਹੇਠ 31 ਅਕਤੂਬਰ ਨੂੰ ਗੂਗਲ ਮੀਟ ਰਾਹੀਂ ਆਨਲਾਈਨ ਮੀਟਿੰਗ ਕਰਕੇ ਇਹ ਫੈਸਲਾ ਲਿਆ ਗਿਆ ਕਿ ਜਿਮਣੀ ਚੋਣਾਂ ਦੌਰਾਨ 6 ਨਵੰਬਰ ਨੂੰ ਬਰਨਾਲਾ ਵਿਖੇ ਰੋਸ ਰੈਲੀ ਕੀਤੀ ਜਾਵੇਗੀ।

ਜਥੇਬੰਦੀ ਦੇ ਗੁਰਦਾਸਪੁਰ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਭਾਗੋਵਾਲ, ਜਿਲ੍ਹਾ ਜਨਰਲ ਸਕੱਤਰ ਸੁਰਿੰਦਰ ਕੁਮਾਰ ਧਾਰੀਵਾਲ ਅਤੇ ਕੁਲਦੀਪ ਸਿੰਘ ਅਲੀਵਾਲ ਨੇ ਕਿਹਾ ਕਿ ਜੰਗਲਾਤ ਵਿਭਾਗ ਵਿੱਚ 25-25 ਸਾਲਾਂ ਤੋਂ ਡੇਲੀਵੇਜ ਤੇ ਕੰਮ ਕਰਦੇ ਵਰਕਰਾਂ ਦੀਆਂ ਮੰਗਾਂ ਸਬੰਧੀ ਵਣ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਨਾਲ ਮਿਤੀ 16.05.2023 ਅਤੇ 22.06. 2023 ਨੂੰ ਮੀਟਿੰਗਾਂ ਕੀਤੀਆਂ ਗਈਆਂ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਵੀ ਜਥੇਬੰਦੀ ਦੀਆਂ ਮਿਤੀ 22.11. 2023 ਅਤੇ 13.12. 2023 ਨੂੰ ਦੋ ਮੀਟਿੰਗਾਂ ਕੀਤੀਆਂ ਗਈਆਂ ਪ੍ਰੰਤੂ ਵਣ ਮੰਤਰੀ ਅਅਤੇ ਵਿੱਤ ਮੰਤਰੀ ਵਲੋਂ ਮੀਟਿੰਗਾਂ ਵਿੱਚ ਮੰਗਾਂ ਨੂੰ ਜਲਦੀ ਹੱਲ ਕਰਨ ਦਾ ਵਿਸ਼ਵਾਸ ਅਤੇ ਭਰੋਸਾ ਤਾਂ ਜਰੂਰ ਦਿਵਾਇਆ ਜਾਂਦਾ ਰਿਹਾ ਪ੍ਰੰਤੂ ਇਕ ਵੀ ਮੰਗ ਦਾ ਹੁਣ ਤੱਕ ਹੱਲ ਨਹੀਂ ਕੀਤਾ ਗਿਆ।

ਵਿੱਤ ਮੰਤਰੀ ਵੱਲੋਂ ਜਥੇਬੰਦੀ ਨੂੰ 22 ਫਰਵਰੀ ਦੀ ਮੀਟਿੰਗ ਨੂੰ ਅੱਗੇ ਤੋ ਅੱਗੇ 5 ਮਾਰਚ ਅਤੇ ਫਿਰ 22 ਮਾਰਚ ਕੀਤਾ ਗਿਆ, ਪ੍ਰੰਤੂ ਇਹ ਮੀਟਿੰਗ ਵਿੱਤ ਮੰਤਰੀ ਵੱਲੋ ਹੁਣ ਤੱਕ ਨਹੀਂ ਕੀਤੀ ਗਈ।

ਚੋਣ ਪ੍ਰਚਾਰ ਦੌਰਾਨ ਵੀ ਜਥੇਬੰਦੀ ਦੇ ਆਗੂਆਂ ਵੱਲੋਂ ਵਿੱਤ ਮੰਤਰੀ ਸਾਹਿਬ ਨੂੰ 28 ਮਈ ਦਿੜ੍ਹਬਾ ਹਲਕੇ ਦੇ ਪਿੰਡ ਸੰਗਤੀਵਾਲਾ ਵਿਖੇ ਵੀ ਮੰਗਾਂ ਸਬੰਧੀ ਜਾਣੂ ਕਰਵਾਇਆ ਅਤੇ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਵੀ ਉਨ੍ਹਾਂ ਵੱਲੋਂ ਵਿਸ਼ਵਾਸ ਦਿੱਤਾ ਗਿਆ ਕਿ ਜਥੇਬੰਦੀ ਨੂੰ ਜਲਦੀ ਮੀਟਿੰਗ ਦਾ ਸਮਾਂ ਦਿੱਤਾ ਜਾਵੇਗਾ ਅਤੇ ਜਥੇਬੰਦੀ ਨੂੰ ਦੁਆਰਾ 20 ਅਗਸਤ 2024 ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ, ਫਿਰ ਇਹ ਮੀਟਿੰਗ ਵੀ ਅੱਗੇ ਦੀ ਅੱਗੇ ਕੀਤੀ ਗਈ ਅਤੇ ਹੁਣ ਤੱਕ ਨਹੀਂ ਕੀਤੀ ਗਈ।

ਜਿਸ ਕਰਕੇ ਜਥੇਬੰਦੀ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਕਰਕੇ ਜਥੇਬੰਦੀ ਨੇ 31 ਅਕਤੂਬਰ ਨੂੰ ਆਨਲਾਈਨ ਮੀਟਿੰਗ ਕਰਕੇ ਫੈਸਲਾ ਕੀਤਾ ਹੈ ਕਿ ਜਥੇਬੰਦੀ 6 ਨਵੰਬਰ 2024 ਨੂੰ ਕੈਬਨਿਟ ਮੰਤਰੀ ਮੀਤ ਹੇਅਰ ਦੇ ਹਲਕਾ ਬਰਨਾਲਾ ਵਿਖੇ ਰੋਸ ਰੈਲੀ ਕਰੇਗੀ, ਜਿਸਦੇ ਨਿਕਲਣ ਵਾਲੇ ਸਿਟਿਆਂ ਦੀ ਜਿੰਮੇਵਾਰੀ ਆਪ ਸਰਕਾਰ ਦੀ ਹੋਵੇਗੀ।

 

Media PBN Staff

Media PBN Staff

Leave a Reply

Your email address will not be published. Required fields are marked *