All Latest NewsNews FlashPunjab News

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵੱਲੋਂ ਸਾਂਝੇ ਫ਼ਰੰਟ ਦੇ ਜਿਮਨੀ ਚੋਣਾਂ ਹਲਕਿਆਂ ‘ਚ ਰੋਸ ਝੰਡਾ ਮਾਰਚ/ਧਰਨੇ ‘ਚ ਸ਼ਾਮਲ ਹੋਣ ਦਾ ਐਲਾਨ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਗੁਰਦਾਸਪੁਰ, ਹੋਸ਼ਿਆਰਪੁਰ, ਮੁਕਤਸਰ, ਪਠਾਨਕੋਟ, ਕਪੂਰਥਲਾ, ਫਾਜ਼ਿਲਕਾ, ਲੁਧਿਆਣਾ, ਤਰਨਤਾਰਨ, ਜਲੰਧਰ, ਮਾਨਸਾ, ਫਿਰੋਜਪੁਰ ਅਤੇ ਹੋਰ ਜਿਲੀਆਂ ਦੇ ਪ੍ਰਧਾਨਾਂ/ਆਗੂਆਂ ਦੀ ਹੰਗਾਮੀ ਈ -ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਪ੍ਰਧਾਨਗੀ ਵਿੱਚ ਪੰਜਾਬ ਮੁਲਾਜ਼ਮ ਪੈਨਸ਼ਨਰਸ ਸਾਂਝਾ ਫ਼ਰੰਟ ਦੇ ਜਿਮਨੀ ਚੋਣ ਹਲਕਿਆਂ ਡੇਰਾ ਬਾਬਾ ਨਾਨਕ, ਚੱਬੇਵਾਲ, ਗਿੱਦੜਬਾਹਾ, ਬਰਨਾਲਾ ਵਿਖੇ ਵਿੱਤੀ ਮੰਗਾਂ ਲਈ ਰੋਸ਼ ਝੰਡਾ ਮਾਰਚ/ਧਰਨੇ ਵਿੱਚ ਸ਼ਾਮਿਲ ਹੋਣ ਦੇ ਮੁੱਦੇ ਤੇ ਹੋਈ ਅਤੇ ਸਰਵਸੰਮਤੀ ਨਾਲ ਬਹੁਗਿਣਤੀ ਵਿੱਚ ਸਾਰੇ ਜਿਲਿਆਂ ਨੇ ਸ਼ਾਮਿਲ ਹੋਣ ਦੀ ਪ੍ਰਵਾਨਗੀ ਦਿੱਤੀ|

ਇਸ ਮੌਕੇ ਸੂਬਾ ਸਲਾਹਕਾਰ ਸੁਖਦੇਵ ਸਿੰਘ ਰਾਣਾ, ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ, ਸਕੱਤਰ ਜਨਰਲ ਰਵਿੰਦਰਪਾਲ ਸਿੰਘ ਅਤੇ ਹਰਜੀਤ ਸਿੰਘ ਬਲਹਾੜੀ ਨੇ ਸਮੂਹ ਜਿਲਿਆਂ ਨੂੰ ਕਿਹਾ ਕਿ ਇਹਨਾਂ ਚਾਰ ਵਿਧਾਨਸਭਾ ਸੀਟਾਂ ਦੀਆਂ ਜਿਮਨੀ ਚੋਣ ਹਲਕਿਆਂ ਹੋ ਰਹੇ ਰੋਸ਼ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਤਾਂ ਕਿ ਮੁਲਾਜ਼ਮਾਂ/ ਪੈਨਸ਼ਨਰਸ ਦੀਆਂ ਹੱਕੀ ਵਿੱਤੀ ਮੰਗਾਂ ਡੀ ਏ ਦੀਆਂ ਬਕਾਇਆ ਤਿੰਨ ਕਿਸ਼ਤਾਂ, ਅਤੇ ਇਸਦਾ ਪਿੱਛਲਾ ਬਕਾਇਆ ਅਤੇ ਭਵਿੱਖ ਵਿੱਚ ਡੀ. ਏ ਨੂੰ ਰੈਗੂਲਰ, ਪੁਰਾਣੀ ਪੈਨਸ਼ਨ ਪ੍ਰਾਪਤੀ, ਪੇਂਡੂ ਭੱਤਾ, ਬਾਰਡਰ ਭੱਤਾ, ਏ ਸੀ ਪੀ, ਪੇ ਕਮਿਸ਼ਨ ਦਾ ਬਕਾਇਆ ਅਤੇ ਇਸਦੀ ਅਨਾਮਲੀ, ਨਵੀਂ ਭਰਤੀ ਦੇ ਪੇ ਸਕੇਲਾਂ ਦੀ ਸੋਧ ਆਦਿ ਵਿੱਤੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਤੇ ਦਬਾਅ ਬਣ ਸਕੇ|

ਇਸ ਮੌਕੇ ਕੌਸ਼ਲ ਸ਼ਰਮਾ ਪਠਾਨਕੋਟ, ਚਰਨਦਾਸ ਮੁਕਤਸਰ,ਕੁਲਦੀਪ ਗਰੋਵਰ ਫਾਜ਼ਿਲਕਾ ਅਤੇ ਬਲਜੀਤ ਸਿੰਘ ਕਪੂਰਥਲਾ ਨੇ ਦੂਰ – ਦਰਾਡੇ ਪਿੰਡਾਂ ਅਤੇ ਬਾਰਡਰ ਏਰੀਆ ਚ ਕੰਮ ਕਰ ਰਹੇ ਲੱਖਾਂ ਮੁਲਾਜਮਾਂ ਨੂੰ ਪੇਂਡੂ ਅਤੇ ਬਾਰਡਰ ਭੱਤਾ ਨਾ ਮਿਲਣ ਕਰਕੇ ਮਹੀਨਾਵਾਰ 2 ਤੋਂ 7 ਹਜਾਰ ਪ੍ਰਤੀ ਮੁਲਾਜ਼ਮ ਨੁਕਸਾਨ ਹੋ ਰਿਹਾ ਹੈ| ਅਮਨ ਸ਼ਰਮਾ ਅਤੇ ਜਗਤਾਰ ਸਿੰਘ ਹੋਸ਼ਿਆਰਪੁਰ ਨੇ ਕਿਹਾ ਡੀ ਏ ਦੀਆਂ ਬਕਾਇਆ ਤਿੰਨ ਕਿਸਤਾਂ ਨਾ ਮਿਲਣ ਕਰਕੇ ਹਰੇਕ ਮੁਲਾਜ਼ਮ ਅਤੇ ਪੈਨਸ਼ਨਰ ਨੂੰ ਹਜਾਰਾਂ ਰੁਪਏ ਪ੍ਰਤੀ ਮਹੀਨਾ ਘੱਟ ਮਿੱਲ ਰਹੇ ਹਨ ਜਿਸ ਨਾਲ ਇਸ ਵੱਧੀ ਮਹਿੰਗਾਈ ਚ ਘਰ ਚਲਾਉਣਾ ਬਹੁਤ ਮੁਸ਼ਕਿਲ ਹੋ ਗਿਆ ਹੈ|

ਆਗੂਆਂ ਨੇ ਕਿਹਾ ਕਿ ਆਪ ਪਾਰਟੀ ਝੂਠੇ ਵਾਅਦੇ ਕਰਕੇ ਮੁਲਾਜ਼ਮਾਂ ਨੂੰ ਗੁਮਰਾਹ ਕਰਕੇ ਇਹਨਾਂ ਦੀਆਂ ਲੱਖਾਂ ਵੋਟਾਂ ਨਾਲ ਸਰਕਾਰ ਤਾਂ ਬਣਾ ਗਈ ਪਰ ਅੱਧਾ ਸਮਾਂ ਬੀਤਣ ਤੇ ਵੀ ਇੱਕ ਵੀ ਵਾਅਦਾ ਪੁਰਾ ਨਹੀਂ ਕੀਤਾ ਤਾਂ ਹੀ ਮੁਲਾਜ਼ਮਾਂ ਅਤੇ ਜਨਤਾ ਦੇ ਵਿਰੋਧ ਕਾਰਨ ਲੋਕਸਭਾ ਚ ਆਪ ਪਾਰਟੀ ਬੁਰੀ ਤਰਾਂ ਹਾਰੀ ਅਤੇ ਜੇ ਉਪਰੋਕਤ ਵਿੱਤੀ ਮੰਗਾਂ ਨਾ ਮੰਨੀਆਂ ਤਾਂ ਜਿਮਨੀ ਚੋਣਾਂ ਚ ਵੀ ਬੁਰੀ ਤਰਾਂ ਹਾਰੇਗੀ| ਇਸ ਮੌਕੇ ਸਾਹਿਬਰਨਜੀਤ ਸਿੰਘ,ਤਜਿੰਦਰਪਾਲ ਸਿੰਘ ਖ਼ੈਰਾ ਤਰਨਤਾਰਨ, ਲਖਵੀਰ ਸਿੰਘ, ਵਿਵੇਕ ਕਪੂਰ,ਹਰਜੀਤ ਸਿੰਘ ਰਤਨ, ਅਰੁਣ ਕੁਮਾਰ, ਜਤਿੰਦਰ ਸਿੰਘ ਮਸਾਣੀਆਂ, ਜਤਿੰਦਰਪਾਲ ਸਿੰਘ ਅਤੇ ਰਾਕੇਸ਼ ਕੁਮਾਰ ਹਾਜਰ ਸਨ।

 

Leave a Reply

Your email address will not be published. Required fields are marked *