ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਗੁਣਾਤਮਕ ਪੜ੍ਹਾਈ ਲਈ ਖਾਲਸਾ ਸੈਂਟਰਲ ਯਤੀਮਖਾਨਾ ਦੇ ਸਮੂਹ ਵਿਦਿਆਰਥੀਆਂ ਨੂੰ 200 ਸਕੂਲ ਬੈਗ ਵੰਡੇ -ਅਮਨ ਸ਼ਰਮਾ
ਪੰਜਾਬ ਨੈੱਟਵਰਕ, ਅੰਮ੍ਰਿਤਸਰ-
ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਬ੍ਰਿਗੇਡੀਅਰ ਜੀ. ਐਸ. ਸੰਧੂ ਅਤੇ ਡਾਇਰੈਕਟਰ ਪ੍ਰਿੰਸੀਪਲ ਬਲਦੇਵ ਸਿੰਘ ਸੰਧੂ ਵਲੋਂ ਪ੍ਰਧਾਨ ਅਮਨ ਸ਼ਰਮਾ ਅਤੇ ਸਕੱਤਰ ਪ੍ਰਦੀਪ ਕਾਲੀਆ ਦੀ ਅਗਵਾਈ ਵਿੱਚ ਖਾਲਸਾ ਸੈਂਟਲ ਯਤੀਮਖਾਨਾ ਪੁਤਲੀਘਰ ਅੰਮ੍ਰਿਤਸਰ ਦੇ 200 ਵਿਦਿਆਰਥੀਆਂ ਨੂੰ ਗੁਣਾਤਮਕ ਪੜ੍ਹਾਈ ਲਈ ਸਕੂਲ ਬੈਗ ਦਿੱਤੇ |ਰੋਟੇਰਿਅਨ ਬ੍ਰਿਗੇਡੀਅਰ ਜੀ. ਐਸ. ਸੰਧੂ ਅਤੇ ਪ੍ਰਿੰਸੀਪਲ ਬਲਦੇਵ ਸਿੰਘ ਸੰਧੂ ਪ੍ਰੋਜੈਕਟ ਚੇਅਰਮੈਨ ਸਨ |
ਇਸ ਮੌਕੇ ਪ੍ਰਧਾਨ ਅਮਨ ਸ਼ਰਮਾ, ਅਸ਼ਵਨੀ ਅਵਸਥੀ,ਪ੍ਰਿੰਸੀਪਲ ਬਲਦੇਵ ਸਿੰਘ, ਬ੍ਰਿਗ. ਜੀ. ਐੱਸ ਸੰਧੂ ਸ਼ਮਸ਼ੇਰ ਸਿੰਘ, ਕਿਸਾਨ ਆਗੂ ਹੋਸ਼ਿਆਰ ਸਿੰਘ,ਜ਼ੋਨਲ ਚੇਅਰਮੈਨ ਜਤਿੰਦਰ ਸਿੰਘ, ਪਰਮਜੀਤ ਸਿੰਘ ਅਤੇ ਡਿਸਟ੍ਰਿਕਟ ਚੇਅਰ ਮਨਮੋਹਣ ਸਿੰਘ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਮਹੱਤਵ ਬਾਰੇ ਵਿਸ਼ਥਾਰ ਨਾਲ ਦੱਸਿਆ ਅਤੇ ਖਾਲਸਾ ਸੈਂਟਰਲ ਯਤੀਮਖਾਨਾ ਦੇ ਕਾਰਜਾਂ ਦੀ ਸਲਾਘਾ ਕੀਤੀ |
ਪ੍ਰਧਾਨ ਅਮਨ ਸ਼ਰਮਾ ਨੇਅਤੇ ਦੱਸਿਆ ਕਿ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਲਗਾਤਾਰ ਸਰਕਾਰੀ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਜਰੂਰਤ ਦੀਆਂ ਚੀਜ਼ਾਂ ਵੰਡੀਆਂ ਜਾਂਦੀਆਂ ਹਨ, ਜਿਸਦੇ ਤਹਿਤ ਅੱਜ ਇਸ ਇਤਿਹਾਸਕ ਖਾਲਸਾ ਯਤੀਮਖਾਨਾ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਸੁਚਾਰੂ ਰੂਪ ਨਾਲ ਕਰਵਾਉਣ ਲਈ ਇਹ ਮਦਦ ਕੀਤੀ ਗਈ ਅਤੇ ਭਵਿੱਖ ਵਿੱਚ ਸਹਿਯੋਗ ਦਾ ਵਿਸ਼ਵਾਸ ਦਵਾਇਆ|
ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਅੱਡੀਸ਼ਨਲ ਸਕੱਤਰ, ਮੇਂਬਰ ਇੰਚਾਰਜ ਲਖਵਿੰਦਰ ਸਿੰਘ ਢਿੱਲੋਂ,ਡਾ ਆਤਮਜੀਤ ਸਿੰਘ ਬਸਰਾ, ਮੋਹਨਜੀਤ ਸਿੰਘ ਭੱਲਾ, ਸੁਪਰਡੰਟ ਡਾ ਬਲਬੀਰ ਸਿੰਘ ਸੈਣੀ ਅਤੇ ਪ੍ਰਿੰਸੀਪਲ ਸੁਖਦੇਵ ਸਿੰਘ ਸੰਧਾਵਾਲਿਆ ਨੇ ਸਕੂਲ ਬੈਂਡ ਨਾਲ ਆਸਥਾ ਕਲੱਬ ਦੇ ਮੇਂਬਰਾਂ ਦਾ ਸਵਾਗਤ ਕੀਤਾ | ਰਸਮੀ ਸਮਾਗਮ ਦੌਰਾਨ ਸਕੂਲ ਪ੍ਰਿੰਸੀਪਲ ਸੰਧਾਵਾਲੀਆਂ ਅਤੇ ਮੇਂਬਰ ਇੰਚਾਰਜ ਡਾ ਬਸਰਾ ਨੇ ਕਿਹਾ ਕਿ ਸਮਾਜ ਨੂੰ ਰੋਟੇਰਿਅਨ ਜੀ. ਐਸ. ਸੰਧੂ ਅਤੇ ਪ੍ਰਿ.ਬਲਦੇਵ ਸਿੰਘ ਸੰਧੂ ਵਰਗੇ ਉੱਦਮੀਆਂ ਅਤੇ ਕਲੱਬਾਂ ਦੀ ਬਹੁਤ ਲੋੜ ਹੈ ਜੋ ਹੋਣਹਾਰ ਲੋੜਵੰਦ ਬੱਚਿਆਂ ਦੀ ਮਦਦ ਅਤੇ ਹੋਂਸਲਾ ਅਫਜਾਈ ਲਈ ਅੱਗੇ ਆਉਂਦੇ ਹਨ।
ਸਾਨੂੰ ਵੀ ਉਹਨਾਂ ਨਾਲ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਹੈ ।ਰੋਟੇਰਿਅਨ ਪ੍ਰਿੰਸੀਪਲ ਬਲਦੇਵ ਸਿੰਘ ਹਰ ਸਾਲ ਕਈ ਸਕੂਲਾਂ ਅਤੇ ਪਿੰਡਾਂ ਦੇ ਵਿਕਾਸ ਲਈ ਬਹੁਤ ਸਹਿਯੋਗ ਕਰਦੇ ਹਨ |ਇਸ ਮੌਕੇ ਪਰਮਜੀਤ ਸਿੰਘ,ਗੁਰਮੰਗਤ ਸਿੰਘ ਅੰਦੇਸ਼ ਭੱਲਾ,ਚਾਰਟਰ ਪ੍ਰਧਾਨ ਐਚ. ਐਸ. ਜੋਗੀ,ਹਰਦੇਸ਼ ਸ਼ਰਮਾ,ਮਨਮੋਹਨ ਸਿੰਘ,ਕੇ. ਐਸ. ਚੱਠਾ, ਅਸ਼ੋਕ ਸ਼ਰਮਾ, ਰਾਜੇਸ਼ ਬਧਵਾਰ, ਸਰਬਜੀਤ ਸਿੰਘ, ਮਨਿੰਦਰ ਸਿਮਰਨ, ਪ੍ਰਦੀਪ ਸ਼ਰਮਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |