ਵੱਡੀ ਰਾਹਤ! ਪੰਜਾਬ ‘ਚ ਸਸਤੀ ਹੋਈ ਬਿਜਲੀ, ਘਰੇਲੂ ਬਿਜਲੀ ਦਰਾਂ ‘ਚ ਕਟੌਤੀ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਖੁਸ਼ਖਬਰੀ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੰਜਾਬ ਬਿਜਲੀ ਨਿਗਮ) ਦੀ ਪਟੀਸ਼ਨ ‘ਤੇ ਫੈਸਲਾ ਸੁਣਾਉਂਦਿਆਂ ਘਰੇਲੂ ਬਿਜਲੀ ਨੂੰ ਹੋਰ ਸਸਤਾ ਕਰ ਦਿੱਤਾ ਹੈ। ਇਸ ਨਾਲ ਬਿਜਲੀ ਦਰਾਂ ‘ਚ ਵਾਧੇ ਦੀ ਥਾਂ ਕਟੌਤੀ ਕੀਤੀ ਗਈ ਹੈ।
ਇਸ ਫੈਸਲੇ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਖਪਤਕਾਰਾਂ ਲਈ ਇੱਕ ਤੋਹਫਾ ਮੰਨਿਆ ਜਾ ਰਿਹਾ ਹੈ। ਪੰਜਾਬ ‘ਚ ਪਹਿਲਾਂ ਹੀ 7 ਕਿਲੋਵਾਟ ਤੱਕ ਦੇ ਲੋਡ ਵਾਲੇ ਘਰਾਂ ਨੂੰ 300 ਯੂਨਿਟ ਤੱਕ ਬਿਜਲੀ ਮੁਫਤ ਮਿਲਦੀ ਹੈ, ਪਰ ਹੁਣ ਰੈਗੂਲੇਟਰੀ ਕਮਿਸ਼ਨ ਦੇ ਨਵੇਂ ਹੁਕਮਾਂ ਨਾਲ ਬਿੱਲਾਂ ‘ਚ ਹੋਰ ਰਾਹਤ ਮਿਲੇਗੀ।
ਨਵੀਆਂ ਦਰਾਂ ਮੁਤਾਬਕ, ਹੁਣ 2 ਕਿਲੋਵਾਟ ਤੱਕ ਦੇ ਲੋਡ ਵਾਲੇ ਘਰਾਂ ਲਈ 300 ਯੂਨਿਟ ਦਾ ਬਿੱਲ ਪਹਿਲਾਂ 1,781 ਰੁਪਏ ਸੀ, ਜੋ ਹੁਣ ਘਟ ਕੇ 1,629 ਰੁਪਏ ਹੋ ਗਿਆ ਹੈ। ਇਸ ਤੋਂ ਇਲਾਵਾ 2 ਤੋਂ 7 ਕਿਲੋਵਾਟ ਲੋਡ ਵਾਲਿਆਂ ਦਾ 300 ਯੂਨਿਟ ਦਾ ਬਿੱਲ 1,806 ਰੁਪਏ ਤੋਂ ਘਟ ਕੇ 1,716 ਰੁਪਏ ਹੋਵੇਗਾ।
7 ਤੋਂ 20 ਕਿਲੋਵਾਟ ਲੋਡ ਵਾਲੇ ਖਪਤਕਾਰਾਂ ਲਈ 300 ਯੂਨਿਟ ਦਾ ਬਿੱਲ 1,964 ਰੁਪਏ ਤੋਂ ਘਟ ਕੇ 1,932 ਰੁਪਏ ਰਹਿ ਗਿਆ ਹੈ। ਇਸ ਤੋਂ ਇਲਾਵਾ, ਕਮਿਸ਼ਨ ਨੇ ਬਿਜਲੀ ਦੀਆਂ ਦਰਾਂ ਦੀਆਂ ਪੁਰਾਣੀਆਂ ਤਿੰਨ ਸਲੈਬਾਂ ਨੂੰ ਬਦਲ ਕੇ ਹੁਣ ਸਿਰਫ ਦੋ ਸਲੈਬਾਂ ਵਾਲੀ ਵਿਵਸਥਾ ਲਾਗੂ ਕੀਤੀ ਹੈ, ਜਿਸ ਨਾਲ ਖਪਤਕਾਰਾਂ ਨੂੰ ਹੋਰ ਸਹੂਲਤ ਮਿਲੇਗੀ।
Click the link to read order copy: https://drive.google.com/file/d/1e1fhLrgx_QK3HmKecGrM_g_N62CgftZx/view?usp=sharing