ਕੀ ਸਰਕਾਰੀ ਮੁਲਾਜ਼ਮਾਂ ਦੀ ਸੇਵਾਮੁਕਤੀ ਉਮਰ ‘ਚ ਹੋਇਆ 2 ਸਾਲ ਦਾ ਵਾਧਾ? ਪੜ੍ਹੋ ਵਾਇਰਲ ਪੱਤਰ ਦੀ ਸਚਾਈ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਇੰਨੀਂ ਦਿਨੀਂ ਸੋਸ਼ਲ ਮੀਡੀਆ ਤੇ ਇੱਕ ਪੱਤਰ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ, ਕੇਂਦਰ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਦੀ ਸੇਵਾਮੁਕਤੀ ਦੀ ਉਮਰ 62 ਸਾਲ ਕਰ ਦਿੱਤੀ ਹੈ।
ਉਕਤ ਪੱਤਰ ਦੀ ਜਦੋਂ ਪੜਤਾਲ ਕੀਤੀ ਗਈ ਤਾਂ, ਪਤਾ ਲੱਗਿਆ ਕਿ ਵਾਇਰਲ ਪੱਤਰ ਵਿੱਚ ਕੀਤਾ ਗਿਆ ਦਾਅਵਾ ਕੋਰਾ ਝੂਠ ਹੈ।
ਕੇਂਦਰ ਸਰਕਾਰ ਦੇ ਪੀਆਈਬੀ ਅਦਾਰੇ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਬਾਰੇ ਸੂਚਨਾ ਦਿੱਤੀ ਹੈ ਕਿ, ਕੇਂਦਰੀ ਮੁਲਾਜ਼ਮਾਂ ਦੀ ਸੇਵਾਮੁਕਤੀ ਦੀ ਉਮਰ ਵਿੱਚ ਸਰਕਾਰ ਨੇ ਵਾਧਾ ਨਹੀਂ ਕੀਤਾ, ਵਾਇਰਲ ਹੋ ਰਿਹਾ ਪੱਤਰ ਜਾਅਲੀ ਹੈ।
ਉਨ੍ਹਾਂ ਨੇ ਸਰਕਾਰੀ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ, ਉਹ ਐਹੋ ਜਿਹੇ ਪੱਤਰਾਂ ਤੇ ਵਿਸ਼ਵਾਸ਼ ਕਰਨ ਤੋਂ ਪਹਿਲਾਂ ਪ੍ਰਸੋਨਲ ਵਿਭਾਗ ਦੇ ਨਾਲ ਸੰਪਰਕ ਕਰਨ।
सोशल मीडिया पर वायरल हो रहे खबरों में दावा किया जा रहा है कि भारत सरकार ने केंद्रीय कर्मचारियों की रिटायरमेंट आयु में 2 साल की वृद्धि करने का निर्णय लिया है#PIBFactCheck
यह दावा फर्जी है
भारत सरकार ने ऐसा कोई निर्णय नहीं लिया है
बिना सत्यता जांचे खबरें साझा न करें pic.twitter.com/KahXlVIrAF
— PIB Fact Check (@PIBFactCheck) November 19, 2024