ਅਧਿਆਪਕਾਂ ਲਈ ਨਵੀਂ ਮੁਸੀਬਤ! ਲੰਮੇ ਸੰਘਰਸ਼ ਤੋਂ ਬਾਅਦ ਹੋਈਆਂ ਪ੍ਰਮੋਸ਼ਨਾਂ ਤਹਿਤ ਟੀਚਰਾਂ ਨੂੰ ਭੇਜਿਆ ਜਾ ਰਿਹੈ ਸੈਂਕੜੇ ਮੀਲ ਦੂਰ
ਪਾਰਦਰਸ਼ੀ ਢੰਗ ਨਾਲ ਸਾਰੇ ਸਟੇਸ਼ਨ ਸੋ਼ਅ ਕੀਤੇ ਜਾਣ – ਜਸਵਿੰਦਰ ਸਿੰਘ ਸਮਾਣਾ
ਪੰਜਾਬ ਨੈੱਟਵਰਕ, ਪਟਿਆਲਾ
ਲੰਬਾ ਸਮਾਂ ਤਰੱਕੀਆਂ ਦੀਆਂ ਉਡੀਕ ਵਿੱਚ ਬਹੁਤੇ ਅਧਿਆਪਕ ਰਿਟਾਇਰ ਹੋ ਗਏ ਤੇ ਜੋਂ ਪ੍ਰਮੋਟ ਹੋ ਰਹੇ ਹਨ ਉਹਨਾਂ ਨੂੰ ਸੈਂਕੜੇ ਮੀਲ ਦੂਰ ਭੇਜਿਆ ਜਾ ਰਿਹਾ ਹੈ।
ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਨਾ ਨੇ ਕਿਹਾ ਕਿ 20-25 ਸਾਲ ਦੀ ਸਰਵਿਸ ਕਰਨ ਉਪਰੰਤ ਪ੍ਰਾਇਮਰੀ ਤੋਂ ਮਾਸਟਰ ਕਾਡਰ ਵਿੱਚ ਹੋਈਆਂ ਤਰੱਕੀਆਂ ਉਸ ਸਮੇਂ ਬਿਪਤਾ ਬਣ ਗਈਆਂ, ਜਦੋਂ ਜਿਲਿਆਂ ਵਿੱਚ ਸਟੇਸ਼ਨ ਖਾਲੀ ਹੋਣ ਦੇ ਬਾਵਜੂਦ ਵੀ ਨਹੀਂ ਵਿਖਾਏ ਗਏ।
ਗੌਰਮਿੰਟ ਟੀਚਰਜ਼ ਯੂਨੀਅਨ ਪਟਿਆਲਾ ਦੇ ਜਰਨਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਕਿਹਾ ਕਈ ਕਈ ਜ਼ਿਲਿਆਂ ਵਿਚ ਤਾਂ ਇੱਕ ਇੱਕ ਸਟੇਸ਼ਨ ਹੀ ਸ਼ੋਅ ਕੀਤਾ ਗਿਆ ਜਦੋਂ ਕਿ ਖ਼ਾਲੀ ਸਟੇਸ਼ਨਾਂ ਦੀ ਗਿਣਤੀ ਜ਼ਿਆਦਾ ਬਣਦੀ ਹੈ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਵਿਭਾਗ ਵਿੱਚ ਸਿੱਖਿਆ ਕ੍ਰਾਂਤੀ ਦਾ ਵਾਅਦਾ ਕਰਕੇ ਆਈ ਸੀ ਪਰ ਇਹ ਸਭ ਉਲਟ ਹੋ ਰਿਹਾ ਹੈ ਲੰਮੇ ਸਮੇਂ ਤੋਂ ਤਰੱਕੀਆਂ ਦੀ ਉਡੀਕ ਉਪਰੰਤ ਅਧਿਆਪਕਾਂ ਨੂੰ ਘਰਾਂ ਤੋਂ 200-200 ਕਿਲੋਮੀਟਰ ਸਟੇਸ਼ਨ ਦੂਰ ਦਿੱਤੇ ਜਾ ਰਹੇ ਹਨ।
ਉਨਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਬਾਕੀ ਖਾਲੀ ਅਸਾਮੀਆਂ ਦੇ ਸਟੇਸ਼ਨ ਸ਼ੋਅ ਕਰਕੇ ਦੁਬਾਰਾ ਅਧਿਆਪਕਾਂ ਨੂੰ ਸਟੇਸ਼ਨ ਚੋਣ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾਵੇ।