Kangana Ranaut Breaking: ਥੱਪੜ ਵੱਜਣ ਤੋਂ ਬਾਅਦ ਬੋਲੀ ਕੰਗਨਾ ਰਣੌਤ, ਪੰਜਾਬ ਬਾਰੇ ਵੱਡਾ ਬਿਆਨ
Kangana Ranaut Breaking:
ਪੰਜਾਬ ਨੈੱਟਵਰਕ, ਚੰਡੀਗੜ੍ਹ-
Kangana Ranaut Breaking: ਚੰਡੀਗੜ੍ਹ ਏਅਰਪੋਰਟ ਤੇ ਕੰਗਨਾ ਕਣੌਤ ਨੂੰ ਸੀਆਈਐਸਐਫ ਲੇਡੀ ਕਾਂਸਟੇਬਲ ਕੁਲਵਿੰਦਰ ਕੌਰ ਵਲੋਂ ਮਾਰੇ ਗਏ ਥੱਪੜ ਤੋਂ ਬਾਅਦ ਕੰਗਨਾ ਨੇ ਇੱਕ ਵੱਡਾ ਵੀਡੀਓ ਬਿਆਨ ਜਾਰੀ ਕੀਤਾ ਹੈ। ਕੰਗਨਾ ਨੇ ਕਿਹਾ ਕਿ, ਮੈਂ ਪੰਜਾਬ ਵਿੱਚ ਵਧ ਰਹੇ ਅੱਤਵਾਦ ਅਤੇ ਕੱਟੜਵਾਦ ਤੋਂ ਚਿੰਤਤ ਹਾਂ।
Shocking rise in terror and violence in Punjab…. pic.twitter.com/7aefpp4blQ
— Kangana Ranaut (Modi Ka Parivar) (@KanganaTeam) June 6, 2024
ਦਰਅਸਲ, ਕੰਗਨਾ ਰਣੌਤ ਨੇ ਆਪਣੇ ਵੀਡੀਓ ਬਿਆਨ ਵਿਚ ਕਿਹਾ ਕਿ, “ਮੈਨੂੰ ਮੀਡੀਆ ਅਤੇ ਮੇਰੇ ਸ਼ੁਭਚਿੰਤਕਾਂ ਦੇ ਬਹੁਤ ਸਾਰੇ ਫੋਨ ਆ ਰਹੇ ਹਨ। ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ, ਮੈਂ ਸੁਰੱਖਿਅਤ ਹਾਂ, ਮੈਂ ਬਿਲਕੁਲ ਠੀਕ ਹਾਂ। ਚੰਡੀਗੜ੍ਹ ਏਅਰਪੋਰਟ ‘ਤੇ ਅੱਜ ਜੋ ਘਟਨਾ ਵਾਪਰੀ, ਉਹ ਸੁਰੱਖਿਆ ਦੌਰਾਨ ਵਾਪਰੀ। ਜਦੋਂ ਮੈਂ ਸੁਰੱਖਿਆ ਜਾਂਚ ਤੋਂ ਬਾਅਦ ਬਾਹਰ ਆਈ ਤਾਂ ਦੂਜੇ ਕੈਬਿਨ ਵਿਚ ਬੈਠੀ ਔਰਤ, ਜੋ ਕਿ ਸੀਆਈਐਸਐਫ ਦੀ ਸੁਰੱਖਿਆ ਕਰਮੀ ਸੀ, ਨੇ ਮੇਰੇ ਮੂੰਹ ‘ਤੇ ਥੱਪੜ ਮਾਰਿਆ ਅਤੇ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਜਦੋਂ ਮੈਂ ਉਸਨੂੰ ਕਿਹਾ ਕਿ, ਅਜਿਹਾ ਕਿਉਂ ਕੀਤਾ ਤਾਂ ਉਸਨੇ ਕਿਹਾ ਉਹ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਕਰਦੀ ਹੈ। ਕੰਗਨਾ ਨੇ ਅੱਗੇ ਕਿਹਾ ਕਿ, ਮੈਂ ਪੰਜਾਬ ਵਿੱਚ ਵਧ ਰਹੇ ਅੱਤਵਾਦ ਅਤੇ ਕੱਟੜਵਾਦ ਤੋਂ ਚਿੰਤਤ ਹਾਂ।