ਬੇਰੁਜ਼ਗਾਰਾਂ ਵੱਲੋਂ ਪਾਵਰਕਾਮ ਦੇ ਦਫ਼ਤਰ ਮੂਹਰੇ ਅਣਮਿੱਥੇ ਸਮੇਂ ਲਈ ਧਰਨਾ
ਪੰਜਾਬ ਨੈੱਟਵਰਕ, ਪਟਿਆਲਾ-
ਪਾਵਰਕੌਮ ਅਪ੍ਰੈਟਿਸ ਟ੍ਰੇਨਿੰਗ ਪਾਸ ਯੂਨੀਅਨ 1500 ਪੰਜਾਬ ਵੱਲੋਂ ਪਾਵਰਕਾਮ ਦਫ਼ਤਰ ਦੇ ਅੱਗੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨਾ ਲਾਇਆ ਹੋਇਆ ਹੈ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ, ਅਸੀਂ ਪੰਜਾਬ ਸਰਕਾਰ ਦੇ ਅਦਾਰੇ ਪੀ.ਐਸ.ਪੀ.ਸੀ. ਐਲ ਅਦਾਰੇ ਤੋਂ ਇੱਕ ਸਾਲ ਦੀ ਲਾਈਨਮੈਨ ਟਰੇਡ ਵਿੱਚ ਅਪ੍ਰੈਟਿਸ (ਟ੍ਰੇਨਿੰਗ) ਕੀਤੀ ਹੋਈ ਹੈ। ਸਾਡੇ ਕਾਫੀ ਸਾਥੀ ਉਮਰ ਸੀਮਾ ਤੋਂ ਲੰਘਾ ਰਹੇ ਹਨ।
ਯੂਨੀਅਨ ਵੱਲੋਂ ਕਾਫੀ ਲੰਮੇ ਸਮੇਂ ਤੋਂ ਪੋਸਟਾਂ ਦੀ ਮੰਗ ਕੀਤੀ ਜਾ ਰਹੀਂ ਸੀ। ਜਿਸ ਦੇ ਸੰਬੰਧ ਵਿੱਚ ਯੂਨੀਅਨ ਵਲੋਂ ਮੈਨੇਜਮੈਂਟ ਨਾਲ਼ ਪੰਜ ਵਾਰ ਮੀਟਿੰਗਾਂ ਵੀ ਕੀਤੀਆਂ ਗਈਆਂ ਸਨ, ਜਿਸ ਵਿੱਚ ਪੋਸਟਾਂ ਜਲਦ ਦੇਣ ਦੀ ਗੱਲ ਕੀਤੀ ਗਈ ਸੀ। ਪਰ ਉਨ੍ਹਾਂ ਦੀ ਉਕਤ ਮੰਗ ਹਾਲੇ ਪੂਰੀ ਨਹੀਂ ਹੋਈ ਸੀ। ਜਿਸ ਦੇ ਸੰਬੰਧ ਵਿੱਚ 25/11/2024 ਤੋਂ PSPCL ਤੋਂ ਹੈਡ ਆਫਿਸ ਦੇ ਗੇਟ ਦੇ ਸਾਮ੍ਹਣੇ ਪੱਕਾ ਧਰਨਾ ਚਲ ਰਿਹਾ ਹੈ।
ਯੂਨੀਅਨ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ, ਜਦੋਂ ਤੱਕ 5500 ਸਹਾਇਕ ਲਾਈਨਮੈਨ ਪੋਸਟਾਂ ਦਾ ਨੋਟੀਫਿਕੇਸਨ ਜਾਰੀ ਨਹੀਂ ਕੀਤਾ ਜਾਂਦਾ ਓਨੀ ਦੇਰ PSPCL ਦੇ ਗੇਟ ਸਾਮਣੇ ਅਣਮਿੱਥੇ ਸਮੇਂ ਦੇ ਲਈ ਪੱਕਾ ਧਰਨਾ ਚਲਦਾ ਰਹੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਏਗਾ। ਉਕਤ ਧਰਨੇ ਦੌਰਾਨ ਜੇਕਰ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜੁੰਮੇਵਾਰੀ PSPCL ਦੀ ਮੈਨੇਜਮੈਂਟ ਦੀ ਅਤੇ ਪੰਜਾਬ ਸਰਕਾਰ ਦੀ ਹੋਵੇਗੀ।