Punjab News: ਵਿਜੀਲੈਂਸ ਵੱਲੋਂ ਤਹਿਸੀਲਦਾਰ ਯੂਨੀਅਨ ਦੇ ਪ੍ਰਧਾਨ ਦੀ ਗ੍ਰਿਫਤਾਰੀ ਰੈਵਿਨਿਊ ਆਫਿਸਰਜ਼ ਐਸੋਸੀਏਸ਼ਨ ਵੱਲੋਂ ਡੂੰਘੀ ਸਾਜਿਸ਼ ਕਰਾਰ
Punjab News: ਜਦੋਂ ਤੱਕ ਪ੍ਰਧਾਨ ਚੰਨੀ ਖਿਲਾਫ਼ ਦਰਜ ਕੀਤਾ ਗਿਆ ਕੇਸ ਰੱਦ ਕਰਕੇ ਚੰਨੀ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ- ਪੰਜਾਬ ਰੈਵੀਨਿਊ ਆਫੀਸਰ ਐਸੋਸੀਏਸ਼ਨ
ਪੰਜਾਬ ਨੈੱਟਵਰਕ, ਚੰਡੀਗੜ੍ਹ-
Punjab News: ਪੰਜਾਬ ਰੈਵੀਨਿਊ ਆਫੀਸਰ ਐਸੋਸੀਏਸ਼ਨ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਹੋਇਆ ਆਪਣੇ ਸੂਬਾ ਪ੍ਰਧਾਨ ਸੁਖਚਰਨ ਸਿੰਘ ਚੰਨੀ ਦੀ ਗਿਰਫਤਾਰੀ ਯੂਨੀਅਨ ਨੂੰ ਕਮਜੋਰ ਕਰਨ ਦੀ ਡੂੰਘੀ ਸਾਜਿਸ਼ ਕਰਾਰ ਦਿੱਤਾ ਹੈ।
ਬੀਤੇ ਦਿਨ ਤਹਿਸੀਲ ਤਪਾ ਵਿਖੇ ਰਜਿਸਟਰੇਸ਼ਨ ਕਰ ਰਹੇ ਤਹਿਸੀਲਦਾਰ ਸੁਖਚਰਨ ਸਿੰਘ ਨੂੰ ਗਿਰਫਤਾਰ ਕੀਤਾ ਤਾਂ ਕਾਫੀ ਲੋਕ ਰਜਿਸਟਰੇਸ਼ਨ ਲਈ ਉਸ ਵੇਲੇ ਮੌਜੂਦ ਸਨ। ਪੰਜਾਬ ਰੈਵੀਨਿਊ ਆਫੀਸਰ ਐਸੋਸੀਏਸ਼ਨ ਦਾ ਦਾਅਵਾ ਹੈ ਕਿ, ਚੰਨੀ ਦੀ ਗ੍ਰਿਫਤਾਰੀ ਵੇਲੇ, ਉਸ ਕੋਲੋਂ ਵਿਜੀਲੈਂਸ ਨੂੰ ਕੁੱਝ ਵੀ ਬਰਾਮਦ ਨਹੀਂ ਹੋਇਆ।
ਇੱਕ ਮੀਡੀਆ ਅਦਾਰੇ ਨਾਲ ਗੱਲਬਾਤ ਦੌਰਾਨ ਜਥੇਬੰਦੀ ਦੇ ਆਗੂ ਨੇ ਦੱਸਿਆ ਕਿ, ਕੁੱਝ ਸਮਾਂ ਪਹਿਲਾਂ ਪ੍ਰਧਾਨ ਚੰਨੀ ਨੇ ਇੱਕ ਕਾਨੂੰਗੋ ਨੂੰ ਸਸਪੈਂਡ ਕਰਵਾਇਆ ਸੀ ਅਤੇ ਉਸਨੇ ਬਦਲਾ ਲੈਣ ਲਈ ਆਪਣੇ ਇੱਕ ਰਿਸ਼ਤੇਦਾਰ ਨੂੰ ਨਾਲ ਗੰਢ ਕੇ ਚੰਨੀ ਨੂੰ ਵਿਜੀਲੈਂਸ ਨੂੰ ਫੜਵਾਇਆ ਹੈ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ, ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਪ੍ਰਧਾਨ ਚੰਨੀ ਖਿਲਾਫ਼ ਦਰਜ ਕੀਤਾ ਗਿਆ ਕੇਸ ਰੱਦ ਕਰਕੇ ਚੰਨੀ ਨੂੰ ਰਿਹਾਅ ਨਹੀਂ ਕੀਤਾ ਜਾਂਦਾ।
ਯੂਨੀਅਨ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਤਹਿਸੀਲਦਾਰਾਂ ਨੂੰ ਸਰਕਾਰੀ ਵਾਹਨ ਅਤੇ ਤਹਿਸੀਲਾਂ ਵਿੱਚ ਸੁਰੱਖਿਆ ਕਰਮਚਾਰੀ ਤਾਇਨਾਤ ਕਰਨ ਤੇ ਮੁੱਦੇ ਤੇ ਯੂਨੀਅਨ ਦੀ ਮੰਗ ਚੰਨੀ ਨੇ ਜ਼ੋਰ-ਸੋਰ ਨਾਲ ਉਠਾਈ ਸੀ, ਪ੍ਰੰਤੂ ਸਰਕਾਰ ਨੇ ਇਹ ਮੰਗ ਰੱਦ ਕਰ ਦਿੱਤੀ।
ਯੂਨੀਅਨ ਨੇ ਲੁਧਿਆਣਾ ਵਿਖੇ 29 ਨਵੰਬਰ ਨੂੰ ਅੰਗਾਮੀ ਸੂਬਾ ਪੱਧਰੀ ਕਾਨਫਰੰਸ ਉਲੀਕ ਕੇ ਸੰਘਰਸ਼ ਦੀ ਮੁੜ ਤਿਆਰੀ ਵਿੱਚ ਲਈ ਸੀ। ਇਸਦੀ ਤਿਆਰੀ ਲਈ ਚੰਨੀ ਅਤੇ ਹੋਰ ਸੂਬਾ ਆਗੂ ਜਿਲਿਆਂ ਅੰਦਰ ਦੌਰਾ ਕਰਕੇ ਤਹਿਸੀਲਦਾਰਾਂ ਨੂੰ ਲਾਮਬੰਦ ਕਰ ਰਹੇ ਸਨ। ਇਸ ਲਈ ਕਾਨਫਰੰਸ ਨੂੰ ਤਾਰਪੀਡੋ ਕਰਨ ਹਿੱਤ ਅਚਨਚੇਤ ਸਾਜਿਸ਼ ਅਧੀਨ ਚੰਨੀ ਨੂੰ ਤਪੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਯੂਨੀਅਨ ਆਗੂਆਂ ਦੀ ਹੰਗਾਮੀ ਮੀਟਿੰਗ ਦੌਰਾਨ ਚੰਨੀ ਇਸ ਸਾਰੇ ਮਾਮਲੇ ਦੀ ਕਿਸੇ ਸੇਵਾਮੁਕਤ ਜੱਜ ਤੋਂ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।