All Latest NewsNews FlashPunjab News

ਵੱਡੀ ਖਬਰ: PM ਮੋਦੀ 3 ਦਸੰਬਰ ਨੂੰ ਆਉਣਗੇ ਚੰਡੀਗੜ੍ਹ, ਹਾਈ ਅਲਰਟ ‘ਤੇ ਪੁਲਿਸ

 

ਪੰਜਾਬ ਨੈੱਟਵਰਕ, ਚੰਡੀਗੜ੍ਹ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 3 ਦਸੰਬਰ ਨੂੰ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਸੈਕਟਰ-26 ਸਥਿਤ 2 ਕਲੱਬਾਂ ‘ਚ ਬੰਬ ਧਮਾਕਿਆਂ ਤੋਂ ਬਾਅਦ ਪੁਲਸ ਅਲਰਟ ‘ਤੇ ਹੈ। ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੇ ਐਂਟਰੀ ਪੁਆਇੰਟਾਂ ਅਤੇ ਸੈਕਟਰਾਂ ‘ਤੇ ਵਿਸ਼ੇਸ਼ ਨਾਕੇ ਲਗਾਏ ਗਏ ਹਨ।

542 ਮੁਲਾਜ਼ਮਾਂ ਨੂੰ ਨਾਕਿਆਂ ‘ਤੇ ਡਿਊਟੀ ‘ਤੇ ਲਗਾਇਆ ਗਿਆ ਹੈ, ਜੋ ਹਰ ਡਰਾਈਵਰ ਤੋਂ ਪੁੱਛਗਿੱਛ ਕਰਨ ਅਤੇ ਦਸਤਾਵੇਜ਼ਾਂ ਦੀ ਜਾਂਚ ਕਰਨ ‘ਚ ਰੁੱਝੇ ਹੋਏ ਹਨ।

ਦੂਜੇ ਪਾਸੇ ਅਧਿਕਾਰੀਆਂ ਨੇ ਪੀਏਸੀਐਸ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਅਧਿਕਾਰੀ ਰੋਜ਼ਾਨਾ ਮੀਟਿੰਗਾਂ ਕਰ ਰਹੇ ਹਨ।

ਇਥੇ ਜ਼ਿਕਰ ਕਰਨਾ ਬਣਦਾ ਹੈ ਕਿ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 3 ਦਸੰਬਰ ਨੂੰ ਫੇਰੀ ਦੇ ਮੱਦੇਨਜ਼ਰ ਜੀਆਰਪੀ, ਆਰਪੀਐਫ ਅਤੇ ਪੁਲਿਸ ਨੇ ਸਟੇਸ਼ਨ ‘ਤੇ 3 ਘੰਟੇ ਤੱਕ ਤਲਾਸ਼ੀ ਮੁਹਿੰਮ ਚਲਾਈ। ਪੁਲਿਸ ਵਲੋਂ ਵੀ ਸਾਰੇ ਚੰਡੀਗੜ੍ਹ ਨੂੰ ਆਉਣ ਵਾਲੇ ਰਸਤਿਆਂ ਤੇ ਸਖਤੀ ਵਧਾ ਦਿੱਤੀ ਅਤੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *