All Latest NewsNews FlashPunjab News

Punjab News: ਆਂਗਣਵਾੜੀ ਵਰਕਰਾਂ ਹੈਲਪਰਾਂ ਦਾ ਵੱਡਾ ਐਲਾਨ! ਰਾਜ ਪੱਧਰੀ ਅਪੰਗਤਾ ਦਿਵਸ ਦੌਰਾਨ ਕਰਨਗੀਆਂ ਪ੍ਰਦਰਸ਼ਨ

 

ਪੰਜਾਬ ਨੈੱਟਵਰਕ, ਚੰਡੀਗੜ੍ਹ

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਪ੍ਰਧਾਨ ਸ਼੍ਰੀਮਤੀ ਹਰਗੋਬਿੰਦ ਕੌਰ ਨੇ ਐਲਾਨ ਕੀਤਾ ਹੈ ਕਿ ਕੱਲ ਨੂੰ ਫਰੀਦਕੋਟ ਵਿਖੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅਪੰਗਤਾ ਰਾਜ ਪੱਧਰੀ ਅਪੰਗਤਾ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਜਾ ਕੇ ਆਂਗਣਵਾੜੀ ਵਰਕਰਾਂ ਹੈਲਪਰਾਂ ਆਪਣੀ ਗੱਲ ਮਨਾਉਣ ਲਈ ਘਰਾਓ ਕਰਨਗੀਆਂ।

ਕਿਉਂਕਿ 11 ਜੁਲਾਈ ਨੂੰ ਡਾਇਰੈਕਟਰ ਦਫਤਰ ਦਾ ਘਰਾਓ ਕਰਨ ਤੋਂ ਬਾਅਦ ਡਾਇਰੈਕਟਰ ਨੇ ਜਥੇਬੰਦੀ ਨੂੰ ਭਰੋਸਾ ਦਿੱਤਾ ਸੀ ਕਿ ਦੋ ਹਫਤਿਆਂ ਦੇ ਅੰਦਰ ਅੰਦਰ ਆਗਣਵਾੜੀ ਵਰਕਰਾਂ ਹੈਲਪਰਾਂ ਦੀਆਂ ਵਿਭਾਗ ਨਾਲ ਸਬੰਧਤ ਮੰਗਾਂ ਜਿਵੇਂ ਵਰਕਰਾਂ ਹੈਲਪਰਾਂ ਦੀਆਂ ਭਰਤੀਆਂ ਪ੍ਰਮੋਸ਼ਨ ਬਦਲੀਆਂ ਆਸ਼ਰਤ ਨੂੰ ਨੌਕਰੀ ਆਂਸੂਮਨ ਕਾਰਡ ਬਣਾਉਣਾ ਆਗਣਵਾੜੀ ਵਰਕਰਾਂ ਹੈਲਪਰਾਂ ਦੀਆਂ ਭਰਤੀਆਂ ਦੀਆਂ ਛੁੱਟੀਆਂ ਸਬੰਧੀ ਫੈਸਲਾ ਕਰਨਾ।

ਆਂਗਣਵਾੜੀ ਵਰਕਰ ਹੈਲਪਰ ਦਾ 17 ਮਹੀਨੇ ਦਾ ਮਾਣ ਭੱਤੇ ਦਾ ਏਰੀਆ, ਸੀਬੀਈ ਦੇ 18 ਮਹੀਨਿਆਂ ਦੇ ਬਕਾਏ ਦੀ ਪੇਮੈਂਟ, ਸਮਾਰਟ ਫੋਨ, ਆਂਗਣਵਾੜੀ ਕੇਂਦਰਾਂ ਦਾ ਕਿਰਾਇਆ ਜੋ ਡੇਢ ਸਾਲ ਤੋਂ ਪੈਂਡਿੰਗ ਹੈ ਆਦਿ ਦੋ ਹਫਤਿਆਂ ਵਿੱਚ ਹੱਲ ਕਰ ਦਿੱਤੇ ਜਾਣਗੇ।

ਪਰੰਤੂ ਸਾਢੇ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਇਹਨਾਂ ਮਸਲਿਆਂ ਦਾ ਹੱਲ ਨਹੀਂ ਕੀਤਾ ਗਿਆ ਅੱਜ ਜਦੋਂ ਜਥੇਬੰਦੀ ਦੀ ਪ੍ਰਧਾਨ ਨੇ ਦਫਤਰ ਜਾ ਕੇ ਇਸ ਸਬੰਧੀ ਗੱਲਬਾਤ ਕਰਨੀ ਚਾਹੀਦਾ ਦਫਤਰ ਦੇ ਵਿੱਚ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਸੀ। ਅਤੇ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਗਿਆ ਸਾਰੇ ਮਸਲੇ ਜਿਉਂ ਦੀ ਤਿਉਂ ਲੰਬਤ ਪਏ ਹਨ। ਇਸ ਲਈ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਕੱਲ ਨੂੰ ਸਾਰੇ ਅਫਸਰ ਅਤੇ ਮੰਤਰੀ ਉਥੇ ਹੋਣਗੇ ਤੇ ਉਹਨਾਂ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

 

Leave a Reply

Your email address will not be published. Required fields are marked *