Aadhar Card Update : ਆਧਾਰ ਕਾਰਡ ਜਾਣੋ ਕਿੰਝ ਕਰਵਾਈਏ ਅਪਡੇਟ? DC ਨੇ ਦਿੱਤੀ ਖ਼ਾਸ ਜਾਣਕਾਰੀ

All Latest NewsGeneral NewsHealth NewsNews FlashPolitics/ OpinionPunjab NewsSports NewsTechnologyTop BreakingTOP STORIES

 

Aadhar Card Update : ਸੇਵਾ ਕੇਂਦਰ ਜਾ ਕੇ ਆਪਣੇ ਅਤੇ ਆਪਣੇ ਬੱਚਿਆਂ ਦੇ ਆਧਾਰ ਕਰਵਾਓ ਅਪਡੇਟ

ਪੰਜਾਬ ਨੈੱਟਵਰਕ, ਹੁਸ਼ਿਆਰਪੁਰ

Aadhar Card Update : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਆਧਾਰ ਭਾਰਤ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਇੱਕ ਵਿਲੱਖਣ ਪਛਾਣ ਦਸਤਾਵੇਜ਼ ਹੈ ਜੋ ਨਾਗਰਿਕਾਂ ਨੂੰ ਬਹੁਤ ਸਾਰੇ ਲਾਭ ਪ੍ਰਦਾਨ ਕਰਦਾ ਹੈ।

ਕਿਸੇ ਵੀ ਸਰਕਾਰੀ ਸੇਵਾ ਲਈ ਅਰਜ਼ੀ ਦੇਣ ਵੇਲੇ ਆਧਾਰ ਕਾਰਡ ਨੂੰ ਪਛਾਣ ਦੇ ਸਬੂਤ, ਪਤੇ ਦੇ ਸਬੂਤ ਅਤੇ ਉਮਰ ਦੇ ਸਬੂਤ ਵਜੋਂ ਵਰਤਿਆ ਜਾ ਸਕਦਾ ਹੈ। ਆਧਾਰ ਭਾਰਤ ਦੇ ਡਿਜ਼ੀਟਲ ਪਰਿਵਰਤਨ ਦਾ ਆਧਾਰ ਹੈ ਅਤੇ ਵੱਖ-ਵੱਖ ਖੇਤਰਾਂ ਵਿੱਚ ਕੁਸ਼ਲਤਾ, ਪਾਰਦਰਸ਼ਤਾ ਅਤੇ ਸਮਾਵੇਸ਼ ਨੂੰ ਵਧਾਉਂਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਯੂਆਈਡੀਏਆਈ ਨਵੀਂ ਦਿੱਲੀ ਪਾਸੋ ਪ੍ਰਾਪਤ ਹੋਈ ਰਿਪੋਰਟ ਅਨੁਸਾਰ ਹੁਸ਼ਿਆਰਪੁਰ ਜ਼ਿਲੇ ਦੇ 5 ਸਾਲ ਤੋਂ ਘੱਟ ਉਮਰ ਦੇ 47269 ਬੱਚਿਆਂ ਦੇ ਆਧਾਰ ਕਾਰਡ ਨਹੀਂ ਬਣੇ ਹਨ। ਇਸ ਤੋਂ ਇਲਾਵਾ 5 ਸਾਲ ਤੋਂ 15 ਸਾਲ ਦੀ ਉਮਰ ਦੇ 129160 ਬੱਚਿਆਂ ਦੇ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਪੈੰਡਿੰਗ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲੇ ਦੇ ਵੱਡੀ ਗਿਣਤੀ ਵਿੱਚ ਨਾਗਰਿਕਾਂ ਦੇ ਨਾ ਤਾਂ ਆਧਾਰ ਕਾਰਡ ਨਾਲ ਮੋਬਾਇਲ ਨੰਬਰ ਲਿੰਕ ਹਨ ਅਤੇ ਨਾ ਹੀ ਬਾਇਓਮੈਟ੍ਰਿਕ ਅਪਡੇਟ ਹਨ, ਜਿਸ ਕਾਰਨ ਕੋਈ ਸੁਵਿਧਾ ਲੈਣ ਵਕਤ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਨੇ ਜ਼ਿਲੇ ਦੇ ਸਾਰੇ ਨਾਗਰਿਕਾਂ ਨੂੰ ਇਹ ਅਪੀਲ ਕੀਤੀ ਕਿ ਆਪਣੇ ਨੇੜੇ ਦੇ ਕਿਸੇ ਵੀ ਸੇਵਾ ਕੇਂਦਰ ਵਿੱਚ ਜਾ ਕੇ ਆਪਣੇ ਅਤੇ ਆਪਣੇ ਬੱਚਿਆਂ ਦੇ ਆਧਾਰ ਅਪਡੇਟ ਕਰਵਾ ਲਏ ਜਾਣ ਤਾਂ ਜੋ ਭਵਿੱਖ ਵਿੱਚ ਆਧਾਰ ਅਪਡੇਟ ਨਾ ਹੋਣ ਦੀ ਸੂਰਤ ਵਿੱਚ ਕਿਸੇ ਤਰਾਂ ਦੇ ਦਫਤਰੀ ਕੰਮ ਕਰਵਾਉਣ ਲਈ ਕਿਸੇ ਪ੍ਰਕਾਰ ਦੀ ਸਮੱਸਿਆ ਤੋਂ ਬਚਿਆ ਜਾ ਸਕੇ।

ਜ਼ਿਲਾ ਆਈ.ਟੀ. ਮੈਨੇਜਰ ਕਰਮਜੀਤ ਸਿੰਘ ਜੀ ਨੇ ਦੱਸਿਆ ਕਿ ਜ਼ਿਲਾ ਹੁਸ਼ਿਆਰਪੁਰ ਵਿੱਚ ਸਥਿਤ ਸਾਰੇ ਸੇਵਾ ਕੇਂਦਰ ਵਿੱਚ ਆਧਾਰ ਕਾਰਡ ਦੀ ਸਰਵਿਸ ਉਪਲੱਬਧ ਹੈ I  ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਮਿੰਨੀ ਸਕੱਤਰੇਤ ਵਿਖੇ ਸਥਿਤ ਸੇਵਾ ਕੇਂਦਰ ਵਿੱਚ 4 ਆਧਾਰ ਕਾਉਂਟਰ ਉਪਲੱਬਧ ਹਨ।

ਇਸ ਤੋਂ ਇਲਾਵਾ ਐਸ.ਡੀ.ਐਮ ਦਫ਼ਤਰ ਮੁਕੇਰੀਆਂ, ਗੜ੍ਹਸ਼ੰਕਰ, ਤਹਿਸੀਲ ਟਾਂਡਾ, ਦਸੂਹਾ ਅਤੇ ਮਿੰਨੀ ਸਕੱਤਰੇਤ ਵਿਖੇ ਸਥਿਤ ਸੇਵਾ ਕੇਂਦਰਾਂ ਵਿੱਚ ਐਤਵਾਰ ਨੂੰ ਵੀ ਆਧਾਰ ਕਾਰਡ ਦੀ ਸੁਵਿਧਾ ਉਪਲੱਬਧ ਹੈ। ਇਸ ਤੋਂ ਇਲਾਵਾ ਜ਼ਿਲੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਵਿੱਚ ਵੀ ਆਧਾਰ ਕੈਂਪ ਲਗਾਏ ਜਾ ਰਹੇ ਹਨ।

 

Media PBN Staff

Media PBN Staff

Leave a Reply

Your email address will not be published. Required fields are marked *