Beauty Influencer Death: ਸੋਸ਼ਲ ਮੀਡੀਆ ਸਟਾਰ ਦੀ ਦਰਦਨਾਕ ਮੌਤ, ਵੇਖੋ ਵੀਡੀਓ
Beauty Influencer Death Video Viral: ਸੋਸ਼ਲ ਮੀਡੀਆ ਸਟਾਰ ਦੀ ਦਰਦਨਾਕ ਮੌਤ ਹੋ ਗਈ ਹੈ। ਉਨ੍ਹਾਂ ਦੇ ਆਖਰੀ ਪਲਾਂ ਦੀ ਦਰਦਨਾਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਉਹ ਆਪਣੀ ਜਾਨ ਬਚਾਉਣ ਲਈ ਜੱਦੋ-ਜਹਿਦ ਕਰ ਰਹੀ ਹੈ। ਉਹ ਆਪਣੇ ਪਤੀ ਨੂੰ ਚਿੰਬੜੀ ਰਹੀ ਪਰ ਉਸ ਦੀ ਮੌਤ ਹੋ ਗਈ ਅਤੇ ਉਸ ਦੇ ਪਤੀ ਦੀ ਜਾਨ ਬਚ ਗਈ।
ਇਹ ਘਟਨਾ ਬ੍ਰਾਜ਼ੀਲ ‘ਚ 24 ਨਵੰਬਰ ਦੀ ਸਵੇਰ ਦੀ ਹੈ। ਜੈਨੀਫਰ ਸੋਰੇਸ ਮਾਰਟਿਨਸ ਨਾਮ ਦੀ ਸੋਸ਼ਲ ਮੀਡੀਆ ਸਟਾਰ ਆਪਣੇ ਪਤੀ ਦੇ ਨਾਲ ਹੜ੍ਹ ਵਿੱਚ ਫਸ ਗਈ ਸੀ। ਤੇਜ਼ ਬਾਰਿਸ਼ ਕਾਰਨ ਉਬਰਲੈਂਡੀਆ ਦਾ ਪੂਰਾ ਸ਼ਹਿਰ ਹੜ੍ਹਾਂ ਵਿਚ ਆ ਗਿਆ। ਕਾਰ ਸਮੇਤ ਦੋਵੇਂ ਇਸ ਹੜ੍ਹ ਦੇ ਪਾਣੀ ਵਿੱਚ ਫਸ ਗਏ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ ਸਟਾਰ ਦੀ ਮੌਤ ਹੋ ਗਈ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ।
ਰਿਪੋਰਟਾਂ ਦੇ ਅਨੁਸਾਰ, ਹੜ੍ਹ ਤੋਂ ਕੁਝ ਪਲ ਪਹਿਲਾਂ, ਸੋਸ਼ਲ ਮੀਡੀਆ ਸਟਾਰ ਨੇ ਆਪਣੇ ਸੋਸ਼ਲ ਮੀਡੀਆ ‘ਤੇ ਕੈਪਸ਼ਨ ਦੇ ਨਾਲ ਆਪਣਾ ਇੱਕ ਵੀਡੀਓ ਸਾਂਝਾ ਕੀਤਾ, “ਮੈਂ ਫਿਰ ਤੋਂ ਜਵਾਨ ਹੋਣ ਜਾ ਰਹੀ ਹਾਂ।” ਕੌਣ ਜਾਣਦਾ ਸੀ ਕਿ ਇਹ ਉਸਦੀ ਆਖਰੀ ਪੋਸਟ ਹੋਵੇਗੀ ਅਤੇ ਉਹ ਇਸ ਸੰਸਾਰ ਨੂੰ ਛੱਡ ਜਾਵੇਗੀ।
ਡੇਲੀਮੇਲ ਨੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਉਹ ਖੁਦ ਨੂੰ ਬਚਾਉਣ ਲਈ ਆਪਣੀ ਕਾਰ ਨਾਲ ਚਿੰਬੜੀ ਹੋਈ ਹੈ ਅਤੇ ਆਪਣੇ ਕੋਲ ਖੜ੍ਹੇ ਪਤੀ ਨੂੰ ਫੜੀ ਬੈਠੀ ਹੈ।
ਵੀਡੀਓ ‘ਚ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਲੋਕ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ। ਅਧਿਕਾਰੀਆਂ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਮਾਰਟਿਨਜ਼ ਦਾ ਪਤੀ, ਵੈਲੀਸਨ ਲੀਮਾ, ਹੜ੍ਹ ਤੋਂ ਬਚ ਗਿਆ ਪਰ ਸੋਸ਼ਲ ਮੀਡੀਆ ਸਟਾਰ ਦੀ ਮੌਤ ਹੋ ਗਈ।