ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਭਾਲ਼ਾ ਫਰਾਏਮੱਲ ਵਿੱਚ ਬਣਾਈ ਕਮੇਟੀ, ਕਿਸਾਨਾਂ ਨੂੰ 23 ਦਸੰਬਰ ਨੂੰ ਡੀਸੀ ਦਫਤਰ ਪਹੁੰਚਣ ਦੀ ਅਪੀਲ
ਪੰਜਾਬ ਨੈੱਟਵਰਕ, ਫਿਰੋਜ਼ਪੁਰ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਪਿੰਡ ਭਾਲਾ ਫਰਾਏਮੱਲ ਵਿਖੇ ਹੋਈ। ਜਿਸ ਵਿੱਚ ਮੱਲਾਂ ਵਾਲਾ ਬਲਾਕ ਦੇ ਪ੍ਰਧਾਨ ਬਲਵੰਤ ਸਿੰਘ ਅਤੇ ਖਜਾਨਚੀ ਗੁਰਬਚਨ ਸਿੰਘ ਸ਼ਾਮਿਲ ਹੋਏ।
ਮੀਟਿੰਗ ਵਿੱਚ ਵਿਚਾਰ ਚਰਚਾ ਤੋਂ ਬਾਅਦ ਪਿੰਡ ਇਕਾਈ ਦੀ ਚੋਣ ਕੀਤੀ ਗਈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਆਗੂਆਂ ਨੇ ਦੱਸਿਆ ਕਿ ਅੱਜ ਸਰਬ ਸੰਮਤੀ ਨਾਲ ਦਲਜੀਤ ਸਿੰਘ ਨੂੰ ਪ੍ਰਧਾਨ, ਡਾਕਟਰ ਦਿਲਬਾਗ ਸਿੰਘ ਨੂੰ ਖਜਾਨਚੀ, ਅੰਗਰੇਜ਼ ਸਿੰਘ ਨੂੰ ਸਕੱਤਰ, ਪਿੱਪਲ ਸਿੰਘ ਨੂੰ ਮੀਤ ਪ੍ਰਧਾਨ, ਅਤੇ ਮਨਦੀਪ ਕੁਮਾਰ, ਰੂਪ ਲਾਲ, ਗੁਰਪ੍ਰੀਤ ਸਿੰਘ, ਜਗਤਾਰ ਸਿੰਘ, ਨਵਦੀਪ ਸਿੰਘ, ਧਰਮਿੰਦਰ ਸਿੰਘ ਅਤੇ ਮਹਾਂਵੀਰ ਸਿੰਘ ਨੂੰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ।
ਚੁਣੀ ਹੋਈ ਕਮੇਟੀ ਵੱਲੋਂ ਤਨਦੇਹੀ ਨਾਲ ਜਥੇਬੰਦੀ ਦੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਅਤੇ ਕਿਸਾਨੀ ਲਈ ਸੰਘਰਸ਼ ਕਰਨ ਦਾ ਵਿਸ਼ਵਾਸ ਦਵਾਇਆ ਕੇਂਦਰ ਸਰਕਾਰ ਵੱਲੋਂ ਖੇਤੀ ਸੈਕਟਰ ਵਿੱਚ ਲਿਆਂਦੀਆਂ ਜਾ ਰਹੀਆਂ ਨਵੀਆਂ ਤਬਦੀਲੀਆਂ ਅਤੇ ਖੇਤੀ ਸੈਕਟਰ ਲਈ ਲਿਆਂਦੀ ਨਵੀਂ ਕਾਰਪੋਰੇਟ ਪ੍ਰਸਤ ਪਾਲਿਸੀ ਦਾ ਵਿਰੋਧ ਕਰਨ ਅਤੇ ਸ਼ੰਬੂ ਅਤੇ ਖਨੌਰੀ ਬਾਰਡਰ ਉੱਪਰ ਚੱਲ ਰਹੇ ਸੰਘਰਸ਼ ਉੱਪਰ ਸਰਕਾਰੀ ਜਬਰ ਕਰਨ ਦੇ ਵਿਰੋਧ ਵਿੱਚ 23 ਦਸੰਬਰ ਨੂੰ ਡੀਸੀ ਦਫਤਰਾਂ ਤੇ ਇਕੱਠ ਕੀਤੇ ਜਾਣਗੇ, ਜਿਸ ਵਿੱਚ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।