Breaking News: ਆਈਈਡੀ ਧਮਾਕੇ ‘ਚ ਦੋ ਜਵਾਨ ਜ਼ਖ਼ਮੀ
ਨਰਾਇਣਪੁਰ
ਨਰਾਇਣਪੁਰ ਵਿੱਚ ਨਕਸਲੀਆਂ ਵੱਲੋਂ ਲਗਾਏ ਗਏ ਆਈਈਡੀ ਧਮਾਕੇ ਵਿੱਚ ਦੋ ਜਵਾਨਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਜਵਾਨ ਕਛਪਾਲ ਤੋਂ ਸੜਕ ਨਿਰਮਾਣ ਦੇ ਕੰਮ ਦੀ ਸੁਰੱਖਿਆ ‘ਚ ਲੱਗੇ ਹੋਏ ਸਨ।
ਜ਼ਖ਼ਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਨਰਾਇਣਪੁਰ ਲਿਆਂਦਾ ਗਿਆ ਹੈ। ਇਹ ਘਟਨਾ ਕੋਹਕਾਮੇਟਾ ਥਾਣਾ ਖੇਤਰ ਦੀ ਹੈ। ਐਸਪੀ ਪ੍ਰਭਾਤ ਕੁਮਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ।
#BREAKING : छत्तीसगढ़ के नारायणपुर में IED ब्लास्ट, 2 जवान घायल #Chhattisgarh #chhattisgarh #IEDblast pic.twitter.com/2NfOczewTy
— Preet Gurpreet (@gurpreetjosan13) December 20, 2024