ਕੰਗਨਾ ਰਣੌਤ ਨੇ ਪੰਜਾਬ ਮੂਹਰੇ ਬੰਨ੍ਹੇ ਹੱਥ… ਕਿਹਾ- ਮੇਰੀ ਫਿਲਮ ਚੱਲਣ ਦਿਓ, ਪਲੀਜ਼
ਪੰਜਾਬ ਨੈੱਟਵਰਕ, ਨਵੀਂ ਦਿੱਲੀ-
ਭਾਜਪਾ ਐਮਪੀ ਅਤੇ ਅਭਿਨੇਤਰੀ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦਾ ਪੰਜਾਬ ਸਮੇਤ ਦੁਨੀਆ ਭਰ ਵਿੱਚ ਵਿਰੋਧ ਹੋ ਰਿਹਾ ਹੈ। ਸਿੱਖ ਜਥੇਬੰਦੀਆਂ ਦਾ ਦੋਸ਼ ਹੈ ਕਿ ਇਹ ਫਿਲਮ ਸਿੱਖਾਂ ਦੇ ਖਿਲਾਫ਼ ਬਣੀ ਹੋਈ ਹੈ, ਉਥੇ ਹੀ ਪੰਜਾਬ ਛੱਡ ਕੇ ਬਾਕੀ ਦੇਸ਼ ਦੀਆਂ ਸਾਰੀਆਂ ਥਾਵਾਂ ਤੇ ਇਹ ਫਿਲਮ ਚੱਲ ਰਹੀ ਹੈ।
ਪੰਜਾਬ ਅੰਦਰ ਫਿਲਮ ਨਾ ਵਿਖਾਏ ਜਾਣ ਤੇ ਕੰਗਨਾ ਰਣੌਤ ਦਾ ਪਹਿਲਾਂ ਬਿਆਨ ਸਾਹਮਣੇ ਆਇਆ ਹੈ। ਹੱਥ ਜੋੜ ਕੇ ਬੈਠੀ ਕੰਗਨਾ ਕਹਿ ਰਹੀ ਹੈ ਕਿ ਪਹਿਲਾਂ ਉਸ ਦੀਆਂ ਫਿਲਮਾਂ ਨੂੰ ਪੰਜਾਬ ਦੇ ਅੰਦਰ ਚੱਲਣ ਦਿੱਤਾ ਜਾਂਦਾ ਸੀ ਅਤੇ ਪੰਜਾਬ ਦੇ ਲੋਕ ਬਹੁਤ ਜਿਆਦਾ ਪਿਆਰ ਦਿੰਦੇ ਸਨ, ਪਰ ਹੁਣ ਉਸਦੀ ਫਿਲਮ ਨੂੰ ਚੱਲਣ ਨਹੀਂ ਦਿੱਤਾ ਜਾ ਰਿਹਾ।
ਅੱਗੇ ਕੰਗਨਾ ਕਹਿੰਦੀ ਹੈ ਕਿ ਮੇਰੀ ਫਿਲਮ ਚੱਲਣ ਦਿਓ ਪਲੀਜ਼… ਫਿਲਮ ਦੇਖ ਕੇ ਫ਼ੈਸਲਾ ਕਰੋ ਕਿ ਫਿਲਮ ਵਿੱਚ ਗ਼ਲਤ ਕੀ ਵਿਖਾਇਆ ਗਿਆ ਹੈ? ਇਸ ਦੇ ਨਾਲ ਹੀ ਕੰਗਨਾ ਨੇ ਕਿਹਾ ਕਿ ਕੁੱਝ ਲੋਕ ਉਸਦੀ ਫਿਲਮ ਦਾ ਪੰਜਾਬ, ਕੈਨੇਡਾ, ਅਮਰੀਕਾ, ਇੰਗਲੈਂਡ ਆਦਿ ਮੁਲਕਾਂ ਵਿੱਚ ਉਸ ਦਾ ਵਿਰੋਧ ਕਰ ਰਹੇ ਨੇ, ਪਰ ਮੇਰੀ ਅਪੀਲ ਹੈ ਕਿ ਇੱਕ ਵਾਰ ਫਿਲਮ ਦੇਖੋ, ਫਿਰ ਦੱਸੋ ਕਿ ਫਿਲਮ ਵਿੱਚ ਗਲ਼ਤ ਕੀ ਹੈ?
Immense gratitude
Emergency in cinemas nowpic.twitter.com/B3E7Bxe4Po
— Kangana Ranaut (@KanganaTeam) January 20, 2025