ਬਿਹਾਰ! ਸਿੱਖਿਆ ਅਫ਼ਸਰ ਦੇ ਘਰੋਂ ਵਿਜੀਲੈਂਸ ਨੂੰ ਮਿਲੀ ਵੱਡੀ ਮਾਤਰਾ ‘ਚ ਬਲੈਕਮਨੀ
-ਜਦੋਂ ਵਿਜੀਲੈਂਸ ਟੀਮ ਰਜਨੀਕਾਂਤ ਪ੍ਰਵੀਨ ਦੇ ਘਰ ਪਹੁੰਚੀ, ਉਸ ਸਮੇਂ ਰਜਨੀਕਾਂਤ ਪੂਜਾ ਕਰ ਰਹੇ ਸੀ
ਬਿਹਾਰ-
ਵੀਰਵਾਰ ਨੂੰ ਜਦੋਂ ਵਿਜੀਲੈਂਸ ਟੀਮ ਨੇ ਸਿੱਖਿਆ ਅਫ਼ਸਰ ਦੇ ਘਰ ‘ਤੇ ਛਾਪਾ ਮਾਰਿਆ ਤਾਂ ਘਰ ਤੋਂ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ। ਇਹ ਰਕਮ ਇੰਨੀ ਵੱਡੀ ਹੈ ਕਿ ਨੋਟਾਂ ਦੇ ਬੰਡਲ ਬਿਸਤਰਿਆਂ ‘ਤੇ ਦਿਖਾਈ ਦੇ ਰਹੇ ਹਨ ਅਤੇ ਇਸ ਨਕਦੀ ਨੂੰ ਗਿਣਨ ਲਈ ਮਸ਼ੀਨਾਂ ਲਗਾਈਆਂ ਗਈਆਂ ਹਨ।
ਮਿਲੀ ਜਾਣਕਾਰੀ ਮੁਤਾਬਿਕ ਜਿਸ ਸਮੇਂ ਵਿਜੀਲੈਂਸ ਟੀਮ ਛਾਪੇਮਾਰੀ ਲਈ ਅਧਿਕਾਰੀ ਰਜਨੀਕਾਂਤ ਪ੍ਰਵੀਨ ਦੇ ਘਰ ਪਹੁੰਚੀ, ਤਾਂ ਉਹ ਪੂਜਾ ਕਰ ਰਹੇ ਸੀ। ਵਿਜੀਲੈਂਸ ਟੀਮ ਨੇ ਬੇਤੀਆਹ ਵਿੱਚ ਰਜਨੀਕਾਂਤ ਪ੍ਰਵੀਨ ਦੇ ਘਰ ਤੋਂ ਇਲਾਵਾ ਸਮਸਤੀਪੁਰ ਅਤੇ ਦਰਭੰਗਾ ਵਿੱਚ ਉਨ੍ਹਾਂ ਦੇ ਸਹੁਰੇ ਘਰ ਵਿੱਚ ਵੀ ਕਾਰਵਾਈ ਕੀਤੀ ਜਾ ਰਹੀ ਹੈ।
ਵਿਜੀਲੈਂਸ ਟੀਮ ਨੇ ਜਿੱਥੇ ਬੇਤੀਆਹ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਘਰ ਛਾਪਾ ਮਾਰਿਆ, ਉੱਥੇ ਹੀ ਇੱਕ ਹੋਰ ਟੀਮ ਨੇ ਸਮਸਤੀਪੁਰ ਵਿੱਚ ਉਸਦੇ ਸਹੁਰੇ ਘਰ ਵੀ ਛਾਪਾ ਮਾਰਿਆ।
ਦਿਲਚਸਪ ਗੱਲ ਇਹ ਹੈ ਕਿ ਜਿਸ ਅਧਿਕਾਰੀ ਨੇ ਇੰਨੀ ਵੱਡੀ ਮਾਤਰਾ ਵਿੱਚ ਕਾਲਾ ਧਨ ਕਮਾਇਆ ਸੀ, ਉਹ ਬੇਤੀਆ ਦੇ ਬਸੰਤ ਵਿਹਾਰ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਵਿਜੀਲੈਂਸ ਟੀਮ ਨੇ ਸਵੇਰੇ 9 ਵਜੇ ਉਸੀ ਕਿਰਾਏ ਦੇ ਘਰ ਦਾ ਦਰਵਾਜ਼ਾ ਖੜਕਾਇਆ। ਜਦੋਂ ਵਿਜੀਲੈਂਸ ਟੀਮ ਪਹੁੰਚੀ, ਉਸ ਸਮੇਂ ਰਜਨੀਕਾਂਤ ਪੂਜਾ ਕਰ ਰਹੇ ਸੀ।
ਛਾਪੇਮਾਰੀ ਲਈ 8 ਮੈਂਬਰੀ ਵਿਜੀਲੈਂਸ ਟੀਮ ਉਸ ਦੇ ਘਰ ਪਹੁੰਚੀ। ਟੀਮ ਸਮਸਤੀਪੁਰ ਦੇ ਬਹਾਦਰਪੁਰ ਇਲਾਕੇ ਵਿੱਚ ਰਜਨੀਕਾਂਤ ਦੇ ਸਹੁਰੇ ਘਰ ਵੀ ਛਾਪਾ ਮਾਰਿਆ। ਦੱਸ ਦਈਏ ਕਿ ਸਾਲ 2012 ਵਿੱਚ, ਰਜਨੀਕਾਂਤ ਨੇ ਸਮਸਤੀਪੁਰ ਡੀਈਓ ਦੀ ਜ਼ਿੰਮੇਵਾਰੀ ਵੀ ਸੰਭਾਲ ਚੁੱਕੇ ਹਨ।