All Latest NewsNews FlashPunjab News

ਬੀਪੀਈਓਜ ਦੀਆਂ ਪ੍ਰੋਮਸ਼ਨਾਂ ਸਮੇਤ ਸਭ ਖਾਲੀ ਹੈੱਡ ਟੀਚਰਾਂ, ਸੈਂਟਰ ਹੈੱਡ ਟੀਚਰਾਂ ਤੇ ਮਾਸਟਰ ਕੇਡਰ ਪਰਮੋਸ਼ਨਾਂ ਤੁਰੰਤ ਕੀਤੀਆਂ ਜਾਣ- ਪੰਨੂ, ਲਾਹੌਰੀਆ

 

ਪੰਜਾਬ ਨੈੱਟਵਰਕ, ਚੰਡੀਗੜ੍ਹ 

ਐਲੀਮੈਂਟਲੀ ਟੀਚਰਜ ਯੂਨੀਅਨ (ਰਜਿ.) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਬੀਪੀਈਓਹ ਪਰਮੋਸ਼ਨਾਂ ਜਿਲਾ ਪੱਧਰ ਤੇ ਕਰਕੇ ਯੂਨੀਅਨ ਨਾਲ ਮੰਨੀ ਮੰਗ ਤਹਿਤ ਕੋਟਾ ਪਹਿਲਾਂ ਦੀ ਤਰਾਂ 75% ਤੁਰੰਤ ਕੀਤਾ ਜਾਵੇ। ਹੈਡ ਟੀਚਰਜ ਦੀਆ 1904 ਪੋਸਟਾ ਵੀ ਮੁੜ ਬਹਾਲ ਕੀਤੀਆ ਜਾਣ।

ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਬੀਪੀਈਓਜ ਪ੍ਰੋਮਸ਼ਨਾ ਸਮੇਤ ਸਭ ਖਾਲੀ ਹੈੱਡ ਟੀਚਰਜ ਸੈਂਟਰ ਹੈੱਡ ਟੀਚਰਜ , ਮਾਸਟਰ ਕੇਡਰ ਪਰਮੋਸ਼ਨਾ ਤੁਰੰਤ ਕੀਤੀਆਂ ਜਾਣ ਦੇ ਨਾਲ ਨਾਲ ਪਰਾਇਮਰੀ ਪੱਧਰ ਦੀ ਹੋਰ ਸਭ ਅਹਿਮ ਮੰਗਾਂ ਦੇ ਜਲਦ ਹੱਲ ਕਰਨ ਲਈ ਵੀ ਸਿਖਿਆਂ ਮੰਤਰੀ ਪੰਜਾਬ ਕੋਲੋ ਪੁਰਜੋਰ ਮੰਗ ਕਰਦਿਆਂ ਕਿਹਾ ਕਿ ਸਾਰੀਆਂ ਪਰਮੋਸ਼ਨਾ ਜਲਦ ਕੀਤੀਆ ਜਾਣ।

ਬੀਪੀਈਓ ਪਰਮੋਸ਼ਨਾਂ ਜਿਲਾ ਪੱਧਰ ਤੇ ਕਰਕੇ ਯੂਨੀਅਨ ਨਾਲ ਮੰਨੀ ਮੰਗ ਤਹਿਤ ਕੋਟਾ ਪਹਿਲਾਂ ਦੀ ਤਰਾਂ 75% ਤੁਰੰਤ ਕੀਤਾ ਜਾਵੇ ਤੇ ਪਰਮੋਸ਼ਨਾ ਲੇਟ ਕਰਨ ਵਾਲੇ ਵੱਖ ਵੱਖ ਅਧਿਕਾਰੀਆ ਨੂੰ ਸਖਤ ਆਦੇਸ਼ ਜਾਰੀ ਕੀਤੇ ਜਾਣ ਨਹੀ ਤਾਂ ਐਲੀਮੈਟਰੀ ਅਧਿਆਪਕ ਸੰਘਰਸ਼ ਲਈ ਮਜਬੂਰ ਹੋਣਗੇ।

ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ, ਨਰੇਸ਼ ਪਨਿਆੜ, ਬੀ ਕੇ ਮਹਿਮੀ, ਲਖਵਿੰਦਰ ਸਿੰਘ ਸੇਖੋਂ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਸਿੰਘ ਮੋਹਾਲੀ, ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ਹਾਜ਼ਰ ਸਨ।

 

Leave a Reply

Your email address will not be published. Required fields are marked *