ਚੰਡੀਗੜ੍ਹ ਮੋਰਚੇ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਕੀਤੀ ਮੀਟਿੰਗ
ਬਲਾਕ ਕਮੇਟੀ ਦਾ ਵਿਸਥਾਰ ਕਰਕੇ ਓਮ ਪ੍ਰਕਾਸ਼ ਲੱਖਾ ਹਾਜੀ ਨੂੰ ਬਣਾਇਆ ਪ੍ਰਧਾਨ
ਪੰਜਾਬ ਨੈੱਟਵਰਕ, ਫ਼ਿਰੋਜ਼ਪੁਰ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕ ਮਮਦੋਟ ਦੀ ਵਧਵੀਂ ਮੀਟਿੰਗ ਪਿੰਡ ਰੋਡੇਵਾਲਾ ਵਿਖੇ ਕੀਤੀ ਗਈ। ਇਸ ਵਿੱਚ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਸਮੇਤ ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਹਿੱਸਾ ਲਿਆ। 5 ਮਾਰਚ ਨੂੰ ਚੰਡੀਗੜ੍ਹ ਵਿਖੇ ਲੱਗ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਧਰਨੇ ਦੀਆਂ ਤਿਆਰੀਆਂ ਕੀਤੀਆਂ ਗਈਆਂ ਅਤੇ ਬਲਾਕ ਕਮੇਟੀ ਦਾ ਵਿਸਥਾਰ ਕੀਤਾ ਗਿਆ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਆਗੂਆਂ ਨੇ ਦੱਸਿਆ ਕਿ ਅੱਜ ਸਰਬ ਸੰਮਤੀ ਨਾਲ ਕਮੇਟੀ ਦਾ ਵਿਸਥਾਰ ਕਰਦਿਆਂ ਓਮ ਪ੍ਰਕਾਸ਼ ਲੱਖਾ ਹਾਜੀ ਨੂੰ ਪ੍ਰਧਾਨ, ਸਾਹਿਬ ਸਿੰਘ ਫਤੂਵਾਲਾ ਨੂੰ ਜਰਨਲ ਸਕੱਤਰ, ਕੁਲਦੀਪ ਸਿੰਘ ਰੋਡੇਵਾਲਾ ਨੂੰ ਸੀਨੀਅਰ ਮੀਤ ਪ੍ਰਧਾਨ, ਬਖਸ਼ੀਸ਼ ਸਿੰਘ ਨੰਬਰਦਾਰ ਬਾਰੇਕੇ ਨੂੰ ਖਜਾਨਚੀ, ਗੁਰਪ੍ਰੀਤ ਸਿੰਘ ਮਾਛੀਵਾੜਾ ਨੂੰ ਸਕੱਤਰ, ਹਰਨੇਕ ਸਿੰਘ ਮਾਛੀਵਾੜਾ ਨੂੰ ਪ੍ਰਚਾਰ ਸਕੱਤਰ, ਵਿਕਰਮਜੀਤ ਸਿੰਘ ਬਾਰੇਕੇ ਨੂੰ ਮੀਤ ਪ੍ਰਧਾਨ ਅਤੇ ਦਵਿੰਦਰ ਸਿੰਘ ਨਿਹੰਗਾਂ ਵਾਲਾ ਮੋੜ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ।
ਆਗੂਆਂ ਨੇ ਦੱਸਿਆ ਕਿ 5 ਮਾਰਚ ਤੋਂ ਚੰਡੀਗੜ੍ਹ ਵਿਖੇ ਕਿਸਾਨ ਮਾਰੂ ਨਵਾਂ ਕੌਮੀ ਖੇਤੀ ਨੀਤੀ ਖਰੜਾ ਰੱਦ ਕਰਾਉਣ ਲਈ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ। ਜਿਸ ਵਿੱਚ ਜ਼ਿਲ੍ਹੇ ਦੇ ਹਜ਼ਾਰਾਂ ਕਿਸਾਨ ਸ਼ਾਮਿਲ ਹੋਣਗੇ।
ਆਗੂਆਂ ਨੇ ਦੱਸਿਆ ਕਿ ਬਲਾਕ ਫਿਰੋਜਪੁਰ ਦੀ ਚੋਣ 4 ਮਾਰਚ ਨੂੰ ਫਿਰੋਜਪੁਰ ਸ਼ਹਿਰ ਵਿਖੇ ਕੀਤੀ ਜਾਵੇਗੀ। ਇਸ ਮੌਕੇ ਜਰਨੈਲ ਸਿੰਘ ਨਿਹਾਲਾ ਕਿਲਚਾ, ਕੁਲਵੰਤ ਸਿੰਘ ਹਬੀਬ ਕੇ, ਹਰਜਿੰਦਰ ਸਿੰਘ ਸੂਬੇ ਕਦੀਮ, ਜਗਸੀਰ ਸਿੰਘ ਰੋਡੇਵਾਲਾ, ਸਵਰਨ ਸਿੰਘ ਰੋਡੇ ਵਾਲਾ ਆਦਿ ਤੋਂ ਇਲਾਵਾ ਦਰਜਨਾ ਕਿਸਾਨ ਹਾਜ਼ਰ ਸਨ |