ਕੰਨਿਆ ਸਕੂਲ ਜਲਾਲਾਬਾਦ-1 ਦੀਆਂ ਵਿਦਿਆਰਥਣਾ ਦੀ ਕੌਮੀ ਪੁਰਸਕਾਰ ਲਈ ਚੋਣ
ਪਰਮਜੀਤ ਢਾਬਾਂ, ਜਲਾਲਾਬਾਦ
ਸਰਕਾਰੀ ਪ੍ਰਾਇਮਰੀ ਕੰਨਿਆ ਸਕੂਲ ਜਲਾਲਾਬਾਦ-1 ਜਿੱਥੇ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਵਿਲੱਖਣ ਪੈੜਾਂ ਛਾਪ ਰਿਹਾ ਹੈ ਉਥੇ ਹੀ ਭਾਰਤ ਸਕਾਊਟਸ ਅਤੇ ਗਾਈਡਸ ਤਹਿਤ ਸਕੂਲ ਦੀਆਂ ਚਾਰ ਵਿਦਿਆਰਥਣਾਂ ਕੌਮੀ ਪੁਰਸਕਾਰ ਲਈ ਚੁਣੀਆਂ ਗਈਆਂ ਹਨ ਜਿਨਾਂ ਨੂੰ ਨੈਸ਼ਨਲ ਕਮਿਸ਼ਨਰ ਭਾਰਤ ਸਕਾਊਟਸ ਐਂਡ ਗਾਈਡਸ ਨਵੀਂ ਦਿੱਲੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ।
ਸੈਂਟਰ ਮੁਖੀ ਸ਼੍ਰੀਮਤੀ ਰਜਨੀ ਬਾਲਾ ਨੇ ਦੱਸਿਆ ਕਿ ਸਕੂਲ ਅਧਿਆਪਕ ਪਰਮਿੰਦਰ ਕੌਰ ਸਿੱਧੂ ਵੱਲੋਂ ਸਕੂਲ ਵਿੱਚ ਭਾਰਤ ਸਕਾਊਟਸ ਐਂਡ ਗਾਈਡਸ ਤਹਿਤ ਬੁਲਬੁਲ ਯੂਨਿਟ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਸਕੂਲ ਦੀਆਂ ਵਿਦਿਆਰਥਣਾ ਵੱਲੋਂ ਸਕਾਉਟਿੰਗ ਨਾਲ ਸੰਬੰਧਿਤ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਮੈਡਮ ਪਰਮਿੰਦਰ ਕੌਰ ਬੱਚਿਆਂ ਨੂੰ ਸਕਾਊਟਿੰਗ ਦੇ ਨਾਲ ਨਾਲ ਖੇਡਾਂ ਅਤੇ ਅਲੱਗ ਅਲੱਗ ਰੌਚਕ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਪੜਾਇਆ ਜਾਂਦਾ ਹੈ।
ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਸਪਾਲ ਸਿੰਘ ਵੱਲੋਂ ਉਚੇਚੇ ਤੌਰ ਤੇ ਸਕੂਲ ਵਿੱਚ ਪਹੁੰਚ ਕੇ ਕੌਮੀ ਪੁਰਸਕਾਰ ਲਈ ਚੁਣੀਆਂ ਗਈਆਂ ਵਿਦਿਆਰਥਨਾ ਅਤੇ ਉਨਾਂ ਦੇ ਗਾਈਡ ਅਧਿਆਪਕ ਸ੍ਰੀਮਤੀ ਪਰਮਿੰਦਰ ਕੌਰ ਸਿੱਧੂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸ਼੍ਰੀ ਜਸਪਾਲ ਸਿੰਘ ਨੇ ਕਿਹਾ ਕਿ ਇਸ ਨਾਲ ਹੋਰ ਸਕੂਲਾਂ ਨੂੰ ਵੀ ਬਹੁਤ ਪ੍ਰੇਰਨਾ ਮਿਲਦੀ ਹੈ। ਅਤੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੀਆਂ ਛੁਪੀਆਂ ਹੋਈਆਂ ਕਲਾਤਮਕ ਰੁਚੀਆਂ ਨਿਖਰ ਕੇ ਸਾਹਮਣੇ ਆਉਂਦੀਆਂ ਹਨ।
ਲੀਡਰ ਪਰਮਿੰਦਰ ਕੌਰ ਸਿੱਧੂ ਨੇ ਦੱਸਿਆ ਕਿ ਸਟੇਟ ਚੀਫ ਕਮਿਸ਼ਨਰ ਸਰਦਾਰ ਸੁਖਬੀਰ ਸਿੰਘ ਬਲ ਜੀ, ਸਟੇਟ ਔਰਗਨਾਈਜੇਸ਼ਨ ਕਮਿਸ਼ਨਰ ਸ੍ਰੀ ਓਂਕਾਰ ਸਿੰਘ, ਸਟੇਟ ਟ੍ਰੇਨਿੰਗ ਕਮਿਸ਼ਨਰ ਸ੍ਰੀ ਹੇਮੰਤ ਕੁਮਾਰ ਜੀ, ਸਟੇਟ ਟ੍ਰੇਨਿੰਗ ਕਮਿਸ਼ਨਰ ਗਾਈਡਸ ਸ਼੍ਰੀਮਤੀ ਨੀਟਾ ਕਸ਼ਯਵ ਜੀ, ਜ਼ਿਲ੍ਹਾ ਚੀਫ ਕਮਿਸ਼ਨਰ ਸ਼੍ਰੀ ਬ੍ਰਿਜ ਮੋਹਨ ਸਿੰਘ ਬੇਦੀ, ਜਿਲਾ ਸਿੱਖਿਆ ਅਫਸਰ ਪ੍ਰਾਇਮਰੀ ਸ਼੍ਰੀ ਸਤੀਸ਼ ਕੁਮਾਰ ਜੀ, ਜਿਲ੍ਹਾ ਔਰਗਨਾਈਜੇਸ਼ਨ ਕਮਿਸ਼ਨਰ ਸੁਮੇਸ਼ ਕੁਮਾਰ , ਮਾਸਟਰ ਬੂਟਾ ਸਿੰਘ ਦੇ ਸਹਿਯੋਗ ਅਤੇ ਰਹਿਨੁਮਾਈ ਹੇਠ ਜ਼ਿਲਾ ਫਾਜ਼ਿਲਕਾ ਵਿੱਚ ਕਬ ਬੁਲਬੁਲ ਯੂਨਿਟ ਸਫਲਤਾ ਪੂਰਵਕ ਚਲਾਇਆ ਜਾ ਰਿਹਾ ਹੈ।
ਜਿਸ ਰਾਹੀਂ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਬੱਚਿਆਂ ਦੀ ਰਾਸ਼ਟਰੀ ਪੱਧਰ ਤੇ ਚੋਣ ਹੋਈ ਹੈ। ਇਹਨਾਂ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਕੰਨਿਆ ਸਕੂਲ ਦੇ ਸਕੂਲ ਮੁਖੀ ਸ਼੍ਰੀਮਤੀ ਰਜਨੀ ਬਾਲਾ ਅਤੇ ਸਮੂਹ ਸਕੂਲ ਸਟਾਫ ਦੇ ਸਹਿਯੋਗ ਨਾਲ ਇਹ ਬੱਚੇ ਰਾਸ਼ਟਰੀ ਪੱਧਰ ਤੱਕ ਪਹੁੰਚੇ ਹਨ।