ਪੰਜਾਬ ਸਰਕਾਰ ਦਾ ਸੂਬਾ ਵਾਸੀਆਂ ਲਈ ਇੱਕ ਹੋਰ ਵੱਡਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ
ਪੰਜਾਬ ਸਰਕਾਰ ਦੇ ਵੱਲੋਂ ਗੈਰ-ਰਜਿਸਟਰਡ ਕਲੋਨੀਆਂ ਦੇ ਪਲਾਟਾਂ ਦੀ (NOC) ਰਜਿਸਟ੍ਰੇਸ਼ਨ ਦੀ ਮਿਆਦ 6 ਮਹੀਨੇ ਵਧਾਈ ਗਈ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਸਰਕਾਰ ਨੇ ਗੈਰ-ਰਜਿਸਟਰਡ ਕਲੋਨੀਆਂ ਵਿੱਚ ਪਲਾਟ ਖਰੀਦਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ NOC (ਨੋ-ਓਬਜੈਕਸ਼ਨ ਸਰਟੀਫਿਕੇਟ) ਰਜਿਸਟ੍ਰੇਸ਼ਨ ਦੀ ਮਿਆਦ 6 ਮਹੀਨੇ ਹੋਰ ਵਧਾ ਦਿੱਤੀ ਹੈ। ਹੁਣ ਖਰੀਦਦਾਰ ਇਸ ਮਿਆਦ ਦੌਰਾਨ ਆਪਣੇ ਪਲਾਟਾਂ ਦੀ ਰਜਿਸਟ੍ਰੇਸ਼ਨ ਕਰਵਾ ਸਕਣਗੇ।
ਸਰਕਾਰੀ ਪੱਤਰ ਮੁਤਾਬਕ, ਇਹ ਫੈਸਲਾ ਲੋਕਾਂ ਨੂੰ ਕਾਨੂੰਨੀ ਤਰੀਕੇ ਨਾਲ ਆਪਣੇ ਪਲਾਟ ਰਜਿਸਟਰ ਕਰਵਾਉਣ ਲਈ ਵਧੀਕ ਸਮਾਂ ਦੇਣ ਦੀ ਨੀਤੀ ਅਧੀਨ ਲਿਆ ਗਿਆ ਹੈ। ਸਰਕਾਰ ਨੇ ਪਹਿਲਾਂ ਹੀ ਨਾਜਾਇਜ਼ ਕਲੋਨੀਆਂ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਲਈ ਵੱਖ-ਵੱਖ ਕਦਮ ਚੁੱਕੇ ਹਨ।
ਇਸ ਨਵੇਂ ਫੈਸਲੇ ਨਾਲ ਉਹ ਖਰੀਦਦਾਰ ਜੋ ਅਜੇ ਤੱਕ ਆਪਣੇ ਪਲਾਟਾਂ ਦੀ NOC ਨਹੀਂ ਲੈ ਸਕੇ ਸਨ, ਹੁਣ ਵਧਾਈ ਗਈ ਮਿਆਦ ਦੌਰਾਨ ਰਜਿਸਟ੍ਰੇਸ਼ਨ ਕਰਵਾ ਸਕਣਗੇ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤਹਿ ਕੀਤੀ ਮਿਆਦ ਦੇ ਅੰਦਰ ਆਪਣੇ ਦਸਤਾਵੇਜ਼ ਪੂਰੇ ਕਰਕੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਮੁਕੰਮਲ ਕਰਨ।