ਪੰਜਾਬ ਸਰਕਾਰ ਨੇ 4 ਸੀਨੀਅਰ ਅਧਿਕਾਰੀਆਂ ਨੂੰ ਸਿੱਖਿਆ ਵਿਭਾਗ ‘ਚ ਸੌਂਪੀ ਵੱਡੀ ਜ਼ਿੰਮੇਵਾਰੀ
ਪੰਜਾਬ ਨੈਟਵਰਕ, ਚੰਡੀਗੜ੍ਹ
ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਵਿਭਾਗ ਵਿੱਚ ਚਾਰ ਸੀਨੀਅਰ ਅਧਿਕਾਰੀਆਂ ਨੂੰ ਵੱਡੀ ਜਿੰਮੇਵਾਰੀ ਸੌਂਪੀ ਗਈ ਹੈ।
ਸਰਕਾਰ ਦੁਆਰਾ ਜਾਰੀ ਕੀਤੇ ਗਏ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਸਕੂਲ ਸਿੱਖਿਆ ਵਿਭਾਗ ਵਿੱਚ ਪਹਿਲਾਂ ਤੋਂ ਤੈਨਾਤ ਅਧਿਕਾਰੀਆਂ ਦੇ ਲੀਵ (ਕਮਾਈ ਛੁਟੀ, ਮੈਡੀਕਲ ਛੁੱਟੀ ਜਾਂ ਐਕਸ ਇੰਡੀਆ ਲੀਵ ਆਦਿ) ਟ੍ਰੇਨਿੰਗ, ਇਲੈਕਸ਼ਨ ਡਿਊਟੀ ਜਾਂ ਬਦਲੀ ਹੋਣ ‘ਤੇ ਵਿਭਾਗ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਉਨ੍ਹਾਂ ਦਾ ਕੰਮ, ਦੋ ਆਈਏਐਸ, ਇੱਕ ਪੀਸੀਐਸ ਅਤੇ ਇੱਕ ਆਈਐਫਐਸ ਅਫਸਰ ਵੱਲੋਂ ਨਿਪਟਾਇਆ ਜਾਵੇਗਾ।