All Latest NewsNews FlashPunjab News

2027 ਤੋਂ ਛੇਵੇਂ ਪੇਅ ਕਮੀਸ਼ਨ ਦੇ ਬਕਾਏ ਵਾਲਾ ਪੱਤਰ ਮੁਲਾਜ਼ਮਾਂ ਨਾਲ ਵੱਡਾ ਧੋਖਾ- ਅਮਰਜੀਤ ਕੰਬੋਜ

2027 ਤੋਂ ਛੇਵੇਂ ਪੇਅ ਕਮੀਸ਼ਨ ਦੇ ਬਕਾਏ ਵਾਲਾ ਪੱਤਰ ਮੁਲਾਜ਼ਮਾਂ ਨਾਲ ਵੱਡਾ ਧੋਖਾ- ਅਮਰਜੀਤ ਕੰਬੋਜ

ਪੰਜਾਬ ਨੈੱਟਵਰਕ, ਚੰਡੀਗੜ੍ਹ

ਈ.ਟੀ.ਟੀ.ਟੈੱਟ ਪਾਸ ਅਧਿਆਪਕ ਯੂਨੀਅਨ 6505 ਦੇ ਸੂਬਾ ਪ੍ਰਧਾਨ ਅਮਰਜੀਤ ਕੰਬੋਜ਼ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਮੌਜ਼ੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਚ ਆਉਣ ਤੋਂ ਪਹਿਲਾਂ ਆਮ ਲੋਕਾਂ ਤੇ ਮੁਲਾਜ਼ਮਾਂ ਨਾਲ ਬੜੇ ਵੱਡੇ ਪੱਧਰ ਤੇ ਵਾਅਦੇ ਕੀਤੇ ਸਨ ।ਕਿ ਪੰਜਾਬ ਦੇ ਆਮ ਲੋਕਾਂ ਤੇ ਮੁਲਾਜ਼ਮਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।ਪਰ ਮੌਜੂਦਾ ਸਰਕਾਰ ਨੇ ਆਮ ਲੋਕਾਂ ਤੇ ਮੁਲਾਜ਼ਮਾਂ ਨੂੰ ਬਦਲਾਅ ਦੇ ਨਾਮ ਤੇ ਬਹੁਤ ਵੱਡੇ ਪੱਧਰ ਤੇ ਧੋਖਾ ਕੀਤਾ ਹੈ।

ਮੌਜੂਦਾ ਪੰਜਾਬ ਸਰਕਾਰ ਵੱਲੋਂ ਵੀ ਰਵਾਇਤੀ ਪਾਰਟੀਆਂ ਦੇ ਪੂਰਨਿਆਂ ਤੇ ਚੱਲਦਿਆਂ ਮਲਾਜ਼ਮਾਂ ਤੇ ਆਮ ਲੋਕਾਂ ਨੂੰ ਸ਼ਿਵਾਏ ਲਾਰਿਆਂ ਦੇ ਹੋਰ ਕੁੱਝ ਵੀ ਦੇਣ ਚ ਫੇ਼ਲ੍ਹ ਸਾਬਤ ਹੋਈ ਹੈ। ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਛੇਵੇਂ ਪੇਅ-ਕਮੀਸ਼ਨ ਦੇ ਬਕਾਏ ਅਤੇ ਡੀ.ਏ. ਦੇ ਏਰੀਅਰ ਸੰਬੰਧੀ ਜੋ ਪਿਛਲੇ ਦਿਨੀਂ ਪੱਤਰ ਜ਼ਾਰੀ ਕੀਤਾ ਉਹ ਮੁਲਾਜ਼ਮ ਨਾਲ ਇੱਕ ਬਹੁਤ ਵੱਡਾ ਥੋਖਾ ਹੈ ਉਹਨਾਂ ਦੱਸਿਆ ਪੰਜਾਬ ਸਰਕਾਰ ਨੇ ਜੋ ਪੱਤਰ ਜਾਰੀ ਕੀਤਾ ਹੈ।ਉਸ ਵਿੱਚ ਮੁਲਾਜ਼ਮਾਂ ਨੂੰ ਬਕਾਏ ਦੀ ਕਿਸ਼ਤ ਅਪ੍ਰੈਲ 2027 ਤੋਂ ਸ਼ੁਰੂ ਕੀਤੀ ਜਾਣੀ ਹੈ ਜੋ ਕਿ ਕਿਸੇ ਵੀ ਹਾਲਤ ਵਿੱਚ ਸੰਭਵ ਨਹੀਂ ਉਹਨਾਂ ਕਿਹਾ ਕਿ 2027 ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ ਤੇ ਇਸ ਲਈ ਆਉਣ ਵਾਲੀ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਮਿਲਣ ਵਾਲੇ ਬਕਾਏ ਸੰਬੰਧੀ ਰੇੜਕਾ ਫਸਣਾ ਲਾਜ਼ਮੀ ਹੈ।

ਇਸ ਲਈ ਉਹਨਾਂ ਨੇ ਸਰਕਾਰ ਨੂੰ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਉਹ ਮੁਲਾਜ਼ਮਾਂ ਦੇ ਬਣਦੇ ਬਕਾਏ ਇੱਕੋ ਯਕਮੁਸ਼ਤ ਕਿਸ਼ਤ ਵਿੱਚ ਜਾਰੀ ਕਰੇ । ਇਸ ਤੋਂ ਇਲਾਵਾ ਉਹਨਾਂ ਨੇ ਸਰਕਾਰ ਨੂੰ ਪੁਰਾਣੀ ਪੈਨਸ਼ਨ ਤੇ ਆਪਣੀ ਸਥਿਤੀ ਸਪੱਸਟ ਕਰਨ ਤੇ ਪੇਂਡੂ ਭੱਤੇ ,ਬੰਦ ਕੀਤੀ 4-9-14 ਸਾਲਾ ਏ.ਸੀ.ਪੀ. ਸਕੀਮ ਅਤੇ 5178 ਦੀ ਤਰਜ਼ ਤੇ 4500,2005 ਭਰਤੀ ਨੂੰ ਪਰਖਕਾਲ ਦੌਰਾਨ ਪੂਰੀ ਤਨਖਾਹ ਦੇਣ ਸੰਬੰਧੀ ਪੱਤਰ ਜਾਰੀ ਕਰੇ।

ਇਸ ਮੌਕੇ ਜਸਵਿੰਦਰ ਸੇਖੜਾ,ਕੁਲਵਿੰਦਰ ਪਟਿਆਲਾ,ਸਰਬਜੀਤ ਭਾਵੜਾ,ਇਨਕਲਾਬ ਗਿੱਲ, ਸਤਨਾਮ ਮੋਹਾਲੀ,ਸੁਖਵਿੰਦਰ ਸੁੱਖੀ,ਪਰਮਜੀਤ ਸਿੰਘ, ਜਗਮੋਹਨ ਅੰਮ੍ਰਿਤਸਰ,ਮਨਦੀਪ ਥਿੰਦ,ਗੁਰਵੀਰ ਅਮਲੋਹ,ਗੁਰਦੀਪ ਡੋਡ, ਗੁਰਪ੍ਰੀਤ ਬਠਿੰਡਾ,ਸਤਵੀਰ ਮੂਣਕ,ਬੂਟਾ ਸਿੰਘ ਬਰਨਾਲਾ,ਮਨਦੀਪ ਮੂਣਕ,ਲਖਵੀਰ ਦੋਰਾਹਾ,ਹਰਵਿੰਦਰ ਢਢੋਗਲ, ਗੁਰਤੇਜ ਨਾਭਾ,ਵਿਕਾਸ ਕੁਮਾਰ, ਹੀਰਾ ਲਾਲ ਆਦਿ ਮੌਜੂਦ ਸਨ।

Leave a Reply

Your email address will not be published. Required fields are marked *