ਪੰਜਾਬ ‘ਚ ਵੱਡੀ ਵਾਰਦਾਤ! ਲੁਟੇਰਿਆਂ ਨੇ ਪੈਟਰੋਲ ਪੰਪ ਲੁੱਟਿਆ, ਮੁਲਾਜ਼ਮ ਨੂੰ ਵੀ ਗੋਲੀਆਂ ਮਾਰ ਕੇ ਕਤਲ
ਗੁਰਦਾਸਪੁਰ :
ਲੰਘੀ ਰਾਤ ਕਰੀਬ 8 ਵਜੇ ਬਟਾਲਾ ਕਸਬੇ ਵਿਚ ਲੁਟੇਰਿਆਂ ਨੇ ਫਾਇਰਿੰਗ ਕਰਕੇ ਜਿੱਥੇ ਪੈਟਰੋਲ ਪੰਪ ਲੁੱਟ ਲਿਆ, ਉਥੇ ਹੀ ਪੰਪ ਦੇ ਮੁਲਾਜ਼ਮ ਨੂੰ ਵੀ ਗੋਲੀਆਂ ਮਾਰ ਕੇ ਮੌਤ ਦੀ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਵਿਅਕਤੀ ਦੀ ਪਛਾਣ ਕੇਵਲ ਸਿੰਘ 40 ਸਾਲ ਵਾਸੀ ਹਿਮਾਚਲ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਕਸਬਾ ਉਧਨਵਾਲ ਦੇ ਫਰੈਂਡਜ਼ ਫਿਲਿੰਗ ਸਟੇਸ਼ਨ ‘ਤੇ ਐਤਵਾਰ ਦੀ ਰਾਤ ਕਰੀਬ 8 ਵਜੇ ਇੱਕ ਮੋਟਰਸਾਈਕਲ ‘ਤੇ ਦੋ ਅਣਪਛਾਤੇ ਨੌਜਵਾਨ ਆਏ ਅਤੇ ਉਹਨਾਂ ਨੇ ਪੈਟਰੋਲ ਪੰਪ ਦੇ ਕਰੰਦਿਆਂ ਤੋਂ ਪਿਸਤੌਲ ਦਿਖਾ ਕੇ ਨਕਦੀ ਦੀ ਮੰਗ ਕੀਤੀ।
ਪੈਟਰੋਲ ਪੰਪ ਦੇ ਕਰਿੰਦਿਆਂ ਵੱਲੋਂ ਵਿਰੋਧ ਕਰਨ ‘ਤੇ ਲੁਟੇਰਿਆਂ ਨੇ ਗੋਲ਼ੀਆਂ ਚਲਾ ਦਿੱਤੀਆਂ। ਲੁਟੇਰਿਆਂ ਵੱਲੋਂ ਚਲਾਈ ਗੋਲ਼ੀ ‘ਚ ਪੈਟਰੋਲ ਪੰਪ ਦੇ ਮੁਲਾਜ਼ਮ ਕੇਵਲ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਰਵੀ ਕੁਮਾਰ ਨਾਮ ਦਾ ਮੁਲਾਜ਼ਮ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਹੈ, ਜਿਹੜਾ ਜੇਰੇ ਇਲਾਜ ਹੈ।