ਕ੍ਰਾਂਤੀਕਾਰੀ ਕਿਸਾਨ ਯੂਨੀਅਨ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਬਣੇ ਅੱਤਰ ਬਰਾੜ ਅਤੇ ਜਰਨਲ ਸਕੱਤਰ ਬਣੇ ਸੁਖਦੀਪ ਅਭੁੱਨ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਬਣੇ ਅੱਤਰ ਬਰਾੜ ਅਤੇ ਜਰਨਲ ਸਕੱਤਰ ਬਣੇ ਸੁਖਦੀਪ ਅਭੁੱਨ
26 ਮਾਰਚ ਨੂੰ ਵਿਧਾਨ ਸਭਾ ਵੱਲ ਮਾਰਚ ਵਿੱਚ ਜ਼ਿਲ੍ਹੇ ਦੇ ਵੱਡੀ ਗਿਣਤੀ ਕਿਸਾਨ ਹੋਣਗੇ ਸ਼ਾਮਲ
ਪੰਜਾਬ ਨੈੱਟਵਰਕ, ਫਾਜ਼ਿਲਕਾ/ ਲਾਧੂਕਾ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਇੱਕ ਵਿਸ਼ੇਸ਼ ਜਥੇਬੰਦਕ ਮੀਟਿੰਗ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾਂ ਦੀ ਅਗਵਾਈ ਵਿੱਚ ਮੰਡੀ ਲਾਧੂਕਾ ਦੇ ਗੁਰੂਦੁਆਰਾ ਸਾਹਿਬ ਵਿੱਚ ਹੋਈ। ਜਿਸ ਵਿੱਚ ਸੂਬਾਈ ਆਗੂ ਰਾਜਗੁਰਵਿੰਦਰ ਸਿੰਘ ਘੁਮਾਣ , ਬਲਰਾਜ ਸਿੰਘ ਬਟਾਲਾ, ਬਲਦੇਵ ਸਿੰਘ ਕਲੇਰ, ਲਖਵਿੰਦਰ ਸਿੰਘ ਪ੍ਰਤਾਪਗੜ੍ਹ, ਜਿਲ੍ਹਾ ਮੁਕਤਸਰ ਸਾਹਿਬ ਦੇ ਪ੍ਰਧਾਨ ਮਨਦੀਪ ਸਿੰਘ ਕਬਰਵਾਲਾ, ਜਰਨਲ ਸਕੱਤਰ ਸੁਖਚੈਨ ਸਿੰਘ ਪੱਕੀ ਟਿੱਬੀ, ਖਜਾਨਚੀ ਸ਼ਮਸ਼ੇਰ ਸਿੰਘ ਕਬਰ ਵਾਲਾ, ਜਿਲ੍ਹਾ ਆਗੂ ਸੂਬੇਦਾਰ ਸਰਤਾਜ ਸਿੰਘ ਸ਼ਾਮਖੇੜਾ, ਜਿਲ੍ਹਾ ਆਗੂ ਗੁਰਪ੍ਰੀਤ ਸਿੰਘ ਲੰਬੀ, ਜਰਨੈਲ ਸਿੰਘ ਪੰਜਾਵਾਂ ਵੀਂ ਸ਼ਾਮਲ ਹੋਏ।
ਕਿਸਾਨੀ ਮਸਲਿਆ ਤੇ ਵਿਚਾਰਾਂ ਕਰਨ ਤੋਂ ਬਾਅਦ ਸਰਬਸੰਮਤੀ ਨਾਲ 7 ਮੈਂਬਰੀ ਜਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਅੱਤਰਪ੍ਰੀਤ ਬਰਾੜ ਨੂੰ ਜਿਲ੍ਹਾ ਪ੍ਰਧਾਨ, ਸੁਖਦੀਪ ਸਿੰਘ ਅਭੁੱਨ ਨੂੰ ਜਿਲ੍ਹਾ ਜਰਨਲ ਸਕੱਤਰ, ਬਲਵੀਰ ਸਿੰਘ ਬੱਗੇਕੇ ਨੂੰ ਜਿਲ੍ਹਾ ਖਜਾਨਚੀ, ਬਲਦੇਵ ਬੋਪਾਰਾਏ ਨੂੰ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ, ਮਹਿੰਦਰ ਸਿੰਘ ਸੁਬਾਜਕੇ ਨੂੰ ਮੀਤ ਪ੍ਰਧਾਨ, ਸਤਪਾਲ ਸਿੰਘ ਗੰਧੜ ਪ੍ਰੈਸ ਸਕੱਤਰ ਅਤੇ ਧਰਮਵੀਰ ਸਿੰਘ ਪੂਰਨਭੱਟੀ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 26 ਮਾਰਚ ਨੂੰ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ ਹੈ, ਜਿਸ ਵਿੱਚ ਫਾਜ਼ਿਲਕਾ ਜ਼ਿਲ੍ਹੇ ਵਿੱਚੋ ਵੱਡੀ ਗਿਣਤੀ ਕਿਸਾਨ ਸ਼ਾਮਲ ਹੋਣਗੇ।
ਜਿਲ੍ਹਾ ਪ੍ਰਧਾਨ ਅੱਤਰਪ੍ਰੀਤ ਸਿੰਘ ਬਰਾੜ ਨੇ ਇਸ ਮੌਕੇ ਆਏ ਹੋਏ ਕਿਸਾਨ ਦਾ ਧੰਨਵਾਦ ਕਰਦਿਆਂ ਜ਼ਿਲ੍ਹੇ ਅੰਦਰ ਜਥੇਬੰਦੀ ਦੇ ਵਿਸਥਾਰ ਨੂੰ ਹੋਰ ਤੇਜ਼ ਕਰਨ ਦਾ ਵਿਸ਼ਵਾਸ ਦੁਵਾਇਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਦੇਸ਼ ਸਿੰਘ ਸੰਤੋਖਾ, ਹਜੂਰ ਸਿੰਘ ਸੰਧੂ, ਹਰਪ੍ਰੀਤ ਸਿੰਘ ਸਿੱਧੂ ਅਭੁੱਨ, ਸੰਦੀਪ ਸਿੰਘ ਪੂਰਨ ਭੱਟੀ, ਮਦਨ ਲਾਲ ਢਾਣੀ ਅਰਜੁਨ ਰਾਮ, ਹਰਪ੍ਰੀਤ ਸਿੰਘ ਜੌੜਕੀ, ਰਣਜੀਤ ਸਿੰਘ ਗੰਧੜ, ਲਖਵਿੰਦਰ ਸਿੰਘ ਸੰਧੂ, ਲਾਭ ਸਿੰਘ, ਬਗੀਚ ਸਿੰਘ ਸੁਬਾਜਕੇ ਆਦਿ ਤੋਂ ਇਲਾਵਾ ਸੈਕੜੇ ਕਿਸਾਨ ਹਜਾਰ ਸਨ |