Punjab News: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਸਾੜਿਆ ਟਰੰਪ ਅਤੇ ਮੋਦੀ ਦਾ ਪੁਤਲਾ
ਦੇਸ਼ ਦੇ ਲੋਕਾਂ ਦੇ ਹਿੱਤ ਸੁਰੱਖਿਅਤ ਕਰੇ ਸਰਕਾਰ- ਅਵਤਾਰ ਮਹਿਮਾ
ਪੰਜਾਬ ਨੈੱਟਵਰਕ, ਫਿਰੋਜ਼ਪੁਰ
ਭਾਰਤ ਦੇਸ਼ ਉੱਪਰ ਟੈਰਿਫ਼ ਲਗਾਉਣ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਕਿਸਾਨਾ ਵੱਲੋਂ ਡੀ ਸੀ ਦਫਤਰ ਦੇ ਬਾਹਰ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫ਼ੂਕਿਆ।
ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੇ ਦੋਵਾਂ ਸਰਕਾਰਾਂ ਖਿਲਾਫ ਜੰਮਕੇ ਨਾਹਰੇਬਾਜੀ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਅਵਤਾਰ ਮਹਿਮਾਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਰੱਵਾਈਏ ਨਾਲ ਸਾਡੇ ਮੁਲਕ ਦੇ ਸਾਰੇ ਕਰੋਬਾਰ ਉੱਪਰ ਡੂੰਘਾ ਅਸਰ ਪਵੇਗਾ। ਨਿਰਯਾਤ ਵਿੱਚ ਭਾਰੀ ਗਿਰਾਵਟ ਆਵੇਗੀ ਅਤੇ ਬੇਰੁਜਗਾਰੀ ਵਧੇਗੀ।
ਉਹਨਾਂ ਕਿਹਾ ਕਿ ਬੀਤੇ ਦਿਨੀ ਅਮਰੀਕੀ ਸਰਕਾਰ ਵੱਲੋਂ ਇਹ ਵੀ ਬਿਆਨ ਦਿੱਤਾ ਗਿਆ ਸੀ ਕਿ ਜੇਕਰ ਭਾਰਤ ਸਰਕਾਰ ਟੈਕਸ ਤੋਂ ਬੱਚਣਾ ਚਾਉਂਦੀ ਹੈ ਤਾਂ ਖੇਤੀ ਖੇਤਰ ਵਿੱਚ ਅਮਰੀਕੀ ਵਸਤੂਆਂ ਦੇ ਆਯਾਤ ਉੱਪਰ ਟੈਕਸ ਉੱਪਰ ਛੋਟ ਦੇਵੇ।
ਉਹਨਾਂ ਇਹ ਵੀ ਕਿਹਾ ਕਿ ਭਾਰਤ ਦੀ ਸਰਕਾਰ ਵਲੋਂ ਇਸ ਵਾਸਤੇ ਸਹਿਮਤੀ ਦੇ ਦਿੱਤੀ ਗਈ ਹੈ। ਪਰ ਇਸ ਸੰਬੰਧੀ ਭਾਰਤ ਸਰਕਾਰ ਚੁੱਪ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜ਼ੇਕਰ ਅਜਿਹਾ ਹੁੰਦਾ ਹੈ ਤਾਂ ਪਹਿਲਾਂ ਤੋਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਭਾਰਤ ਦੇ ਕਿਸਾਨ ਹੋਰ ਬਰਬਾਦ ਹੋਣਗੇ।
ਉਹਨਾਂ ਮੰਗ ਕੀਤੀ ਕਿ ਸਰਕਾਰ ਇਸ ਮਸਲੇ ਤੇ ਆਪਣੀ ਚੁੱਪ ਤੋੜੇ ਅਤੇ ਭਾਰਤ ਦੇ ਕਿਸਾਨਾਂ ਅਤੇ ਦੇਸ਼ ਦੇ ਲੋਕਾਂ ਦੇ ਹਿੱਤ ਸੁਰੱਖਿਅਤ ਕਰੇ।
ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਅਵਤਾਰ ਮਹਿਮਾ ਸੂਬਾ ਪ੍ਰੈਸ ਸਕੱਤਰ, ਦਿਲਬਾਗ ਸਿੰਘ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ, ਗੁਰਜੱਜ ਸਿੰਘ ਬਲਾਕ ਪ੍ਰਧਾਨ ਘੱਲ ਖੁਰਦ, ਜਸਵੀਰ ਸਿੰਘ ਬਲਾਕ ਖਜਾਨਚੀ,ਰਣਜੀਤ ਸਿੰਘ ਬਲਾਕ ਮੀਤ ਪ੍ਰਧਾਨ,ਓਂਮ ਪ੍ਰਕਾਸ਼ ਬਲਾਕ ਪ੍ਰਧਾਨ ਮਮਦੋਟ, ਹੰਸਾ ਸਿੰਘ, ਹਾਕਮ ਸਿੰਘ ਸਾਂਦੇਹਾਸਮ , ਕਰਨੈਲ ਸਿੰਘ ਕਾਕੂਵਾਲਾ, ਹਾਕਮ ਸਿੰਘ ਕਾਕੂਵਾਲਾ ਗੁਰਮਖ ਸਿੰਘ ਯਾਰੇਸ਼ਾਹ, ਮੰਗਤ ਰਾਮ, ਜਸਵਿੰਦਰ ਬਾਜੀਦਪੁਰ, ਗੁਰਸੇਵਕ ਸਿੰਘ, ਕੇਵਲ ਸਿੰਘ, ਸੁਖਦੇਵ ਸਿੰਘ, ਕੁਲਦੀਪ ਸਿੰਘ, ਬਲਵੰਤ ਸਿੰਘ ਸੁਰਸਿੰਘ, ਬੀਕੇਯੂ ਡਾਕੌਦਾ ਦੇ ਸਾਹਬ ਸਿੰਘ ਬਲਾਕ ਪ੍ਰਧਾਨ, ਸ਼ਮਸ਼ੇਰ ਸਿੰਘ ਜਿਲ੍ਹਾ ਆਗੂ , ਗੁਰਜੀਤ ਸਿੰਘ , ਬਲਵੰਤ ਸਿੰਘ ਬਲਾਕ ਖਜਾਨਚੀ, ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ ਕਰਮੂਵਾਲਾ ਜਿਲ੍ਹਾ ਪ੍ਰਧਾਨ ਬੀਕੇਯੂ ਤੋਤੇਵਾਲ, ਕੁਲਵੰਤ ਸਿੰਘ ਬਲਾਕ ਆਗੂ ਮਮਦੋਟ, ਗੁਰਵਿੰਦਰ ਸਿੰਘ ਜਿਲ੍ਹਾ ਸਕੱਤਰ, ਤਰਨਵੀਰ ਸਿੰਘ ਬਲਾਕ ਪ੍ਰਧਾਨ ਘੱਲ ਆਦਿ ਆਗੂ ਹਾਜ਼ਰ ਸਨ।