GeneralNews Flash

ਸਰਕਾਰੀ ਪ੍ਰਾਇਮਰੀ ਸਕੂਲ ਖੂਹ ਮੋਹਰ ਸਿੰਘ ਵਾਲਾ, ਬਲਾਕ ਫ਼ਿਰੋਜ਼ਪੁਰ-3 ਦੀ ਵਿਦਿਆਰਥਣ ਨਵਰੀਤ ਕੌਰ ਨੇ ਜਵਾਹਰ ਨਵੋਦਿਆ ਪ੍ਰਵੇਸ਼ ਪ੍ਰੀਖਿਆ ਕੀਤੀ ਪਾਸ

ਸਰਕਾਰੀ ਪ੍ਰਾਇਮਰੀ ਸਕੂਲ ਖੂਹ ਮੋਹਰ ਸਿੰਘ ਵਾਲਾ, ਬਲਾਕ ਫ਼ਿਰੋਜ਼ਪੁਰ-3 ਦੀ ਵਿਦਿਆਰਥਣ ਨਵਰੀਤ ਕੌਰ ਨੇ ਜਵਾਹਰ ਨਵੋਦਿਆ ਪ੍ਰਵੇਸ਼ ਪ੍ਰੀਖਿਆ ਕੀਤੀ ਪਾਸ

ਨਵੋਦਿਆ ਵਿਦਿਆਲਿਆ ਪ੍ਰੀਖਿਆ ਪਾਸ ਕਰਨਾ ਅਧਿਆਪਕਾਂ ਵਲੋਂ ਕਰਵਾਈ ਜਾ ਰਹੀ ਮਿਹਨਤ ਦਾ ਨਤੀਜਾ – ਸ਼੍ਰੀਮਤੀ ਗੀਤਾ ਰਾਣੀ

ਪੰਜਾਬ ਨੈੱਟਵਰਕ, ਫ਼ਿਰੋਜ਼ਪੁਰ

ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਫ਼ਿਰੋਜ਼ਪੁਰ ਸ਼੍ਰੀਮਤੀ ਸੁਨੀਤਾ ਰਾਣੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਸ਼੍ਰੀ ਕੋਮਲ ਅਰੋੜਾ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਿਰੋਜ਼ਪੁਰ-3 ਸ. ਰਣਜੀਤ ਸਿੰਘ ਦੀ ਯੋਗ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਖੂਹ ਮੋਹਰ ਸਿੰਘ ਵਾਲਾ ਬਲਾਕ ਫ਼ਿਰੋਜ਼ਪੁਰ-3 ਦੀ ਵਿਦਿਆਰਥਣ ਨਵਰੀਤ ਕੌਰ ਪੁੱਤਰੀ ਰਮੇਸ਼ ਸਿੰਘ ਨੇ ਜਵਾਹਰ ਨਵੋਦਿਆ ਵਿਦਿਆਲਿਆ ਦੀ ਪ੍ਰਵੇਸ਼ ਪ੍ਰੀਖਿਆ ਪਾਸ ਕਰਕੇ ਆਪਣੇ ਪਰਿਵਾਰ, ਇਲਾਕੇ ਅਤੇ ਅਧਿਆਪਕਾਂ ਦਾ ਮਾਣ ਵਧਾਇਆ ਹੈ ਹੈ। ਇਹ ਜਾਣਕਾਰੀ ਹੈੱਡ ਟੀਚਰ ਸ. ਰਣਜੀਤ ਸਿੰਘ ਖਾਲਸਾ ਨੇ ਦਿੱਤੀ । ਉਹਨਾਂ ਕਿਹਾ ਕਿ ਬੱਚੀ ਦਾ ਹੌਸਲਾ ਵਧਾਉਣ ਅਤੇ ਸਨਮਾਨ ਕਰਨ ਲਈ ਅੱਜ ਸਕੂਲ ਵਿਚ ਸੈਂਟਰ ਹੈੱਡ ਟੀਚਰ ਸ਼੍ਰੀਮਤੀ ਗੀਤਾ ਰਾਣੀ ਜੀ ਉਚੇਚੇ ਤੌਰ ਤੇ ਪਹੁੰਚੇ।
ਸੀਐੱਚਟੀ ਮੈਡਮ ਅਤੇ ਸਮੂਹ ਸਟਾਫ ਵਲੋਂ ਨੇ ਬੱਚੀ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਡਮ ਗੀਤਾ ਰਾਣੀ ਨੇ ਬੱਚੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਕਿਹਾ ਕਿ ਹਰ ਸਾਲ ਜ਼ਿਲ੍ਹਾ ਪੱਧਰ ’ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਪ੍ਰਵੇਸ਼ ਪ੍ਰੀਖਿਆ ਲਈ ਬੈਠਦੇ ਹਨ ਪਰ ਪੂਰੀ ਮਿਹਨਤੀ ਵਿਦਿਆਰਥੀ ਹੀ ਇਸ ਪ੍ਰਵੇਸ਼ ਪ੍ਰੀਖਿਆ ਪਾਸ ਕਰਦੇ ਹਨ। ਉਹਨਾਂ ਕਿਹਾ ਕਿ ਵਿਦਿਆਰਥਣ ਦੀ ਇਸ ਵੱਡੀ ਪ੍ਰਾਪਤੀ ਨੇ ਜਿੱਥੇ ਆਪਣੇ ਪਿੰਡ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਹੀ ਸਕੂਲ ਦੇ ਅਧਿਆਪਕਾਂ ਵਲੋਂ ਕਰਵਾਈ ਜਾ ਰਹੀ ਮਿਹਨਤ ਦਾ ਪ੍ਰਮਾਣ ਹੈ ।
ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ, ਇਲਾਕਾ ਨਿਵਾਸੀਆਂ ਨੇ ਸਕੂਲੀ ਵਿਦਿਆਰਥਣ ਵੱਲੋਂ ਕੀਤੇ ਪੇਪਰ ਪਾਸ ਤੇ ਜਿੱਥੇ ਵਿਦਿਆਰਥਣ ਨੂੰ ਮਾਣ ਬਖਸ਼ਿਆ ਉੱਥੇ ਹੀ ਅਧਿਆਪਕਾਂ ਵੱਲੋਂ ਕਰਵਾਈ ਗਈ ਪੜ੍ਹਾਈ ਦੇ ਮਿਹਨਤ ਦਾ ਫਲ ਹੈ ।ਵਿਦਿਆਰਥਣ ਦੇ ਪਿਤਾ ਰਮੇਸ਼ ਸਿੰਘ ਨੇ ਸਕੂਲ ਦੀ ਚੰਗੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਬੱਚੇ ਦੀ ਤਿਆਰੀ ਦੇ ਨਾਲ ਨਾਲ ਸਕੂਲ ਦੇ ਸਮੁੱਚੇ ਸਟਾਫ਼ ਵਲੋਂ ਕਰਵਾਈ ਤਿਆਰੀ ਕਰਕੇ ਹੀ ਪ੍ਰੀਖਿਆ ਪਾਸ ਹੋ ਸਕੀ ਹੈ।
ਇਸ ਮੌਕੇ ਜਮਾਤ ਇੰਚਾਰਜ ਆਰਤੀ ਸ਼ਰਮਾ, ਅਨੀਤਾ ਰਾਣੀ,ਮਨਦੀਪ ਕੌਰ, ਵਿਦਿਆਰਥਣ ਦੇ ਪਿਤਾ ਰਮੇਸ਼ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *