Punjab News: ਸਰਕਾਰੀ ਸਕੂਲ ਦੇ ਅਧਿਆਪਕ ਵੱਲੋਂ 12ਵੀਂ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ
ਪੁਲਸ ਦਾ ਦਾਅਵਾ! ਉਕਤ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ.!
ਪਟਿਆਲਾ –
ਪਟਿਆਲਾ ਦੇ ਇੱਕ ਪਿੰਡ ਦੇ ਸਰਕਾਰੀ ਸਕੂਲ ਦੇ ਅਧਿਆਪਕ ਵੱਲੋਂ 12ਵੀਂ ਜਮਾਤ ਦੀ ਵਿਦਿਆਰਥਣ ਦੇ ਨਾਲ ਹੀ ਕਥਿਤ ਤੌਰ ‘ਤੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਪੁਲਸ ਵੱਲੋਂ ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਉਕਤ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਕਥਿਤ ਦੋਸ਼ੀ ਅਧਿਆਪਕ ਹਰਿਆਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜੋ ਪੰਜਾਬੀ ਵਿਸ਼ੇ ਦੇ ਨਾਲ ਸੰਬੰਧਿਤ ਲੈਕਚਰਾਰ ਹੈ ਅਤੇ ਇੱਥੇ ਪਟਿਆਲਾ ਦੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਾਉਂਦਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਵਿਦਿਆਰਥਣ ਨੇ ਦੱਸਿਆ ਕਿ ਆਵਾਜਾਈ ਦੇ ਸਾਧਨਾਂ ਦੀ ਕਮੀ ਕਾਰਨ ਕਈ ਵਾਰ ਅਧਿਆਪਕ ਨੇ ਉਸਨੂੰ ਘਰ ਛੱਡਣ ਆਇਆ। ਕਈ ਵਾਰ ਛੇੜਛਾੜ ਕੀਤੀ ਅਤੇ ਪੜਾਈ ਬਹਾਨੇ ਕਾਰ ਵਿੱਚ ਸੁਨਸਾਨ ਜ਼ਮੀਨ ਤੇ ਉਸ ਨਾਲ ਰੇਪ ਕੀਤਾ ਅਤੇ ਕਿਸੇ ਨੂੰ ਇਸ ਬਾਰੇ ਨਾ ਦੱਸਣ ਬਾਰੇ ਕਿਹਾ।
ਜਦੋਂਕਿ ਵਿਦਿਆਰਥਣ ਵੱਲੋਂ ਹਿੰਮਤ ਰੱਖ ਕੇ ਪਰਿਵਾਰ ਵਾਲਿਆਂ ਨੂੰ ਦੱਸਿਆ ਅਤੇ ਫੇਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਿਸ ਸੂਤਰਾਂ ਦੀ ਮੰਨੀਏ ਤਾਂ ਘਟਨਾ 5/6 ਮਾਰਚ ਦੀ ਹੈ, ਹਾਲਾਂਕਿ ਉਦੋਂ ਤੋਂ ਹੀ ਵਿਦਿਆਰਥਣ ਨੂੰ ਧਮਕੀਆਂ ਮਿਲ ਰਹੀਆਂ ਸਨ। ਹੁਣ ਪੀੜਤਾ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ ਅਤੇ ਪੁਲਿਸ ਵੱਲੋਂ ਦੋਸ਼ੀ ਅਧਿਆਪਕ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।