All Latest NewsNews FlashPunjab News

Punjab News: ਆਪਣੇ ਜਾਰੀ ਹੁਕਮਾਂ ‘ਤੇ ਯੂ-ਟਰਨ ਦੇ ਨਵੇਂ ਰਿਕਾਰਡ ਬਣਾ ਰਹੀ ਪੰਜਾਬ ਸਰਕਾਰ, ਪੜ੍ਹੋ ਹੁਣ ਤੱਕ ਦੇ ਸਾਰੇ ਯੂ-ਟਰਨ!

 

Punjab News; ਗੈਰ ਵਿਦਿਅਕ ਕੰਮਾਂ ‘ਤੇ ਪੂਰਨ ਪਾਬੰਦੀ ਦਾ ਨੋਟੀਫਿਕੇਸਨ ਜਾਰੀ ਕਰੇ ਸਰਕਾਰ: ਡੀ.ਟੀ.ਐੱਫ

ਚੰਡੀਗੜ੍ਹ-

Punjab News ; ਪੰਜਾਬ ਸਰਕਾਰ ‘ਤੇ ਭਾਰੂ ਅਤੇ ਬੇਲਗਾਮ ਸਰਕਾਰੀ ਅਫ਼ਸਰਸ਼ਾਹੀ ਆਪਣੇ ਵੱਲੋਂ ਜਾਰੀ ਹੁਕਮਾਂ ਬਾਅਦ ਉੱਠੇ ਵਿਰੋਧ ਦੇ ਚੱਲਦਿਆਂ ਇਨ੍ਹਾਂ ਹੁਕਮਾਂ ਨੂੰ ਵਾਪਿਸ ਲੈਣ ‘ਤੇ ਯੂ- ਟਰਨ ਮਾਰਨ ਦੇ ਨਵੇਂ ਰਿਕਾਰਡ ਬਣਾਏ ਜਾ ਰਹੇ ਹਨ, ਇਨ੍ਹਾਂ ਨਿੱਤ ਦੇ ਯੂ ਟਰਨ ਕਾਰਨ ਸੂਬੇ ‘ਚ ਜਿੱਥੇ ਹਰ ਪਾਸੇ ਪੰਜਾਬ ਸਰਕਾਰ ਦੀ ਫਜੀਹਤ ਹੋ ਰਹੀ ਹੈ ਉੱਥੇ ਹੀ ਸਰਕਾਰ ਦੀ ਭਰੋਸੇਯੋਗਤਾ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।

ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਅਫ਼ਸਰਸ਼ਾਹੀ ਵੱਲੋਂ ਲਏ ਯੂ ਟਰਨ ਵਾਲੇ ਹੁਕਮਾਂ ਨੂੰ ਅਫਸਰਾਂ ਵੱਲੋਂ ਖੁਦ ਜਾਰੀ ਹੁਕਮ ਦੱਸੇ ਜਾ ਰਹੇ ਹਨ ਪਰ ਰਾਜਨੀਤੀ ਦੇ ਜਾਣਕਾਰ ਅਤੇ ਸਾਬਕਾ ਉੱਚ ਅਧਿਕਾਰੀ ਅਜਿਹੇ ਹੁਕਮਾਂ ਪਿੱਛੇ ਸਰਕਾਰ ਅਤੇ ਵੱਡੇ ਉੱਚ ਅਧਿਕਾਰੀਆਂ ਦੇ ਉਪਰੋਂ ਆਏ ਹੁਕਮਾਂ ਨੂੰ ਦੱਸਿਆ ਜਾ ਰਿਹਾ ਹੈ।

‘ਆਪ’ ਸਰਕਾਰ ਦੇ ਹੋਂਦ ਆਉਣ ਤੋਂ ਬਾਅਦ ਖੁਦ ਸੂਬਾ ਸਰਕਾਰ ਖਾਸਕਰ ਮੁੱਖ ਮੰਤਰੀ ਮਾਨ ਵੱਲੋਂ ਪੰਚਾਇਤਾਂ ਭੰਗ ਕਰਨ, ਮੱਤੇਵਾੜਾ ਜੰਗਲ ਵਿੱਚ ਇੰਡਸਟਰੀ ਪਾਰਕ ਬਣਾਉਣ , ਡੀਜ਼ਲ ਆਟੋ ਤੇ ਜੁਗਾੜੂ ਮੋਟਰਸਾਈਕਲ ਰੇਹੜੀਆਂ ਬੰਦ ਕਰਨ, ਆਮ ਆਦਮੀ ਕਲੀਨਿਕ ਦੇ ਨਾਂ ਬਦਲਣ ਵਰਗੇ ਅਜਿਹੇ ਫੈਸਲੇ ਕੀਤੇ ਗਏ ਜਿਨ੍ਹਾਂ ਤੇ ਸਰਕਾਰ ਵੱਲੋਂ ਯੂ ਟਰਨ ਲੈਂਦਿਆਂ ਅਜਿਹੇ ਫੈਸਲਿਆਂ ਨੂੰ ਵਾਪਸ ਲੈਣਾ ਪਿਆ।

ਪਰ ਮੋਜੂਦਾ ਸਮੇਂ ਸੂਬਾ ਸਰਕਾਰ ਨਾਲੋਂ ਉਸ ਦੀ ਅਫ਼ਸਰਸ਼ਾਹੀ ਵੱਲੋਂ ਆਪ ਮੁਹਾਰੇ ਜਾਰੀ ਸਿੱਖਿਆ ਵਿਭਾਗ ਖਾਸਕਰ ਅਧਿਆਪਕ ਵਰਗ ਲਈ ਗੈਰ ਵਿੱਦਿਅਕ ਕੰਮਾਂ ਕਰਨ ਲਈ ਜਾਰੀ ਹੁਕਮਾਂ ਤੋਂ ਬਾਅਦ ਅਧਿਆਪਕ ਜਥੇਬੰਦੀਆਂ ਤੇ ਸਕੂਲੀ ਬੱਚਿਆਂ ਦੇ ਮਾਪਿਆਂ ਦੇ ਭਾਰੀ ਵਿਰੋਧ ਦੇ ਚੱਲਦਿਆ ਜਾਰੀ ਹੁਕਮਾਂ ਨੂੰ ਵਾਪਿਸ ਲੈਣ ਲਈ ਯੂ ਟਰਨ ਕਾਰਨ ਸੂਬੇ ਦੇ ਮੀਡੀਆ ਦੀ ਸੁਰਖੀ ਬਣੀ ਹੋਈ ਹੈ।

ਸਿਹਤ ਤੇ ਸਿੱਖਿਆ ਵਿੱਚ ਵੱਡੇ ਬਦਲਾਅ ਲਿਆਉਣ ਦੇ ਨਾਂ ਤੇ ਸੂਬੇ ਦੀ ਸੱਤਾ ਤੇ ਕਾਬਜ਼ ਹੋਣ ਵਾਲੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਵੱਲੋਂ ਵਾਰ ਵਾਰ ਸਰਕਾਰੀ ਸਮਾਗਮਾਂ ਵਾਲੀਆਂ ਸਟੇਜਾਂ ਤੇ ਪੰਜਾਬ ਦੀ ਸਿੱਖਿਆ ਨੀਤੀ ਤੇ ਬੋਲਦਿਆਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੀ ਬਿਹਤਰ ਪੜ੍ਹਾਈ ਲਈ ਸਰਕਾਰੀ ਸਕੂਲੀ ਅਧਿਆਪਕਾਂ ਤੋਂ ਕੋਈ ਵੀ ਗੈਰ ਵਿਿਦਅਕ ਕੰਮ ਨਾ ਲੈਣ ਦੀ ਗੱਲ ਆਖੀ ਜਾਂਦੀ ਰਹੀ ਹੈ।

ਪਰ ਇਨ੍ਹਾਂ ਭਾਸ਼ਣਾ ਤੇ ਦਾਅਵਿਆਂ ਦੇ ਬਾਵਜੂਦ ਵੀ ਬੇਲਗਾਮ ਆਪ ਮੁਹਾਰੀ ਹੋਈ ਪੰਜਾਬ ਦੀ ਅਫ਼ਸਰਸ਼ਾਹੀ ‘ਮੈਂ ਨਾ ਮਾਨੂੰ’ ਤਹਿਤ ਅਧਿਆਪਕਾਂ ਦੀ ਵੱਡੀ ਪੱਧਰ ਤੇ ਗੈਰ ਵਿੱਦਿਅਕ ਕੰਮਾਂ ਵਿੱਚ ਡਿਊਟੀ ਲਗਾਉਣ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ। ਇੱਥੋਂ ਤੱਕ ਕਿ ਬੀਤੀ ਕੱਲ੍ਹ ਖੁਦ ਪੰਜਾਬ ਦੇ ਸਿੱਖਿਆ ਮੰਤਰੀ ਦੇ ਹਲਕੇ ਸ੍ਰੀ ਆਨੰਦਪੁਰ ਸਾਹਿਬ ਦੇ ਐਸਡੀਐਮ ਵੱਲੋਂ ਤਹਿਸੀਲ ਦੇ 25 ਅਧਿਆਪਕਾਂ ਨੂੰ ਜਮੀਨ ਦੇ ਨੰਬਰ ਖਸਰਾ ਦੀ ਆਨਲਾਈਨ ਰਿਪੋਰਟ ਤਿਆਰ ਕਰਨ ਦੇ ਹੁਕਮ ਚਾੜ੍ਹ ਦਿੱਤੇ ਗਏ ਪਰ ਅਧਿਆਪਕ ਜਥੇਬੰਦੀਆਂ ਦੇ ਵਿਰੋਧ ਕਾਰਨ ਐਸਡੀਐਮ ਸ੍ਰੀ ਆਨੰਦਪੁਰ ਸਾਹਿਬ ਨੇ ਯੂ ਟਰਨ ਲੈਂਦਿਆਂ ਇਸ ਹੁਕਮ ਨੂੰ ਰੱਦ ਕਰ ਦਿੱਤਾ ਹੈ।

ਅਧਿਆਪਕ ਜਥੇਬੰਦੀ ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਿੱਖਿਆ ਕ੍ਰਾਂਤੀ ਵਾਲੀ ਸੂਬਾ ਸਰਕਾਰ ਆਪਣੀ ਸਰਕਾਰੀ ਸਿੱਖਿਆ ਪ੍ਰਣਾਲੀ ਪ੍ਰਤੀ ਸੁਹਿਰਦ ਨਹੀਂ ਹੈ, ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਵੱਲੋਂ ਸਰਕਾਰੀ ਨੋਟੀਫਿਕੇਸ਼ਨ ਜਾਰੀ ਕਰਦਿਆਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਗੈਰ ਵਿੱਦਿਅਕ ਕੰਮਾਂ ਲਈ ਲੱਗਦੀਆਂ ਡਿਊਟੀਆਂ ਲਗਾਉਣ ਤੇ ਪੂਰਨ ਤੌਰ ਤੇ ਰੋਕ ਲਗਾਈ ਜਾਵੇ।

May be an image of ticket stub, blueprint and text

May be an image of text that says 'ਉਪ ਮੰਡਲ ਮੈਜਿਸਟਰੇਟ, ਸ੍ਰੀ ਅਨੰਦਪੁਰ ਸਾਹਿਬ, ਜਿਲ੍ਹਾ ਰੁਪਨਗਰ| OFFICE ESU ISIONAL MAGISTRATE RI ANANDPU SARIBD DISTRICT RUPNAGAR Phone No. 01887-232036 sdmoffice.a spsatgmai com ਵੱਲ 1. ਜਿਲ੍ਹਾ ਸਿੱਘਿਆ ਅਵਸਰ, मि, ਗੂਪਨਕਰ 2. ਕਾਰਜ ਸਾਧਕ ਅਵਸਰ ਨ.ਕੇਂ, ਨੰਗਲਨ.ਪੰ ਕੀਰਤਪੁਰ ਸਾਹਿਬ 3. ਐਸ.ਭੀ.ਓ ਹੀ.ਤਬਲਿਊ.ਡੀ ਐਕਸੀਅਨ, 5. ਬੀਪੀਈਓ, ਸ੍ਰੀ ਅਨੰਦਪੂਰ ਸਾਹਿਬਕੀਰਤਪੁਰ ਸਾਹਿਬ| ਅਪਸ ਸ੍ਰੀ ਅਸ ਨੰਬਰ ਵਿਬਾ:- ਮਿਤੀ:18.04.2025 Digital Cop Survey(DCS) ਸਬੰਧੀ ਅਤਿ ਮਹੱਤਵਪੁਰਨ ਭਿਉਟੀ ਲਗਾਉਣ ਬਾਰ| ਉਪਰੋਕਤ ਵਿਸ਼ੇ ਸਬੰਧ ਵਿੱਚ ਆਪ ਸੂਰਿਤ ਕੀਤਾ ਜਾਂਦਾ ਹਨ| 263-269/H.Af.-3 ਮਿਤੀ 17.04.2025 ਰਾਹੀ ਜਾਰੀ ਕੀਤੇ ਦਸ ਦਫਤਰ ਪੱਤਰ ਨੰਬਰ ਹੁਕਮ ਤੂਰੰਤ ਪ੍ਰਭਾਵ ਨਾਲ ਵਾਪਿਸ ਲਏ ਜਾਦੇ ਊਪਮਭਲ ਮੈਜਿਸਟਰੇਟ, ਸ੍ਰੀ ਅਨਤਪੁਰ ਸਾਹਿਬ'

ਮੋਜੂਦਾ ਸਮੇਂ ਸੂਬਾ ਸਰਕਾਰ ਨਾਲੋਂ ਉਸ ਦੀ ਅਫ਼ਸਰਸ਼ਾਹੀ ਵੱਲੋਂ ਆਪ ਮੁਹਾਰੇ ਜਾਰੀ ਸਿੱਖਿਆ ਵਿਭਾਗ ਖਾਸਕਰ ਅਧਿਆਪਕ ਵਰਗ ਲਈ ਗੈਰ ਵਿੱਦਿਅਕ ਕੰਮਾਂ ਕਰਨ ਲਈ ਜਾਰੀ ਹੁਕਮਾਂ ਤੋਂ ਬਾਅਦ ਅਧਿਆਪਕ ਜਥੇਬੰਦੀਆਂ ਤੇ ਸਕੂਲੀ ਬੱਚਿਆਂ ਦੇ ਮਾਪਿਆਂ ਦੇ ਭਾਰੀ ਵਿਰੋਧ ਦੇ ਚੱਲਦਿਆ ਜਾਰੀ ਹੁਕਮਾਂ ਨੂੰ ਵਾਪਿਸ ਲੈਣ ਲਈ ਯੂ ਟਰਨ ਕਾਰਨ ਸੂਬੇ ਦੇ ਮੀਡੀਆ ਦੀ ਸੁਰਖੀ ਬਣੀ ਹੋਈ ਹੈ।

 

Leave a Reply

Your email address will not be published. Required fields are marked *