Punjab News: ਜੰਗਲਾਤ ਮੁਲਾਜ਼ਮ ਯੂਨੀਅਨ ਦੀ ਵਣ ਮੰਡਲ ਅਫ਼ਸਰ ਨਾਲ ਹੋਈ ਮੀਟਿੰਗ
ਪੰਜਾਬ ਨੈੱਟਵਰਕ, ਹੁਸ਼ਿਆਰਪੁਰ
ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਮੰਡਲ ਦਸੂਹਾ ਦੇ ਵਰਕਰਾਂ ਦੀ ਮੀਟਿੰਗ ਵਣ ਮੰਡਲ ਅਫ਼ਸਰ ਦਸੂਹਾ ਅੰਜਨ ਸਿੰਘ ਨਾਲ ਹੋਈ । ਮੀਟਿੰਗ ਵਿੱਚ ਮੰਡਲ ਪ੍ਰਧਾਨ ਜਗੀਰ ਸਿੰਘ ਨੇ ਵਰਕਰਾਂ ਦੀਆਂ ਮੰਗਾਂ ਬਾਰੇ ਗੱਲ ਬਾਤ ਕੀਤੀ ਗਈ।
ਵਰਕਰ ਮਹਿੰਦਰਪਾਲ ( ਦਸੂਹਾ ਰੇਂਜ) 2013 ਤੋਂ 2016 ਤੱਕ ਰਿਕਾਰਡ ਪੰਜਾਬ ਦੀ ਸੀਨੀਆਰਤਾ ਸੂਚੀ ਵਿਚ ਸ਼ਾਮਿਲ ਨਹੀਂ ਹੋਇਆ ਹੈ ਵਣ ਮੰਡਲ ਦਸੂਹਾ ਨੇ ਭਰੋਸਾ ਦਿੱਤਾ ਕਿ ਪਹਿਲਾ ਭੇਜਿਆ ਪੱਤਰ ਅਸੀਂ attested ਕਰਕੇ ਜਥੇਬੰਦੀ ਨੂੰ ਦਿੱਤੀ ਜਾਵੇਗੀ।
ਵਰਕਰ ਰਿਕਾਰਡ ਕਾਪੀ ਉਪਰ ਬਿੱਲ ਜਾ ਮਸਟਰੋਲ ਨੰਬਰ,ਸੀ ਆਰ ਵੀ ਆਰ ਨੰਬਰ ਦਾ ਵਰਕਰ ਕਾਪੀ ਤੇ ਇੰਦਰਾਜ਼ ਕਰਕੇ ਵਣ ਗਾਰਡ, ਬਲਾਕ ਅਫ਼ਸਰ,ਵਣ ਰੇਂਜ ਅਫ਼ਸਰ ਦਸਤਖ਼ਤ ਕੀਤੇ ਜਾਣ।
ਅੱਗ ਦੇ ਸੀਜ਼ਨ ਵਿਚ ਵਰਕਰਾਂ ਨੂੰ ਬੂਟ, ਹੱਥ ਦਸਤਾਨੇ,ਵਰਦੀ ਆਦਿ ਦੇਣ ਬਾਰੇ। ਮੰਡਲ ਵਿਚ ਪੰਜ ਰੇਂਜਾ ਅਧੀਨ ਬੀਟ,ਨਰਸਰੀ ਵਿੱਚ ਜਾ ਜਿੱਥੇ ਕੰਮ ਚਲਦਾ ਹੈ ਓਥੇ ਮੈਡੀਕਲ ਕਿੱਟਾਂ ਦਿੱਤੀਆਂ ਜਾਣ ਕਿਉੰਕਿ ਕਈ ਵਾਰ ਕੰਮ ਕਰਦੇ ਸਮੇਂ ਵਰਕਰਾਂ ਨੂੰ ਸੱਟ ਲੱਗ ਜਾਂਦੀ ਹੈ ਓਹਨਾ ਦੀ ਮੁੱਢਲੀ ਸਹਾਇਤਾ ਦੇਣ ਲਈ ਮੈਡੀਕਲ ਕਿੱਟਾਂ ਦੀ ਕੀਤੀ ਗਈ ਹੈ।
ਪ੍ਰੈਸ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਮੰਡਲ ਪ੍ਰਧਾਨ ਅਤੇ ਸਮੁੱਚੀ ਟੀਮ ਨੇ ਕਿਹਾ ਜੇਕਰ ਮੰਗਾਂ ਨੂੰ ਅਮਲੀ ਜਾਮਾ ਨਹੀਂ ਦਿੱਤਾ ਗਿਆ ਤਾਂ ਫਿਰ ਜਲਦੀ ਹੀ ਉੱਚ ਅਧਿਕਾਰੀਆਂ ਨਾਲ ਮੀਟਿੰਗ ਲਈ ਜਾਵੇਗੀ। ਮੀਟਿੰਗ ਵਿੱਚ ਪੰਜ ਰੇਂਜਾਂ ਦੇ ਸਮੂਹ ਰੇਂਜ ਅਫ਼ਸਰ ਸਹਿਬਾਨ ਅਤੇ ਸੁਪਰਡੈਂਟ ਰੀਨਾ ਦੇਵੀ ਸਾਮਿਲ ਸਨ।
ਮੰਡਲ ਪ੍ਰਧਾਨ ਜਗੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ,ਮੀਤ ਪ੍ਰਧਾਨ ਅਮਨਦੀਪ ਕੁਮਾਰ, ਜਰਨਲ ਸਕੱਤਰ ਵਰਿੰਦਰ ਕੁਮਾਰ, ਮੰਡਲ ਖਜਾਨਚੀ ਨਰਿੰਦਰ ਸਿੰਘ,ਬਲਵੀਰ ਕੁਮਾਰ ਖਿੱਚੀਆਂ ਮੁਕੇਰੀਆਂ ਪ੍ਰਧਾਨ,ਸ਼ਿਵ ਦਿਆਲ,ਹਰਦੇਵ ਸਿੰਘ,ਬੋਧਰਾਜ,ਮਲਕੀਤ ਸਿੰਘ,ਪਰਮਜੀਤ ਸਿੰਘ,ਰਾਜੀਵ ਕੁਮਾਰ ਆਦਿ ਹਾਜ਼ਿਰ ਹੋਏ।