ਤਿੰਨਾਂ ਸਾਲਾਂ ਬਾਅਦ ਪੰਜਾਬ ਸਰਕਾਰ ਨੂੰ ਆਈ ਯਾਦ; ਮਾਈਨਿੰਗ ਨੀਤੀ ਦਾ ਪੋਰਟਲ ਕੀਤਾ ਲਾਂਚ
ਚੰਡੀਗੜ੍ਹ
ਕਰੀਬ ਤਿੰਨ ਸਾਲਾਂ ਦੀ ਸੱਤਾ ਵਿੱਚ ਮੌਜ ਮਾਨਣ ਤੋਂ ਬਾਅਦ ਪੰਜਾਬ ਦੀ ਮਾਨ ਸਰਕਾਰ ਨੂੰ ਮਾਈਨਿੰਗ ਨੀਤੀ ਦਾ ਪੋਰਟਲ ਲਾਂਚ ਕਰਨ ਦਾ ਚੇਤਾ ਆ ਗਿਆ ਹੈ।
ਅੱਜ ਨਵੀਂ ਮਾਈਨਿੰਗ ਨੀਤੀ ਦਾ ਪੰਜਾਬ ਸਰਕਾਰ ਨੇ ਪੋਰਟਲ ਲਾਂਚ ਕੀਤਾ ਹੈ। ਜਿਸ ਕਾਰਨ ਪੰਜਾਬ ਵਿੱਚ ਮਾਈਨਿੰਗ ਵਿੱਚ ਵੱਡਾ ਸੁਧਾਰ ਹੋਣ ਦੀ ਉਮੀਦ ਹੈ। ਹੁਣ ਆਮ ਲੋਕਾਂ ਨੂੰ ਵੀ ਮਾਈਨਿੰਗ ਦੀ ਸਹੂਲਤ ਮਿਲੇਗੀ।
ਮੰਤਰੀ ਹਰਪਾਲ ਚੀਮਾ ਅਤੇ ਮੰਤਰੀ ਬੀਰੇਂਦਰ ਗੋਇਲ ਨੇ ਨਵੀਂ ਮਾਈਨਿੰਗ ਨੀਤੀ ਦਾ ਪੋਰਟਲ ਲਾਂਚ ਕੀਤਾ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੰਤਰੀ ਬੀਰੇਂਦਰ ਗੋਇਲ ਨੇ ਸਵੇਰੇ ਚੰਡੀਗੜ੍ਹ ਵਿਖੇ ਪੋਰਟਲ ਬਾਰੇ ਜਾਣਕਾਰੀ ਸਾਂਝੀ ਕੀਤੀ।
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਅੱਜ ਉਹ ਮਾਈਨਿੰਗ ਨੀਤੀ ਸਬੰਧੀ ਇੱਕ ਪੋਰਟਲ ਜਾਰੀ ਕਰਨ ਜਾ ਰਹੇ ਹਨ।
ਨੀਤੀ ਦਾ ਨੋਟੀਫਿਕੇਸ਼ਨ 30 ਅਪ੍ਰੈਲ ਨੂੰ ਜਾਰੀ ਕੀਤਾ ਗਿਆ ਸੀ। ਮਾਈਨਿੰਗ ਪੋਰਟਲ ਜਾਰੀ ਕਰਦੇ ਸਮੇਂ ਫਾਰਮ ਕਿਵੇਂ ਜਮ੍ਹਾ ਕਰਨਾ ਹੈ ਅਤੇ ਫੀਸ ਕਿੱਥੇ ਜਮ੍ਹਾ ਕਰਨੀ ਹੈ ਵਰਗੀ ਸਾਰੀ ਜਾਣਕਾਰੀ ਦਿੱਤੀ ਗਈ ਹੈ।