Tarn Taran: ਕੱਲ੍ਹ ਖੁੱਲ੍ਹਣਗੇ ਸਕੂਲ! DEO ਵੱਲੋਂ ਹੁਕਮ ਹਾਰੀ
ਮੀਡੀਆ ਪੀਬੀਐਨ, ਤਰਨ ਤਾਰਨ-
ਤਰਨਤਾਰਨ ਵਿੱਚ ਭਲਕੇ ਸਾਰੇ ਸਕੂਲ ਖੁੱਲ੍ਹ ਜਾਣਗੇ। ਇਸ ਬਾਰੇ ਜਾਣਕਾਰੀ ਡੀਈਓ ਦੇ ਵੱਲੋਂ ਦਿੱਤੀ ਗਈ ਹੈ।
ਦੱਸ ਦਈਏ ਕਿ ਭਾਰਤ-ਪਾਕਿ ਜੰਗ ਕਾਰਨ ਸਰਹੱਦੀ ਇਲਾਕਿਆਂ ਦੇ ਸਕੂਲਾਂ ਨੂੰ ਬੰਦ ਕਰਨ ਦਾ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਸੀ।
ਹੁਣ ਜਦੋਂ ਜੰਗਬੰਦੀ ਹੋ ਗਈ ਹੈ ਤਾਂ, ਸਰਕਾਰ ਨੇ ਸਕੂਲਾਂ ਨੂੰ ਖੋਲ੍ਹਣ ਦਾ ਹੁਕਮ ਦਿੱਤਾ ਹੈ।
ਹਾਲਾਂਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਹਾਲੇ ਵੀ ਡਰੋਨ ਕਾਰਵਾਈ ਦੇਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਅੰਮ੍ਰਿਤਸਰ ਵਿੱਚ ਬਲੈਕਆਊਟ ਦਾ ਫੈਸਲਾ ਡੀਸੀ ਅੰਮ੍ਰਿਤਸਰ ਨੇ ਲਿਆ ਹੈ।
ਜਦੋਂਕਿ ਅਮ੍ਰਿਤਸਰ ਵਿੱਚ ਸਕੂਲ ਕੱਲ੍ਹ ਨਵੇਂ ਟਾਈਮ ਟੇਬਲ ਤੇ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ।