All Latest NewsNews FlashPunjab News

ਬਨੇਗਾ ਪ੍ਰਾਪਤੀ ਮੁਹਿੰਮ ਦੇ ਬੈਨਰ ਹੇਠ ਹਜ਼ਾਰਾਂ ਵਰਦੀਧਾਰੀ ਵਲੰਟੀਅਰਾਂ ਵੱਲੋਂ ਫਾਜ਼ਿਲਕਾ ‘ਚ ਪੈਦਲ ਮਾਰਚ

 

ਬਨੇਗਾ ਤੋਂ ਬਿਨਾਂ ਖੁਸ਼ਹਾਲ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ :- ਜਗਰੂਪ, ਢਾਬਾਂ

ਰਣਬੀਰ ਕੌਰ ਢਾਬਾਂ, ਫਾਜ਼ਿਲਕਾ

ਅੱਜ ਇਥੇ ਸਥਾਨਕ ਅਨਾਜ ਮੰਡੀ ਵਿੱਚ ਵਿਸ਼ਾਲ ਵਲੰਟੀਅਰ ਸੰਮੇਲਨ ਅਤੇ ਫਾਜ਼ਿਲਕਾ ਦੇ ਬਾਜ਼ਾਰਾਂ ਵਿੱਚ ਵਲੰਟੀਅਰ ਪੈਦਲ ਮਾਰਚ ਕੀਤਾ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਜਿਲ੍ਹਾ ਪ੍ਰਧਾਨ ਸ਼ੁਬੇਗ ਝੰਗੜ੍ਹ ਭੈਣੀ, ਜਿਲ੍ਹਾ ਸਕੱਤਰ ਹਰਭਜਨ ਛੱਪੜ੍ਹੀਵਾਲਾ, ਗੁਰਦਿਆਲ ਢਾਬਾਂ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜਿਲ੍ਹਾ ਮੀਤ ਪ੍ਰਧਾਨ ਨੀਰਜ ਰਾਣੀ ਫਾਜ਼ਿਲਕਾ ਨੇ ਕੀਤੀ।

ਇਸ ਵਲੰਟੀਅਰ ਮਾਰਚ ਅਤੇ ਸੰਮੇਲਣ ਵਿੱਚ ਬਨੇਗਾ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਉਹਨਾਂ ਨਾਲ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ,ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਧਰਮੂਵਾਲਾ ਅਤੇ ਕੰਸਟ੍ਰਕਸ਼ਨ ਵਰਕਰ ਲੇਬਰ ਯੂਨੀਅਨ ਦੇ ਸੂਬਾ ਮੀਤ ਸਕੱਤਰ ਪਰਮਜੀਤ ਸਿੰਘ ਢਾਬਾਂ ਵੀ ਵਿਸ਼ੇਸ਼ ਤੌਰ ਹਾਜ਼ਰ ਸਨ।

ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਾਥੀ ਜਗਰੂਪ ਸਿੰਘ ਨੇ ਕਿਹਾ ਕਿ ਭਗਤ ਸਿੰਘ ਕੌਂਮੀ ਰੁਜ਼ਗਾਰ ਗਰੰਟੀ ਕਾਨੂੰਨ ਅੱਜ ਸਮੇਂ ਦੀ ਮੁੱਖ ਲੋੜ ਹੈ ਅਤੇ ਇਹਦੇ ਤੋਂ ਬਿਨਾਂ ਖੁਸ਼ਹਾਲ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਅਰਰੀਫੀਸ਼ੀਅਲ ਇੰਟੈਲੀਜੇਂਸੀ ਤੇ ਕਾਬਜ ਧਿਰਾਂ ਨੇ ਭਵਿੱਖ ਵਿੱਚ ਕਿਰਤ ਤੋਂ ਬਿਨਾਂ ਪੈਦਾਵਾਰ ਦਾ ਐਲਾਨ ਕਰ ਦਿੱਤਾ ਹੈ ਜਿਸ ਨਾਲ ਰੁਜ਼ਗਾਰ ਲਗਪਗ ਖ਼ਤਮ ਹੋ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਸਰਮਾਏ ਦਾਰੀ ਪ੍ਰਬੰਧ ਸਾਡੇ ਤੋਂ ਰੁਜ਼ਗਾਰ ਖੋਹ ਕੇ ਮਨੁੱਖਤਾ ਨੂੰ ਕੀੜੇ ਮਕੌੜੀਆਂ ਦੀ ਤਰ੍ਹਾਂ ਰੀਂਗ ਰੀਂਗ ਕੇ ਮਰਨ ਲਈ ਛੱਡਣ ਦੀਆਂ ਨੀਤੀਆਂ ਲਾਗੂ ਕਰ ਰਿਹਾ ਹੈ। ਇਸ ਲਈ ਇੱਕੋ ਇੱਕ ਬਨੇਗਾ ਹੀ ਹੈ ਜੋ ਹਰ ਇੱਕ ਲਈ ਜਿਉਣ ਦੇ ਹੱਕ ਰੁਜ਼ਗਾਰ ਦੀ ਗਰੰਟੀ ਕਰਦਾ ਹੈ।

ਇਸ ਮੌਕੇ ਬਨੇਗਾ ਵਲੰਟੀਅਰ ਸਾਥੀਆਂ ਨੂੰ ਸੰਬੋਧਨ ਕਰਦਿਆਂ ਸਾਥੀ ਚਰਨਜੀਤ ਛਾਂਗਾ ਰਾਏ ਅਤੇ ਰਮਨ ਧਰਮੂਵਾਲਾ ਨੇ ਕਿਹਾ ਕਿ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਬਨੇਗਾ ਕਾਨੂੰਨ ਦੀ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਕੀਤਾ ਅਤੇ ਦੇਸ਼ ਦੀ ਜਵਾਨੀ ਨੂੰ ਲਾਮਬੰਧ ਕਰਕੇ ਸਵੈ ਇੱਛਾ ਨਾਲ ਵਲੰਟੀਅਰ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਚਾਹਵਾਨ ਨੌਜਵਾਨ ਸ਼ਾਮਲ ਹੋ ਰਹੇ ਹਨ।

ਉਹਨਾਂ ਕਿਹਾ ਕਿ ਭਗਤ ਸਿੰਘ ਕੌਂਮੀ ਰੁਜ਼ਗਾਰ ਗਰੰਟੀ ਕਾਨੂੰਨ ਜੋ ਹਰ ਇੱਕ ਲਈ ਜੋ ਚਾਹੁੰਦਾ ਹੈ ਨੂੰ ਓਹਦੀ ਯੋਗਤਾ ਅਨੁਸਾਰ ਕੰਮ ਜਿਸ ਅਣਸਿਖਿਅਤ ਨੂੰ 35,000/-, ਅਰਧ ਸਿੱਖਿਅਤ ਨੂੰ 40,000/-, ਸਿੱਖਿਅਤ ਨੂੰ 45,000/- ਅਤੇ ਉੱਚ ਸਿੱਖਿਅਤ ਨੂੰ 60,000/- ਅਤੇ ਜ਼ੇਕਰ ਸਰਕਾਰ ਕੰਮ ਦੇਣ ਵਿੱਚ ਅਸਫਲ ਹੈ ਤਾਂ ਉਕਤ ਤਨਖਾਹ ਦਾ ਅੱਧ ਕੰਮ ਇੰਤਜ਼ਾਰ ਭੱਤਾ ਦੇਣ ਦੀ ਵਿਵਸਥਾ ਹੋਵੇ; ਜਵਾਨੀ ਦੀਆਂ ਸਾਰੀਆਂ ਮੁਸ਼ਕਲਾਂ ਦਾ ਮੁਕੰਮਲ ਹੱਲ ਕਰਦਾ ਹੈ।

ਨੌਜਵਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਭਵਿੱਖ ਵਿੱਚ ਫਾਜ਼ਿਲਕਾ ਦੀ ਤਰਜ਼ ਤੇ ਪੂਰੇ ਦੇਸ਼ ਵਿੱਚ ਅਜਿਹਾ ਬਨੇਗਾ ਵਲੰਟੀਅਰ ਮਾਰਚ ਕਰਕੇ ਜਵਾਨੀ ਨੂੰ ਲਾਮਬੰਧ ਕੀਤਾ ਜਾਵੇਗਾ। ਇਸ ਵਿਸ਼ਾਲ ਵਲੰਟੀਅਰ ਮਾਰਚ ਨੂੰ ਅੱਗੇ ਸੰਬੋਧਨ ਕਰਦਿਆਂ ਪਰਮਜੀਤ ਢਾਬਾਂ, ਸੀ ਪੀ ਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ ਨੇ ਕਿਹਾ ਕਿ ਜਵਾਨੀ ਹੀ ਅਜਿਹਾ ਜਜ਼ਬਾ ਹੈ ਜੋ ਹਰ ਮੁਸ਼ਕਲ ਤੇ ਜਿੱਤ ਪ੍ਰਾਪਤ ਕਰ ਸਕਦਾ ਹੈ ਅਤੇ ਫਾਜ਼ਿਲਕਾ ਦੀ ਜਵਾਨੀ ਨੇ ਇਹ ਪ੍ਰਾਪਤੀ ਦੇ ਰਾਹ ਦੀ ਠੀਕ ਚੋਣ ਕੀਤੀ ਹੈ।

ਉਹਨਾਂ ਨੌਜਵਾਨਾਂ ਦੇ ਇਸ ਬਾਕਮਾਲ ਉਪਰਾਲੇ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਉਹਨਾਂ ਦੀ ਪੂਰੀ ਟੀਮ ਨੌਜਵਾਨਾਂ ਦੀ ਹਰ ਤਰ੍ਹਾਂ ਦੀ ਮਦਦ ਲਈਂ ਵਚਨਬੱਧ ਹੈ ਅਤੇ ਬਨੇਗਾ ਵਲੰਟੀਅਰਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰੇਗੀ ਅਤੇ ਇਸ ਸੰਘਰਸ਼ ਨੂੰ ਦੇਸ਼ ਪੱਧਰ ਤੱਕ ਲੈ ਕੇ ਜਾਇਆ ਜਾਵੇਗਾ। ਇਸ ਮੌਕੇ ਹੋਰਾਂ ਤੋਂ ਇਲਾਵਾ ਨਰਿੰਦਰ ਢਾਬਾਂ, ਕ੍ਰਿਸ਼ਨ ਧਰਮੂਵਾਲਾ, ਜੰਮੂ ਰਾਮ ਬੰਨਵਾਲਾ, ਕੁਲਦੀਪ ਬੱਖੂਸ਼ਾਹ,ਸੀਤਾ ਸਿੰਘ ਤੇਜਾ ਰੁਹੇਲਾ, ਰਾਜਵਿੰਦਰ ਨਿਉਲਾ, ਪ੍ਰੇਮ ਭੱਠਾ ਮਜ਼ਦੂਰ ਯੂਨੀਅਨ ਦੇ ਆਗੂ,ਰਮਨ ਹਸਤਾ ਕਲਾ,ਸੁਮਨ ਸੈਦੋਕਾ ਹਿਠਾੜ,ਸੰਦੀਪ ਕਰਨੀਂ ਖੇੜਾ,ਬੂਟਾ ਸਿੰਘ ਨਵਾਂ ਮੌਸਮ,ਅਸ਼ੋਕ ਜੱਟ ਵਾਲਾ,ਜੱਗਾ ਟਾਹਲੀਵਾਲਾ, ਹਰਦੀਪ ਮੰਡੀ ਹਜ਼ੂਰ ਸਿੰਘ ਵੀ ਹਾਜ਼ਰ ਸਨ।

 

Leave a Reply

Your email address will not be published. Required fields are marked *