All Latest NewsNews FlashPunjab News

ਸਿੱਖਿਆ ਵਿਭਾਗ ਵੱਲੋਂ ਬੱਚਿਆਂ ਨੂੰ ਤੇਲਗੂ ਭਾਸ਼ਾ ਸਿਖਾਉਣ ਦਾ ਫ਼ਰਮਾਨ ਹਾਸੋਹੀਣਾ, ਤਰਕਹੀਣ ਅਤੇ ਗੈਰ-ਮਨੋਵਿਗਿਆਨਿਕ: ਗੌਰਮਿੰਟ ਟੀਚਰਜ਼ ਯੂਨੀਅਨ

 

ਤੇਲਗੂ ਭਾਸ਼ਾ ਸਿਖਾਉਣ ਦਾ ਪੱਤਰ ਤਰੁੰਤ ਰੱਦ ਕੀਤਾ ਜਾਵੇ:- ਜਸਵਿੰਦਰ ਸਿੰਘ ਸਮਾਣਾ

ਪਟਿਆਲਾ

ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਸਿੱਖਿਆ ਵਿਭਾਗ ਵੱਲੋਂ ਸਮਰ ਕੈਂਪ ਲਗਾ ਕੇ ਬੱਚਿਆਂ ਨੂੰ ਤੇਲਗੂ ਭਾਸ਼ਾ ਸਿਖਾਉਣ ਲਈ ਕੱਢੇ ਪੱਤਰ ਨੂੰ ਹਾਸੋਹੀਣਾ, ਤਰਕਹੀਣ ਤੇ ਗੈਰ ਵਿਗਿਆਨਕ ਕਰਾਰ ਦਿੱਤਾ ਹੈ ਤੇ ਇਸ ਨੂੰ ਤਰੁੰਤ ਰੱਦ ਕਰਨ ਦੀ ਮੰਗ ਕੀਤੀ ਹੈ।ਆਗੂਆਂ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਕੌਣ ਸਿੱਖਿਆ ਦੇਵੇਗਾ ਤੇਲਗੂ ਭਾਸ਼ਾ ਦੀ ?

ਉਹਨਾਂ ਕਿਹਾ ਕਿ ਪੰਜਾਬ ਦੇ ਅਧਿਆਪਕਾਂ ‘ਤੇ ਤਾਂ ਪਹਿਲਾਂ ਹੀ ਬਹੁਤ ਬੋਝ ਹੈ ਗੈਰ ਵਿੱਦਿਅਕ ਕੰਮਾਂ ਦਾ ਅਤੇ ਹੁਣ ਉਹਨਾਂ ਨੂੰ ਗੈਰ ਭਾਸ਼ਾ ਸਿਖਾਉਣ ਲਈ ਮਜਬੂਰ ਕਰਨਾ ਅਤੇ ਬੱਚਿਆਂ ਨੂੰ ਤੇਲਗੂ ਭਾਸ਼ਾ ਸਿੱਖਣ ਲਈ ਮਜਬੂਰ ਕਰਨਾ ਗੈਰ-ਮਨੋਵਿਗਿਆਨਿਕ ਹੈ।

ਉਹਨਾਂ ਕਿਹਾ ਇਹ ਤਿੰਨ ਭਾਸ਼ਾਈ ਫਾਰਮੂਲੇ ਦਾ ਉਲੰਘਣ ਵੀ ਹੈ। ਆਗੂਆਂ ਨੇ ਕਿਹਾ ਕਿ ਹਾਲੇ ਤੱਕ ਤਾਂ ਇੱਕ ਪਾਸੇ ਮਿਸ਼ਨ ਸਮਰੱਥ ਅਤੇ ਹੋਰ ਸਿੱਖਣ-ਸਿਖਾਉਣ ਦੇ ਪ੍ਰੋਜੈਕਟਾਂ ਰਾਹੀਂ ਬੱਚਿਆਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਦਾ ਮੁੱਢਲਾ ਗਿਆਨ ਅੱਖਰ, ਸ਼ਬਦ ਅਤੇ ਵਾਕ ਬਾਰੇ ਸਿੱਖਿਆ ਦਿੱਤੀ ਜਾ ਰਿਹਾ ਹੈ, ਉੱਥੇ ਹੀ ਉਹਨਾਂ ਉੱਪਰ ਗੈਰ ਰਾਜੀ ਭਾਸ਼ਾ ਥੋਪਣੀ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣੇ ਆਏ ਦਸਵੀਂ ਅਤੇ ਬਾਹਰਵੀਂ ਦੇ ਸਲਾਨਾ ਨਤੀਜ਼ਿਆਂ ਵਿਚੋਂ ਤਾਂ ਹਜ਼ਾਰਾਂ ਬੱਚੇ ਪੰਜਾਬੀ ਵਿਚੋਂ ਫੇਲ ਹੋ ਗਏ ਹਨ ਉੱਥੇ ਨਵੀਂ ਭਾਸ਼ਾ ਸਿਖਾਉਣ ਦਾ ਫ਼ਰਮਾਨ ਸਮਝ ਤੋਂ ਪਰੇ ਹੈ।

ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਿੱਖਿਆ ‘ਤੇ ਤਜ਼ਰਬੇ ਬੰਦ ਕੀਤੇ ਜਾਣ ਅਤੇ ਵਿਦਿਅਕ ਮਾਹੌਲ ਬਣਾਉਣ ਲਈ ਸਿੱਖਿਆ ਮਾਹਰਾਂ ਅਤੇ ਅਧਿਆਪਕ ਜਥੇਬੰਦੀਆਂ ਨਾਲ ਸਲਾਹ ਕਰਕੇ ਫ਼ੈਸਲੇ ਲਏ ਜਾਣ।

ਇਸੇ ਸਮੇਂ ਕਮਲ ਨੈਣ , ਦੀਦਾਰ ਸਿੰਘ, ਹਿੰਮਤ ਸਿੰਘ ਖੋਖ,ਸ਼ਿਵਪ੍ਰੀਤ ਪਟਿਆਲਾ, ਸੁਖਵਿੰਦਰ ਸਿੰਘ ਨਾਭਾ, ਵਿਕਾਸ ਸਹਿਗਲ, ਰਜਿੰਦਰ ਸਿੰਘ ਜਵੰਦਾ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ,ਹਰਦੀਪ ਸਿੰਘ ਪਟਿਆਲਾ, ਮਨਜਿੰਦਰ ਸਿੰਘ ਗੋਲਡੀ, ਰਜਿੰਦਰ ਸਿੰਘ ਰਾਜਪੁਰਾ, ਜਸਵਿੰਦਰਪਾਲ ਸ਼ਰਮਾ, ਨਿਰਭੈ ਸਿੰਘ,ਭੀਮ ਸਿੰਘ ਸਮਾਣਾ, ਗੁਰਪ੍ਰੀਤ ਸਿੰਘ ਸਿੱਧੂ,ਮਨਦੀਪ ਸਿੰਘ ਕਾਲੇਕੇ ,ਗੁਰਵਿੰਦਰ ਸਿੰਘ ਜਨੇਹੇੜੀਆਂ ,ਹਰਵਿੰਦਰ ਸਿੰਘ ਖੱਟੜਾ, ਗੁਰਪ੍ਰੀਤ ਸਿੰਘ ਤੇਪਲਾ, ਗੁਰਪ੍ਰੀਤ ਸਿੰਘ ਬੱਬਨ ,ਲਖਵਿੰਦਰ ਪਾਲ ਸਿੰਘ ਰਾਜਪੁਰਾ,ਭੁਪਿੰਦਰ ਸਿੰਘ ਕੋੜਾ, ਗੁਰਵਿੰਦਰ ਸਿੰਘ ਖੰਗੂੜਾ,ਸ਼ਪਿੰਦਰ ਸ਼ਰਮਾ ਧਨੇਠਾ, ਹਰਪ੍ਰੀਤ ਸਿੰਘ ਰਾਜਪੁਰਾ, ਬਲਜਿੰਦਰ ਸਿੰਘ ਰਾਜਪੁਰਾ, ਸਰਬਜੀਤ ਸਿੰਘ ਰਾਜਪੁਰਾ, ਅਸ਼ੋਕ ਕੁਮਾਰ, ਦੀਦਾਰ ਸਿੰਘ, ਅਮਨਦੀਪ ਸਿੰਘ ਬੋਪਾਰਾਏ, ਪ੍ਰਭਾਤ ਵਰਮਾ, ਪ੍ਰਵੀਨ ਕੁਮਾਰ ਗਰਗ, ਗੁਰਵਿੰਦਰ ਸਿੰਘ ਗਹੀਰ, ਵੀਰਇੰਦਰ ਸਿੰਘ, ਗੁਰਵਿੰਦਰ ਪਾਲ ਸਿੰਘ ਸੋਨੀ ਸਾਥੀ ਮੌਜੂਦ ਰਹੇ।

 

Leave a Reply

Your email address will not be published. Required fields are marked *