ਅਧਿਆਪਕ ਤੇ ਮੁਲਾਜ਼ਮ ਤਨਖਾਹਾਂ ਲਈ ਤਰਸੇ, ਸਰਕਾਰ ਅਖੌਤੀ ਸਿੱਖਿਆ ਕ੍ਰਾਂਤੀ ਦਾ ਢੋਲ ਵਜਾਉਣ ਵਿੱਚ ਮਸ਼ਰੂਫ

All Latest NewsNews FlashPunjab News

 

ਜਲੰਧਰ

ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ , ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ , ਵਿੱਤ ਸਕੱਤਰ ਅਮਨਦੀਪ ਸ਼ਰਮਾਂ, ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਕਿਹਾ ਹੈ ਕਿ ਪੰਜਾਬ ਦੇ ਅਧਿਆਪਕ ਤੇ ਮੁਲਾਜਮ ਅਪ੍ਰੈਲ ਦੀਆਂ ਤਨਖਾਹਾਂ ਲਈ ਤਰਸ ਰਹੇ ਹਨ ਅਤੇ ਅੱਗੇ ਵੀ ਬਜ਼ਟ ਦੀ ਕੋਈ ਆਸ ਨਹੀਂ ਲਗਦੀ, ਤੇ ਦੂਜੇ ਪਾਸੇ ਪੰਜਾਬ ਦੀ ਸਰਕਾਰ ਅਖੌਤੀ ਸਿੱਖਿਆ ਕ੍ਰਾਂਤੀ ਦਾ ਪ੍ਰਚਾਰ ਕਰਨ ਵਿੱਚ ਮਸ਼ਰੂਫ ਹੈ। ਆਗੂਆਂ ਨੇ ਮੰਗ ਕੀਤੀ ਕਿ ਸਾਰੇ ਸਾਲ ਦਾ ਬਜ਼ਟ ਤਰੁੰਤ ਸਕੂਲਾਂ ਨੂੰ ਭੇਜਿਆ ਜਾਵੇ।

ਉਹਨਾਂ ਹੋਰ ਕਿਹਾ ਕਿ ਪੰਜਾਬ ਦੇ ਮੁਲਾਜਮਾਂ ਦੇ ਬਕਾਏ ਦੇ ਬਹੁਤੇ ਬਿੱਲ ਵੀ ਬਜ਼ਟ ਦੀ ਘਾਟ ਕਾਰਨ ਲੰਬਿਤ ਪਏ ਹਨ। ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਦੇ ਦਬਾਅ ਤੇ ਸਿੱਖਿਆ ਕ੍ਰਾਂਤੀ ਦੇ ਸਮਾਗਮ ਸਕੂਲਾਂ ਵਿਚ ਕਰਾਉਣ ਲਈ ਅਧਿਆਪਕਾਂ ਨੇ ਹਜ਼ਾਰਾਂ ਰੁਪਏ ਆਪਣੀਆਂ ਜੇਬਾਂ ਵਿਚੋਂ ਖਰਚੇ ਹਨ ਪਰ ਸਰਕਾਰ ਓਹ ਪੈਸਾ ਵੀ ਦੇਣ ਤੋਂ ਮੁਨਕਰ ਹੋ ਗਈ ਹੈ ਤੇ ਬਹੁਤ ਹੀ ਘੱਟ ਪੈਸੇ ਭੇਜਣ ਦੀ ਕੋਸ਼ਿਸ਼ ਹੋ ਰਹੀ ਜਦਕਿ ਅਧਿਆਪਕਾਂ ਦਾ ਖਰਚਾ ਕਿਤੇ ਜਿਆਦਾ ਹੋਇਆ ਪਿਆ ਹੈ।

ਉਹਨਾਂ ਮੰਗ ਕੀਤੀ ਕਿ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਦੇ ਸਮਾਗਮਾਂ ਤੇ ਹੋਇਆ ਸਾਰਾ ਖ਼ਰਚਾ ਸਰਕਾਰ ਸਕੂਲਾਂ ਨੂੰ ਤਰੁੰਤ ਭੇਜੇ। ਇਸ ਮੌਕੇ ਹੁਸ਼ਿਆਰਪੁਰ ਤੋਂ ਅਮਨਦੀਪ ਸ਼ਰਮਾ ਤੇ ਸੁਨੀਲ ਕੁਮਾਰ , ਗੁਰਦਾਸਪੁਰ ਤੋਂ ਮੰਗਲਦੀਪ ਨਵਾਂਸ਼ਹਿਰ ਤੋਂ ਕੁਲਦੀਪ ਸਿੰਘ ਦੌੜਕਾ, ਮੋਗਾ ਤੋਂ ਜੱਜਪਾਲ ਸਿੰਘ ਬਾਜੇ ਕੇ ਅਤੇ ਗੁਰਪ੍ਰੀਤ ਸਿੰਘ ਅਮੀਵਾਲ ,ਮੁਕਤਸਰ ਤੋਂ ਮਨੋਹਰ ਲਾਲ ਸ਼ਰਮਾ, ਸੰਗਰੂਰ ਤੋਂ ਸਰਬਜੀਤ ਸਿੰਘ, ਪਟਿਆਲਾ ਤੋਂ ਜਗਪ੍ਰੀਤ ਸਿੰਘ ਭਾਟੀਆ ਫਤਹਿਗੜ੍ਹ ਸਾਹਿਬ ਤੋਂ ਰਾਜੇਸ਼ ਕੁਮਾਰ, ਫਿਰੋਜਪੁਰ ਤੋਂ ਬਲਵਿੰਦਰ ਸਿੰਘ ਭੁੱਟੋ ,ਜਸਵਿੰਦਰ ਸਿੰਘ ਸਮਾਣਾ,ਰੋਪੜ ਤੋਂ ਗੁਰਬਿੰਦਰ ਸਸਕੌਰ ਪਠਾਨਕੋਟ ਤੋਂ ਸੁਭਾਸ਼ ਚੰਦਰ ,ਅਮ੍ਰਿਤਪਾਲ ਨਰਿੰਦਰ ਸਿੰਘ ਮਾਖਾ,ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਮੋਹਾਲੀ ਤੋਂ ਮਨਪ੍ਰੀਤ ਸਿੰਘ,ਪ੍ਰਸੋਤਮ ਲਾਲ,ਸ੍ਰੀ ਅੰਮ੍ਰਿਤਸਰ ਤੋਂ ਸੁੱਚਾ ਸਿੰਘ ਟਰਪਈ, ਲੁਧਿਆਣਾ ਤੋਂ ਜਗਜੀਤ ਸਿੰਘ ਮਾਨ, ਬਰਨਾਲਾ ਤੋਂ ਹਰਿੰਦਰ ਮਲੀਆ ਤਰਨਤਾਰਨ ਤੋਂ ਸਰਬਜੀਤ ਹਰਿੰਦਰ ਜਲੰਧਰ ਤੋਂ ਤੀਰਥ ਸਿੰਘ ਬਾਸੀ ਅਤੇ ਨਿਰਮੋਲਕ ਸਿੰਘ ਹੀਰਾ ਆਦਿ ਅਧਿਆਪਕ ਆਗੂ ਸ਼ਾਮਿਲ ਸਨ।

 

Media PBN Staff

Media PBN Staff

Leave a Reply

Your email address will not be published. Required fields are marked *