Punjab Breaking: ਨਿਹੰਗਾਂ ਦੇ ਧੜਿਆਂ ‘ਚ ਚੱਲੀਆਂ ਗੋਲੀਆਂ, ਚਾਰ ਜ਼ਖ਼ਮੀ

All Latest NewsNews FlashPunjab News

 

Punjab Breaking: ਗੁਰਦੁਆਰੇ ਵਿੱਚ ਲਗਭਗ 4 ਮਹੀਨੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੋਇਆ ਸੀ, ਜਿਸ ਨੂੰ ਲੈ ਕੇ ਦੋਵੇਂ ਧਿਰਾਂ ਵਿੱਚ ਤਣਾਅ ਸੀ

ਫਗਵਾੜਾ

Punjab Breaking: ਫਗਵਾੜਾ ਦੇ ਪਿੰਡ ਹਰਦਾਸਪੁਰ ਵਿਖੇ ਗੁਰਦੁਆਰਾ ਪਿਪਲੀ ਸਾਹਿਬ ਵਿੱਚ ਨਿਹੰਗਾਂ ਦੇ ਦੋ ਧੜਿਆਂ ਵਿਚਕਾਰ ਹੋਈ ਤਕਰਾਰ ਦੌਰਾਨ ਚਾਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ।

ਜ਼ਖ਼ਮੀਆਂ ਦੀ ਪਛਾਣ ਜਸਪ੍ਰੀਤ ਸਿੰਘ (ਗੋਲੀ ਲੱਗਣ ਕਾਰਨ ਜ਼ਖ਼ਮੀ), ਰਣਜੀਤ ਸਿੰਘ, ਮਲਕੀਤ ਸਿੰਘ, ਅਤੇ ਧਰਮਿੰਦਰ ਸਿੰਘ (ਚਾਕੂਆਂ ਨਾਲ ਹਮਲਾ) ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਿੰਘ ਅਤੇ ਕੁਝ ਸਥਾਨਕ ਲੋਕਾਂ ਵਿਚਕਾਰ ਪੁਰਾਣਾ ਝਗੜਾ ਚੱਲ ਰਿਹਾ ਸੀ।

ਇਸ ਨੂੰ ਸੁਲਝਾਉਣ ਲਈ, ਗੜ੍ਹਸ਼ੰਕਰ ਤੋਂ ਬਾਬਾ ਗੁਰਦੇਵ ਸਿੰਘ (ਤਰਨਾ ਦਲ) ਅਤੇ ਬੁੱਢਾ ਦਲ ਦੇ ਨਿਹੰਗ ਗੁਰਦੁਆਰੇ ਵਿੱਚ ਗੱਲਬਾਤ ਲਈ ਇਕੱਠੇ ਹੋਏ ਸਨ।

ਗੱਲਬਾਤ ਦੌਰਾਨ ਹੀ ਮਾਹੌਲ ਤਣਾਅਪੂਰਨ ਹੋ ਗਿਆ, ਅਤੇ ਇੱਕ ਧਿਰ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਹਿੰਸਾ ਭੜਕ ਗਈ ਅਤੇ ਇਸ ਵਿੱਚ ਚਾਰ ਲੋਕ ਜ਼ਖਮੀ ਹੋ ਗਏ।

ਮੀਡੀਆ  ਰਿਪੋਰਟਾਂ ਮੁਤਾਬਿਕ, ਇਸ ਗੁਰਦੁਆਰੇ ਵਿੱਚ ਲਗਭਗ 4 ਮਹੀਨੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੋਇਆ ਸੀ, ਜਿਸ ਨੂੰ ਲੈ ਕੇ ਦੋਵੇਂ ਧਿਰਾਂ ਵਿੱਚ ਤਣਾਅ ਸੀ।

ਪੁਲਸ ਨੇ ਸਥਿਤੀ ਨੂੰ ਕਾਬੂ ਕਰ ਲਿਆ ਹੈ, ਪਰ ਇਹ ਘਟਨਾ ਸਮਾਜਿਕ ਅਤੇ ਧਾਰਮਿਕ ਸਦਭਾਵਨਾ ਲਈ ਚਿੰਤਾਜਨਕ ਹੈ।

 

Media PBN Staff

Media PBN Staff

Leave a Reply

Your email address will not be published. Required fields are marked *