Punjab News- ਰੋਟਰੀ ਕਲੱਬ ਆਸਥਾ ਦਾ ਵੋਕੇਸ਼ਨਲ ਐਵਾਰਡ ਅਤੇ ਸਥਾਪਨਾ ਦਿਵਸ ਸਮਾਰੋਹ

All Latest NewsNews FlashPunjab News

 

Punjab News- ਰੋਟਰੀ ਕਲੱਬ ਆਸਥਾ ਦਾ ਵੋਕੇਸ਼ਨਲ ਐਵਾਰਡ ਅਤੇ ਸਥਾਪਨਾ ਦਿਵਸ ਸਮਾਰੋਹ ਕਲੱਬ ਦੇ 2024-25 ਦੇ ਪ੍ਰਧਾਨ ਡਾ. ਰਣਬੀਰ ਬੇਰੀ, ਸਕੱਤਰ ਅੰਦੇਸ਼ ਭੱਲਾ, 2025-26 ਦੇ ਪ੍ਰਧਾਨ ਇੰਜੀਨੀਅਰ ਅਸ਼ੋਕ ਸ਼ਰਮਾ, ਸਕੱਤਰ ਸਰਬਜੀਤ ਸਿੰਘ ਅਤੇ ਅਸਿਸਟੈਂਟ ਗਵਰਨਰ ਅਸ਼ਵਨੀ ਅਵਸਥੀ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ਵਿਚ ਰੋਟਰੀ 3070 ਦੇ ਸਾਲ 2024-25 ਦੇ ਗਵਰਨਰ ਡਾ. ਪੀ. ਅੱੈਸ. ਗਰੋਵਰ, ਆਉਣ ਵਾਲੇ ਗਵਰਨਰ ਅਨਿਲ ਸਿੰਗਲ ਤੇ ਵਿਜੇ ਸਹਿਦੇਵ ਨੇ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।

ਇਸ ਮੌਕੇ ਐੱਮ. ਓ. ਸੀ. ਦੀ ਭੂਮਿਕਾ ਕਲੱਬ ਦੇ ਸਾਬਕਾ ਪ੍ਰਧਾਨ ਹਰਦੇਸ਼ ਦਵੇਸਰ ਨੇ ਜਦੋਂਕਿ ਪ੍ਰਬੰਧਕ ਦੀ ਜ਼ਿੰਮੇਵਾਰੀ ਅਸਿਸਟੈਂਟ ਗਵਰਨਰ 2025-26 ਤੇ ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਦੇ ਸੂਬਾ ਸਕੱਤਰ ਅਸ਼ਵਨੀ ਅਵਸਥੀ ਅਤੇ ਸਾਬਕਾ ਪ੍ਰਧਾਨ ਅਮਨ ਸ਼ਰਮਾ ਨੇ ਸਾਂਝੇ ਤੌਰ ’ਤੇ ਬਾਖ਼ੂਬੀ ਨਿਭਾਈ। ਸਮਾਰੋਹ ਦੀ ਸ਼ੁਰੂਆਤ ’ਚ ਸਕੱਤਰ ਅੰਦੇਸ਼ ਭੱਲਾ ਨੇ ਆਪਣੇ ਕਾਰਜਕਾਲ ਵਿਚ ਕੀਤੇ ਗਏ ਸਮਾਜ ਭਲਾਈ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਬਾਅਦ ਵਿਚ ਰੋਟਰੀ ’ਚ ਸ਼ਲਾਘਾਯੋਗ ਕੰਮ ਕਰਨ ਲਈ ਚਾਰਟਡ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।

ਜਿਨਾਂ ’ਚ ਐੱਚ. ਐੱਸ. ਜੋਗੀ, ਇੰਜੀ. ਅਸ਼ੋਕ ਸ਼ਰਮਾ, ਸਾਬਕਾ ਜਨਰਲ ਚੇਅਰਮੈਨ ਜਤਿੰਦਰ ਸਿੰਘ ਪੱਪੂ,ਅੰਦੇਸ਼ ਭੱਲਾ, ਹਰਦੇਸ਼ ਦਵੇਸਰ, ਪਰਮਜੀਤ ਸਿੰਘ, ਸਰਬਜੀਤ ਸਿੰਘ, ਕੇ. ਅੱੈਸ. ਚੱਠਾ ਦਾ ਨਾਮ ਪ੍ਰਮੁੱਖ ਰੂਪ ’ਚ ਸ਼ਾਮਿਲ ਸੀ। ਇਸ ਤੋਂ ਇਲਾਵਾ ਰੋਟਰੀ ਵਲੋਂ ਖਾਲਸਾ ਕਾਲਜ ਫਾਰ ਵੂਮੈਨ ਦੀ ਪ੍ਰੋਫੈਸਰ ਡਾ. ਸੁਰਿੰਦਰ ਕੌਰ, ਸਨਮ ਸੁਤੀਰਥ ਵਜੀਰ, ਡਾ. ਪ੍ਰਕਾਸ਼ ਬਾਦਲ, ਐਡਵੋਕੇਟ ਲਾਵਨਿਆ ਬਹਿਲ ਨੂੰ ‘ਵੋਕੇਸ਼ਨਲ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਵਿਜੇ ਸਹਿਦੇਵ ਨੇ ਸਮੂਹ ਰੋਟਰੀ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਅਪੀਲ ਕਿ ਉਹ ਹਰੇਕ ਸਮਾਗਮ ਅਤੇ ਬੈਠਕ ’ਚ ਨਵੇਂ ਮੈਂਬਰਾਂ ਨੂੰ ਰੋਟਰੀ ਦੇ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ।

ਇਸ ਮੌਕੇ ਰੋਟਰੀ ਕਲਬ ਨਾਰਥ ਦੇ ਸਾਬਕਾ ਪ੍ਰਧਾਨ ਡਾ. ਕੁਲਦੀਪ ਸਿੰਘ ਅਰੋੜਾ, ਰੋਟਰੀ ਵੈੱਸਟ ਦੇ ਮੁਖੀ ਡਾ. ਜਸਪ੍ਰੀਤ ਗਰੋਵਰ, ਰੋਟਰੀ ਦੇ ਜ਼ੋਨਲ ਚੇਅਰਮੈਨ ਵਿਜੇ ਭਸੀਨ, ਸਾਬਕਾ ਪ੍ਰਧਾਨ ਮਨਮੋਹਨ ਸਿੰਘ, ਸਾਬਕਾ ਜ਼ੋਨਲ ਚੇਅਰਮੈਨ ਜਤਿੰਦਰ ਪੱਪੂ, ਰੋਟਰੀ ਨਾਰਥ ਦੇ ਪ੍ਰਧਾਨ ਰਜਿੰਦਰ ਪਾਲ ਸਿੰਘ, ਅਸਿਸਟੈਂਟ ਗਵਰਨਰ ਗੁਰਮੀਤ ਸਿੰਘ ਹੀਰਾ, ਰੋਟੇਰੀਅਨ ਰਜੇਸ਼ ਬਧਵਾਰ, ਰੋਟੇਰੀਅਨ ਮਨਿੰਦਰ ਸਿਮਰਨ, ਦਲਜੀਤ ਕੌਰ ਅਰੋੜਾ, ਅਨਿਤਾ ਭਸੀਨ, ਪੁਸ਼ਪਿੰਦਰ ਸਿੰਘ ਗਰੋਵਰ, ਡਾਕਟਰ ਗਗਨਦੀਪ, ਪ੍ਰਿੰਸੀਪਲ ਦਵਿੰਦਰ ਸਿੰਘ, ਡੀਡੀਪੀਓ ਸਤੀਸ਼ ਸ਼ਰਮਾ, ਬਲਦੇਵ ਮੰਨਣ, ਹਰਜਾਪ ਸਿੰਘ ਬੱਲ, ਪਰਮਿੰਦਰ ਸਿੰਘ, ਵਿਨੋਦ ਕਪੂਰ, ਰਚਨਾ ਸਿੰਘਲਾ, ਭੁਪਿੰਦਰ ਕੌਰ, ਡਾ. ਰੁਬਾਨਾ ਬੇਰੀ, ਸਿਮੀ ਬੇਦੀ,ਸਤ ਪ੍ਰਭਾ ਸ਼ਰਮਾ, ਸਮਾਜ ਸੇਵਕ ਪ੍ਰਿਿੰ. ਬਲਦੇਵ ਸਿੰਘ ਸੰਧੂ, ਬ੍ਰਿਿਗੇਡੀਅਰ ਜੀ. ਐੱਸ. ਸੰਧੂ, ਮਨੀਸ਼ਾ ਭੱਲਾ ਸਮੇਤ ਹੋਰ ਰੋਟਰੀ ਕਲੱਬਾਂ ਦੇ ਮੈਂਬਰ ਅਤੇ ਅਹੁਦੇਦਾਰ ਵੀ ਹਾਜ਼ਰ ਰਹੇ।

Media PBN Staff

Media PBN Staff

Leave a Reply

Your email address will not be published. Required fields are marked *