ਪੰਜਾਬ ਪੁਲਿਸ ਦਾ ਵੱਡਾ ਐਕਸ਼ਨ! 60 ਕਿੱਲੋ ਹੈਰੋਇਨ ਸਮੇਤ 9 ਤਸਕਰ ਗ੍ਰਿਫਤਾਰ
Punjab News- ਪੰਜਾਬ ਪੁਲਿਸ ਵੱਲੋਂ ਬੀ ਐਸ ਐਫ ਤੇ ਰਾਜਸਥਾਨ ਪੁਲਿਸ ਨਾਲ ਮਿਲ ਕੇ ਵੱਡਾ ਅਪਰੇਸ਼ਨ, 60 ਕਿਲੋ ਹੈਰੋਇਨ ਬਰਾਮਦ, 9 ਗ੍ਰਿਫਤਾਰ
Punjab News- ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇਕ ਵੱਡੀ ਕਾਰਵਾਈ ਕਰਦਿਆਂ ਬੀ ਐਸ ਐਫ ਤੇ ਰਾਜਸਥਾਨ ਨਾਲ ਮਿਲ ਕੇ ਵੱਡਾ ਅਪਰੇਸ਼ਨ ਕੀਤਾ।
ਜਿਸ ਵਿਚ 60.302 ਕਿਲੋ ਹੈਰੋਇਨ ਫੜੀ ਗਈ ਤੇ 9 ਲੋਕ ਗ੍ਰਿਫਤਾਰ ਕੀਤੇ ਗਏ ਹਨ। ਇਹ ਜਾਣਕਾਰੀ ਡੀ ਜੀ ਪੀ ਗੌਰਵ ਯਾਦਵ ਨੇ ਦਿੱਤੀ।
ਉਹਨਾਂ ਦੱਸਿਆ ਕਿ ਇਹ ਕੌਮਾਂਤਰੀ ਨਸ਼ਾ ਤਸਕਰੀ ਗਿਰੋਹ ਪਾਕਿਸਤਾਨ ਆਧਾਰਿਤ ਸਮਗਲਰ ਤਨਵੀਰ ਸ਼ਾਹ ਤੇ ਕੈਨੇਡਾ ਆਧਾਰਿਤ ਹੈਂਡਲਰ ਜੋਬਨ ਕਲੇਰ ਚਲਾ ਰਹੇ ਸਨ।
ਇਹ ਹੈਰੋਇਨ ਬਾੜਮੇਰ ਰਾਜਸਥਾਨ ਦੇ ਕੌਮਾਂਤਰੀ ਬਾਰਡਰ ਕੋਲੋਂ ਫੜੀ ਗਈ ਹੈ।
ਡੀ ਜੀ ਪੀ ਨੇ ਦੱਸਿਆ ਕਿ ਗ੍ਰਿਫਤਾਰੀਆਂ ਪੰਜਾਬ, ਹਰਿਆਣਾ, ਰਾਜਸਥਾਨ ਤੇ ਜੰਮੂ-ਕਸ਼ਮੀਰ ਤੋਂ ਕੀਤੀਆਂ ਗਈਆਂ ਹਨ ਤੇ ਅਗਲੇਰੀ ਜਾਂਚ ਜਾਰੀ ਹੈ।