ਬੇਰੁਜ਼ਗਾਰ PSTET ਪਾਸ ਆਰਟ ਐਂਡ ਕਰਾਫਟ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਅਹਿਮ ਮੀਟਿੰਗ
ਪੰਜਾਬ ਨੈੱਟਵਰਕ, ਜਲੰਧਰ-
ਬੇਰੁਜ਼ਗਾਰ PSTET ਪਾਸ ਆਰਟ ਐਂਡ ਕਰਾਫਟ ਯੂਨੀਅਨ ਵੱਲੋਂ ਜਲੰਧਰ ਵਿਖੇ ਲਗਾਏ ਗਏ ਧਰਨੇ ਦੇ ਮੱਦੇਨਜ਼ਰ SP ਜਲੰਧਰ ਵਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਜਲੰਧਰ ਵਿਖੇ ਮੀਟਿੰਗ ਕਰਵਾਈ ਗਈ। ਜਿਸ ਵਿੱਚ ਸਿੱਖਿਆ ਮੰਤਰੀ ਨੇ ਸਾਡੀਆਂ ਦਲੀਲਾਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ ਅਤੇ ਇਹਨਾਂ ਉੱਤੇ ਜਲਦੀ ਵਿਚਾਰ ਕਰਨ ਸਬੰਧੀ ਹੁੰਗਾਰਾ ਭਰਿਆ ਅਤੇ ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ ਸਕੂਲਾਂ ਵਿਚ ਲਗਪਗ ਖਾਲੀ ਪਈਆਂ 2500 ਦੇ ਕਰੀਬ ਪੋਸਟਾਂ ਦੀ ਨਵੀਂ ਭਰਤੀ ਦੇ ਇਸ਼ਤਿਹਾਰ ਜਾਰੀ ਕਰਨ ਸੰਬੰਧੀ ਕਿਹਾ।
ਉਮਰ ਹੱਦ ਵਿੱਚ 10 ਸਾਲਾਂ ਦੀ ਛੋਟ ਦੇ ਸੰਬੰਧੀ ਹਾਂ ਪੱਖੀ ਹੁੰਗਾਰਾ ਭਰਿਆ। ਯੂਨੀਅਨ ਜਲੰਧਰ ਤੋਂ ਚੋਣ ਲੜ ਰਹੇ ਉਮੀਦਵਾਰ ਮੋਹਿੰਦਰ ਭਗਤ ਦਾ ਵੀ ਧੰਨਵਾਦ ਕਰਦੀ ਹੈ ਜੋ ਕਿ ਸਾਡੇ ਧਰਨੇ ਵਿੱਚ ਆ ਕਿ CM ਭਗਵੰਤ ਮਾਨ ਜੀ ਨਾਲ ਜਲਦੀ ਮੀਟਿੰਗ ਦਾ ਭਰੋਸਾ ਦੇ ਕੇ ਗਏ ਹਨ।
ਧਰਨੇ ਦੀ ਸ਼ਮੂਲੀਅਤ ਕਰ ਰਹੇ ਸੂਬਾ ਪ੍ਰਧਾਨ ਰਾਕੇਸ਼ ਕੁਮਾਰ ਵਲੋਂ ਪੰਜਾਬ ਭਰ ਤੋਂ ਧਰਨੇ ਵਿੱਚ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਬੇਰੁਜਗਾਰ PSTET ਪਾਸ ਆਰਟ ਐਂਡ ਕਰਾਫਟ ਯੂਨੀਅਨ ਦੀਆਂ ਮੰਗਾ ਹੇਠ ਲਿਖੇ ਅਨੁਸਾਰ ਹਨ
ਮੁੱਖ ਮੰਗਾਂ:-
1. ਆਰਟ ਐਂਡ ਕਰਾਫਟ ਆਧਿਆਪਕਾਂ ਦੀ ਭਰਤੀ ਲਈ ਯੋਗਤਾ ਚ ਕੀਤਾ ਹੋਇਆ ਬੇਲੋੜਾ ਵਾਧਾ ਜਲਦੀ ਤੋਂ ਜਲਦੀ ਵਾਪਿਸ ਲਿਆ ਜਾਵੇ ਅਤੇ ਆਰਟ ਐਂਡ ਕਰਾਫਟ ਡਿਪਲੋਮਾ ਹੋਲਡਰ PSTET ਪਾਸ ਨੂੰ 2021 ਚ ਪਿਛਲੀ ਸਰਕਾਰ ਵੱਲੋਂ ਕੱਢੀਆਂ ਗਈਆਂ 250 ਪੋਸਟਾਂ ਲਈ ਯੋਗ ਕਰਾਰ ਕੀਤਾ ਜਾਵੇ ।
2. ਜਲਦੀ ਤੋਂ ਜਲਦੀ ਆਰਟ ਐਂਡ ਕਰਾਫਟ ਦੀਆਂ 2021 ਚ ਆਈਆਂ ਹੋਈਆਂ 250 ਪੋਸਟਾਂ ਦਾ ਵਿਸ਼ੇ ਦਾ ਪੇਪਰ ਲਿਆ ਜਾਵੇ ।
3. ਉਮਰ ਹੱਦ ਵਿੱਚ 10 ਸਾਲ ਦਾ ਵਾਧਾ ਕੀਤਾ ਜਾਵੇ ਤਾਂ ਜੋ ਸਾਥੀ ਉਮਰ ਹੱਦ ਪਾਰ ਕਰ ਚੁੱਕੇ ਹਨ ਜਾਂ ਉਮਰ ਹੱਦ ਪਾਰ ਹੋਣ ਕੰਡੇ ਬੈਠੇ ਹਨ ਉਹਨਾਂ ਸਭ ਨੂੰ ਆਰਟ ਐਂਡ ਕਰਾਫਟ ਵਿਸ਼ੇ ਦਾ ਪੇਪਰ ਦੇਣ ਦਾ ਮੌਕਾ ਮਿਲ ਸਕੇ ।
4. ਯੂਨੀਅਨ ਵੱਲੋਂ ਇਹ ਵੀ ਫੈਂਸਲਾ ਕੀਤਾ ਗਿਆ ਕਿ ਜੇਕਰ ਸਰਕਾਰ ਜਲਦੀ ਤੋਂ ਜਲਦੀ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸ਼ਘਰਸ਼ ਵਿੱਢਿਆ ਜਾਵੇਗਾ ਅਤੇ ਜਲੰਧਰ ਵਿਖੇ ਹੋਣ ਵਾਲੀ ਜਿਮਨੀ ਚੋਣ ਚ ਵੀ ਸਰਕਾਰ ਨੂੰ ਇਸ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ।
5. ਜਲਦੀ ਤੋਂ ਜਲਦੀ 5000 ਆਰਟ ਐਂਡ ਕਰਾਫਟ ਡਿਪਲੋਮਾ ਹੋਲਡਰ ਦੀਆਂ ਨਵੀਂਆਂ ਪੋਸਟਾਂ ਕੱਢੀਆਂ ਜਾਣ ।
6. ਕਲਾ ਦੇ ਵਿਸ਼ੇ ਨੂੰ ਸਰਕਾਰੀ ਸਕੂਲਾਂ ਵਿੱਚ ਲਾਜ਼ਮੀ ਕੀਤਾ ਜਾਵੇ।