ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਸਕੱਤਰ ਸਰਬਜੀਤ ਸਿੰਘ ਨੇ ਮੰਦਰ ਸ਼ਿਵਾਲਾ ਭਾਈਆ ਮੱਥਾ ਟੇਕ ਕੇ ਰੋਟਰੀ ਸਾਲ ਦੀ ਸ਼ੁਰੂਆਤ
Punjab News: ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਨਵਨਿਯੁਕਤ ਪ੍ਰਧਾਨ ਅਸ਼ੋਕ ਸ਼ਰਮਾ, ਸਕੱਤਰ ਸਰਬਜੀਤ ਸਿੰਘ ਨੇ ਨਵੇਂ ਰੋਟਰੀ ਸਾਲ 2025-26 ਦੀ ਸ਼ੁਰੂਆਤ ਅੰਮ੍ਰਿਤਸਰ ਦੇ ਪ੍ਰਸਿੱਧ ਮੰਦਰ ਸ਼ਿਵਾਲਾ ਭਾਈਆ ਵਿੱਖੇ ਆਪਣੇ ਕਲੱਬ ਮੇਂਬਰਾਂ ਨਾਲ ਮੱਥਾ ਟੇਕ ਕੇ ਭਗਵਾਨ ਸ਼ਿਵ ਅਤੇ ਸਮੂਹ ਦੇਵੀ ਦੇਵਤਾਵਾਂ ਦੇ ਅਸ਼ੀਰਵਾਦ ਨਾਲ ਕੀਤੀ |
ਇਸ ਮੌਕੇ ਸ਼ਿਵਾਲਾ ਭਾਈਆ ਮੰਦਰ ਕਮੇਟੀ ਵਲੋਂ ਪ੍ਰਧਾਨ ਅਸ਼ੋਕ ਸ਼ਰਮਾ, ਸਕੱਤਰ ਸਰਬਜੀਤ ਸਿੰਘ ਅਤੇ ਹਾਜ਼ਰ ਸਮੂਹ ਕਲੱਬ ਮੈਂਬਰਾਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ | ਅਸਿਸਟੈਂਟ ਗਵਰਨਰ ਰਿਸ਼ੀ ਖੰਨਾ ਉਚੇਚੇ ਤੋਰ ਤੇ ਪੁੱਜੇ ਅਤੇ ਐਮ. ਓ. ਸੀ ਦੀ ਭੂਮਿਕਾ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਨੇ ਨਿਭਾਈ | ਇਸ ਮੌਕੇ ਅਸ਼ੋਕ ਸ਼ਰਮਾ ਨੇ ਸਮੂਹ ਕਲੱਬ ਮੇਂਬਰ ਕੋਲੋਂ ਆਉਣ ਵਾਲੇ ਸਾਲ ਵਿੱਚ ਸਹਿਯੋਗ ਦੀ ਆਸ ਪ੍ਰਗਟਾਈ| ਰੋਟੇਰਿਅਨ ਬਲਦੇਵ ਮੰਨਣ ਨੇ ਧੰਨਵਾਦ ਮਤਾ ਪੇਸ਼ ਕੀਤਾ |
ਇਸ ਮੌਕੇ ਰਣਬੀਰ ਬੇਰੀ ਆਈ. ਪੀ. ਪੀ, ਸਾਬਕਾ ਪ੍ਰਧਾਨ ਅੰਦੇਸ਼ ਭੱਲਾ, ਸਾਬਕਾ ਜੋਨਲ ਚੇਅਰਮੈਨ ਜਤਿੰਦਰ ਸਿੰਘ ਪੱਪੂ, ਕੇ. ਐਸ. ਚੱਠਾ, ਸਹਾਇਕ ਗਵਰਨਰ ਅਸ਼ਵਨੀ ਅਵਸਥੀ, ਮਨਮੋਹਣ ਸਿੰਘ, ਹਰਦੇਸ਼ ਸ਼ਰਮਾ, ਅਮਨ ਸ਼ਰਮਾ, ਦਵਿੰਦਰ ਸਿੰਘ, ਰਾਜੇਸ਼ ਬਧਵਾਰ, ਰਾਕੇਸ਼ ਕੁਮਾਰ, ਮਨਿੰਦਰ ਸਿਮਰਨ, ਡਾ ਗਗਨਦੀਪ ਸਿੰਘ, ਡਾਇਰੈਕਟਰ ਬਲਦੇਵ ਸਿੰਘ ਸੰਧੂ, ਜੇ. ਐਸ. ਲਿਖਾਰੀ, ਸਤੀਸ਼ ਸ਼ਰਮਾ , ਚੰਦਰ ਮੋਹਨ,ਹਰਜਾਪ ਸਿੰਘ ਬੱਲ, ਪਰਮਿੰਦਰ ਸਿੰਘ, ਆਦਿ ਬੋਰਡ ਮੇਂਬਰ ਹਾਜਰ ਸਨ