ਅਧਿਆਪਕਾਂ ਦੀਆਂ ਬਦਲੀਆਂ ਦਾ ਮਾਮਲਾ; DTF ਪ੍ਰਧਾਨ ਵੱਲੋਂ ਸਿੱਖਿਆ ਅਫ਼ਸਰ ਫ਼ੋਨ ‘ਤੇ ਗੱਲਬਾਤ- ਜਾਣੋ ਕੀ ਮਿਲਿਆ ਭਰੋਸਾ
Punjab News: ਅਧਿਆਪਕਾਂ ਦੀਆਂ ਬਦਲੀਆਂ ਲਈ ਸਿੱਖਿਆ ਵਿਭਾਗ ਦੇ ਵੱਲੋਂ ਬੀਤੇ ਦਿਨ ਤੋਂ ਪੋਰਟਲ ਖੋਲ੍ਹਿਆ ਹੋਇਆ ਹੈ ਅਤੇ ਅਧਿਆਪਕ ਸਟੇਸ਼ਨ ਚੁਆਇਸ ਕਰ ਰਹੇ ਹਨ, ਪਰ ਬਹੁਤੇ ਅਧਿਆਪਕਾਂ ਨੂੰ ਸਮੱਸਿਆ ਇਹ ਆ ਰਹੀ ਹੈ ਕਿ ਬਦਲੀਆਂ ਵਾਲਾ ਪੋਰਟਲ ਖੁੱਲ੍ਹ ਹੀ ਨਹੀਂ ਰਿਹਾ।
ਇਸ ਸਬੰਧ ਵਿੱਚ ਡੀਐੱਸਈ (ਸੈਕੰਡਰੀ) ਗੁਰਿੰਦਰ ਸਿੰਘ ਸੋਢੀ ਨਾਲ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ।
ਡੀਟੀਐਫ਼ ਦੇ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਨੇ ਦੱਸਿਆ ਕਿ, ਬਦਲੀਆਂ ਲਈ ਸ਼ਟੇਸ਼ਨ ਚੁਆਇਸ ਭਰਨ ਵੇਲੇ ਆ ਰਹੀਆਂ ਸਮੱਸਿਆਂ, ਈਪੰਜਾਬ ਓਪਨ ਨਾ ਹੋਣ ਬਾਰੇ ਡੀਐੱਸਈ (ਸੈਕੰਡਰੀ) ਗੁਰਿੰਦਰ ਸਿੰਘ ਸੋਢੀ ਨਾਲ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਨਾਲ ਗੱਲਬਾਤ ਹੋਈ ਹੈ।
ਡੀਟੀਐੱਫ ਵੱਲੋਂ ਬਦਲੀਆਂ ਸਬੰਧੀ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਅਤੇ ਸਟੇਸ਼ਨ ਚੋਣ ਲਈ 4-5 ਦਿਨ ਦਾ ਸਮਾਂ ਹੋਰ ਵਧਾਉਣ ਦੀ ਮੰਗ ਵੀ ਕੀਤੀ ਹੈ।
ਡੀਐੱਸਈ (ਸੈਕੰਡਰੀ) ਵੱਲੋਂ ਇਹ ਭਰੋਸਾ ਦਿੱਤਾ ਗਿਆ ਹੈ ਕਿ ਸੰਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਬਦਲੀਆਂ ਲਈ ਆ ਰਹੀਆਂ ਮੁਸ਼ਕਿਲਾਂ ਦਾ ਜਲਦ ਤੋਂ ਜਲਦ ਹੱਲ ਕਰ ਦਿੱਤਾ ਜਾਵੇਗਾ ਅਤੇ ਹੋਰ ਢੁੱਕਵਾਂ ਸਮਾਂ ਵੀ ਦਿੱਤਾ ਜਾਵੇਗਾ।


Pingback: Teacher Transfer: ਅਧਿਆਪਕਾਂ ਦੀਆਂ ਬਦਲੀਆਂ ਬਾਰੇ ਵੱਡੀ ਅਪਡੇਟ; ਸਿੱਖਿਆ ਵਿਭਾਗ ਨੇ ਸਟੇਸ਼ਨ ਚੁਆਇਸ ਦੀ ਮਿਤੀ ਵਧਾਈ