Education News: ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ‘ਜ਼ਿਲ੍ਹਾ ਪੱਧਰੀ ਕਲਾ ਉਤਸਵ’ ਦੀ ਸ਼ਰੂਆਤ
Education News: ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੱਗਰਾ ਸਿੱਖਿਆ ਅਧੀਨ ਜ਼ਿਲ੍ਹੇ ਦੇ ਪਾ੍ਰਈਵੇਟ, ਸਰਕਾਰੀ, ਏਡਿਡ ਅਤੇ ਲੋਕਲ ਬਾਡੀ ਸਕੂਲਾਂ ਵਿੱਚ 9-12ਵੀਂ ਜਮਾਤ ਵਿੱਚ ਪੜਦੇ ਵਿਦਿਆਰਥੀਆਂ ਲਈ 2 ਰੋਜਾ ਜਿਲਾ ਪੱਧਰੀ ਕਲਾ ਉਤਸਵ ਪ੍ਰੋਗ੍ਰਾਮ ਦੀ ਸ਼ੁਰੂਆਤ ਐਸ.ਐਸ.ਐਮ ਕਾਲਜ ਦੀਨਾਨਾਗਰ ਵਿਖੇ ਹੋਈ, ਜਿਸ ਵਿੱਚ ਜਿਲਾ ਸਿੱਖਿਆ ਅਫਸਰ (ਸੈ:ਸਿੱ) ਰਾਜੇਸ਼ ਕੁਮਾਰ ਸ਼ਰਮਾ, ਸਟੇਟ ਐਵਾਰਡੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜਦੋਂਕਿ ਇਸ ਮੌਕੇ ਕਾਲਜ ਪ੍ਰਿੰਸੀਪਲ ਡਾ: ਆਰ ਕੇ. ਤੁਲੀ ਵਿਸੇਸ਼ ਰੂਪ ਵਿੱਚ ਹਾਜਰ ਸਨ ।
ਪ੍ਰ੍ਰੋਗ੍ਰਾਮ ਸੰਬੰਧੀ ਜਾਣਕਾਰੀ ਦਿੰਦਿਆ ਜਿਲਾ ਨੋਡਲ ਅਫਸਰ ਸ: ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਇਸ ਦੋ ਰੋਜਾ ਪ੍ਰੋਗ੍ਰਾਮ ਵਿਚ 12 ਵੱਖ ਵੱਖ ਈਵੈਂਟ ਦੇ ਮੁਕਾਬਲੇ ਕਰਵਾਏ ਜਾਣਗੇ । ਉਨਾਂ ਦੱਸਿਆ ਕਿ ਪਹਿਲੇ ਦਿਨ ਸੋਲੋ ਡਾਂਸ, ਗਰੁੱਪ ਡਾਂਸ, ਥੀਏਟਰ ਗਰੁੱਪ, ਵੀਜੁਅਲ ਆਰਟ 2ਡੀ, 3ਡੀ ਤੇ ਗਰੁੱਪ, ਸਟੋਰੀ ਟੈਲਿੰਗ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਜਿਲੇ ਦੇ 211 ਵੱਖ ਵੱਖ ਸਕੂਲਾਂ ਦੇ ਕਰੀਬ 434 ਵਿਦਿਆਰਥੀਆਂ ਨੇ ਹਿੱਸਾ ਲਿਆ ।
ਸੋਲੋ ਡਾਂਸ ਵਿੱਚੋਂ ਆਰ ਡੀ ਖੋਸਲਾ ਸਕੂਲ ਦੀ ਵਿਦਿਆਰਥਣ ਅਨੰਨਿਆ ਨੇ ਪਹਿਲਾ ਸਥਾਨ, ਗਰੁੱਪ ਡਾਂਸ ਵਿਚੋਂ ਸਸਸਸ ਸਕੂਲ ਦੀਨਾਨਗਰ (ਲੜਕੀਆਂ) ਦੀਆਂ ਵਿਦਿਆਰਥਣਾਂ ਨੇਹਾ, ਸੁਰਲੀਨ, ਕਿਰਨਦੀਪ ਤੇ ਗੁਰਨੀਤ ਨੇ ਪਹਿਲਾ ਸਥਾਨ, ਥੀਏਟਰ ਗਰੁੱਪ ਵਿਚੋਂ ਪੀਐਮ ਸ੍ਰੀ ਸਸਸਸ ਕੈਂਪ ਬਟਾਲਾ ਦੀਆਂ ਵਿਦਿਆਰਥਣਾਂ ਰਾਖੀ, ਜਸਮੀਤ, ਆਰਤੀ ਤੇ ਸ਼ਾਕਸੀ ਨੇ ਪਹਿਲਾ ਸਥਾਨ, ਵੀਜੁਅਲ ਆਰਟ 2 ਡੀ ਵਿੱਚੋਂ ਪੀਐਮ ਸ੍ਰੀ ਸਸਸਸ ਸਕੂਲ ਧੁੱਪਸੜੀ ਦੇ ਵਿਦਿਆਰਥੀ ਸੋਮ ਨਾਥ ਨੇ ਪਹਿਲਾ ਸਥਾਨ, ਵੀਜੁਅਲ ਆਰਟ 2ਡੀ ਵਿੱਚੋਂ ਪੀਐਮ ਸ੍ਰੀ ਸਸਸਸ ਕਾਦੀਆਂ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਪਹਿਲਾ ਸਥਾਨ, ਵੀਜੁਅਲ ਆਰਟ ਗਰੁੱਪ ਵਿੱਚੋਂ ਅਕਾਲ ਅਕੈਡਮੀ ਤਿੱਬੜ ਦੀਆਂ ਵਿਦਿਆਰਥਣਾਂ ਤਨਵੀਰ ਕੌਰ ਤੇ ਮਹਿਕਪ੍ਰੀਤ ਕੌਰ ਨੇ ਪਹਿਲਾ ਸਥਾਨ ਅਤੇ ਸਟੋਰੀ ਟੈਲਿੰਗ ਵਿੱਚੋਂ ਧੰਨ ਦੇਵੀ ਡੀਏਵੀ ਸਸਸ ਗੁਰਦਾਸਪੁਰ ਦੀਆਂ ਵਿਦਿਆਰਥਣਾਂ ਪਰਲੀਨ ਤੇ ਜੀਆ ਨੇ ਪਹਿਲਾਂ ਸਥਾਨ ਹਾਸਲ ਕੀਤਾ।
ਪੁਰੇਵਾਲ ਨੇ ਦੱਸਿਆ ਕਿ ਹੁਣ ਇਹਨਾਂ ਈਵੈਂਟਸ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਦੇ ਵਿਦਿਆਰਥੀ ਜੋਨ ਪੱਧਰ ਤੇ ਹੋਣ ਵਾਲੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ । ਪ੍ਰੋਗ੍ਰਾਮ ਦੀ ਸ਼ੁਰੂਆਤ ਜਿਲਾ ਸਿੱਖਿਆ ਅਫਸਰ ਵਲੋਂ ਜੋਤੀ ਜਗਾ ਕੇ ਕੀਤੀ ਗਈ । ਉਨਾਂ ਆਪਣੇ ਸੰਬੋਧਨ ਦੌਰਾਨ ਸਮੂਹ ਵਿਦਿਆਰਥੀਆਂ ਨੂੰ ਇਸ ਪ੍ਰੋਗ੍ਰਾਮ ਵਿੱਚ ਹਿੱਸਾ ਲੈਣ ਲਈ ਉਸ਼ਾਹਿਤ ਕੀਤਾ ਅਤੇ ਗਾਈਡ ਅਧਿਆਪਕਾਂ ਦਾ ਧੰਨਵਾਦ ਕੀਤਾ ਜਿਨਾਂ ਦੇ ਮਾਰਗ ਦਰਸ਼ਨ ਕਰਕੇ ਇਹ ਵਿਦਿਆਰਥੀ ਜਿਲਾ ਪੱਧਰੀ ਪ੍ਰੋਗ੍ਰਾਮ ਦਾ ਹਿੱਸਾ ਬਣ ਰਹੇ ਹਨ ।
ਉਹਨਾਂ ਪੁਜੀਸ਼ਨ ਹੋਲਡਰਾਂ ਨੂੰ ਮੀਮੈਂਟੋ ਅਤੇ ਸਰਟੀਫਿਕੇਟ ਵੰਡ ਕੇ ਸਨਮਾਨਿਤ ਕੀਤਾ ।ਇਸ ਮੌਕੇ ਜੱਜ ਦੀ ਭੁਮਿਕਾ ਤੇਜਿੰਦਰ ਸਿੰਘ, ਸਤਬੀਰ ਸਿੰਘ, ਕਰਮਜੀਤ ਕੌਰ, ਵੰਦਨਾ ਗੁਪਤਾ, ਕੰਵਲਜੀਤ ਕੌਰ, ਹਰਗੁਰਚੇਤਨ ਸਿੰਘ, ਨਵਜੀਤ ਸਿਘ, ਪ੍ਰਿਆ ਤੁਲੀ, ਜਸਬੀਰ ਸਿੰਘ, ਸੰਦੀਪ ਸਿੰਘ, ਵਰਗਿਸ ਸਲਾਮਤ,ਵੀਨਾ ਰਾਣੀ ਅਦਿ ਨੇ ਬਾਖੂਬੀ ਨਿਭਾਈ ।ਜਿਲਾ ਨੋਡਲ ਅਫਸਰ ਅਮਰਜੀਤ ਸਿੰਘ ਪੁਰੇਵਾਲ, ਕੋਆਰਡੀਨੇਟਰ ਸਰਬਜੀਤ ਸਿੰਘ, ਨਵਦੀਪ ਸ਼ਰਮਾ, ਸੁਰਿੰਦਰ ਮੋਹਨ, ਮੈਡਮ ਰਜਨੀ ਅਤੇ ਕਵਲਜੀਤ ਸਿੰਘ ਨੇ ਪ੍ਰੋਗ੍ਰਾਮ ਦਾ ਸੁਚਾਰੂ ਢੰਗ ਨਾਲ ਸੰਚਾਲਨ ਕੀਤਾ ।ਇਸ ਮੌਕੇ ਸ: ਲਖਵਿੰਦਰ ਸਿੰਘ, ਜਿਲਾ ਕੋਆਰਡੀਨੇਟਰ ਪ੍ਰਦੀਪ ਅਰੋੜਾ, ਮੁਖਅਧਿਆਪਕ ਇਕਬਾਲ ਸਿੰਘ, ਪ੍ਰੋਫੈਸਰ ਸੁਬੀਰ, ਪ੍ਰੋ: ਸੋਨੂੰ, ਸੁਮੀਤ ਕੁਮਾਰ ਆਦਿ ਤੋਂ ਇਲਾਵਾ ਗਾਈਡ ਅਧਿਆਪਕ ਵੀ ਹਾਜਰ ਸਨ।

