Teacher Top Breaking: ਬੇਰੁਜ਼ਗਾਰ ਅਧਿਆਪਕ ਆਗੂ ਜਸਵੰਤ ਘੁਬਾਇਆ ਪੁਲਿਸ ਵੱਲੋਂ ਗ੍ਰਿਫਤਾਰ, ਆਜ਼ਾਦੀ ਦਿਹਾੜੇ ਮੌਕੇ ਸਰਕਾਰ ਦਾ ਕਰਨਾ ਸੀ ਪਿੱਟ ਸਿਆਪਾ
Teacher Protest: ਹੁਣ ਘਰਾਂ ਤੋਂ ਸਰਕਾਰ ਨਹੀਂ ਚੱਲ ਰਹੀ, ਬਲਕਿ ਘਰਾਂ ਤੋਂ ਬੇਰੁਜ਼ਗਾਰਾਂ ਦੀਆਂ ਗ੍ਰਿਫਤਾਰੀ ਹੋ ਰਹੀਆਂ ਨੇ- ਜਸਵੰਤ ਘੁਬਾਇਆ
Teacher Protest: ਭਗਵੰਤ ਮਾਨ ਸਰਕਾਰ (Bhagwant Mann Govt) ਦੀਆਂ ਬੇਰੁਜ਼ਗਾਰਾਂ ਵਿਰੁੱਧ ਅਪਣਾਈਆਂ ਜਾ ਰਹੀਆਂ ਮਾੜੀਆਂ ਨੀਤੀਆਂ ਦੇ ਵਿਰੋਧ ਵਜੋਂ 15 ਅਗਸਤ ਨੂੰ ਮਾਨ ਸਰਕਾਰ ਅਤੇ ਇਨ੍ਹਾਂ ਦੇ ਮੰਤਰੀਆਂ ਦਾ ਬੇਰੁਜ਼ਗਾਰਾਂ ਅਤੇ ਮੁਲਾਜ਼ਮਾਂ ਵੱਲੋਂ ਘਿਰਾਓ ਕੀਤਾ ਜਾਣਾ ਸੀ।
ਪਰ ਉਸ ਤੋਂ ਪਹਿਲਾਂ ਹੀ ਅੱਜ ਬਹੁਤ ਸਾਰੇ ਬੇਰੁਜ਼ਗਾਰਾਂ ਅਤੇ ਮੁਲਾਜ਼ਮਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਅਤੇ ਕਈ ਆਗੂਆਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਵੀ ਲੈ ਲਿਆ ਗਿਆ।
ਤਾਜਾ ਜਾਣਕਾਰੀ ਅਨੁਸਾਰ, ਬੇਰੁਜ਼ਗਾਰ ਅਧਿਆਪਕ (Teacher) ਆਗੂ ਜਸਵੰਤ ਘੁਬਾਇਆ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਨੇ ਮੀਡੀਆ ਨੂੰ ਬਿਆਨ ਜਾਰੀ ਕਰਦਿਆਂ ਸਰਕਾਰ ਨੂੰ ਲਾਹਨਤਾਂ ਪਾਈਆਂ ਹਨ।
ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਾਲੀਆਂ ਝੰਡੀਆਂ ਦਾ ਪ੍ਰੋਗਰਾਮ ਹੈ, ਪਰ ਇਸਨੂੰ ਦੇਖਦੇ ਹੋਏ ਸਰਕਾਰ ਬੇਰੁਜਗਾਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਬਜਾਏ ਗਿਰਫਤਾਰੀ ਵੱਲ ਵਧ ਰਹੀ ਹੈ।
ਬੇਰੁਜਗਾਰ ਆਪਣੀਆ ਮੰਗਾਂ ਨੂੰ ਲੈਕੇ ਲਗਾਤਾਰ ਸੰਘਰਸ਼ ਦੇ ਰਾਹ ਤੁਰੇ ਹੋਏ ਹਨ। ਸਰਕਾਰ ਲਗਾਤਾਰ ਮੀਟਿੰਗ ਦੌਰਾਨ ਲਾਰੇ ਲਾ ਕੇ ਸਮਾਂ ਬਤੀਤ ਕੀਤਾ ਹੈ। ਸਾਢੇ ਤਿੰਨ ਸਾਲਾਂ ਤੋਂ ਬੇਰੁਜਗਾਰਾਂ ਨੂੰ ਅਣਗੌਲਿਆ ਕੀਤਾ ਹੈ।
ਸਿੱਖਿਆ (Education) ਵਿਭਾਗ ਵੱਲੋਂ ਸਿੰਗਲ ਭਰਤੀ ਨਹੀ ਦਿੱਤੀ। ਨਾ 55% ਦਾ ਹਲ਼ ਕੀਤਾ,ਨਾ ਮਾਸਟਰ ਕੇਡਰ ਦੀ ਭਰਤੀ ਦਿੱਤੀ,343 ਲੈਕਚਰਾਰ ਦੀ ਭਰਤੀ ਰਦ ਕਰਕੇ ਵੱਡੀ ਭਰਤੀ ਦਾ ਲਾਰਾ ਲਾਇਆ ਗਿਆ ਸੀ।
ਲੈਕਚਰਾਰ ਦੀ ਭਰਤੀ ਨਹੀ ਦੇ ਸਕੀ, ਲੈਕਚਰਾਰ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹਨ, ਕੋਈ ਇਸ਼ਤਿਹਾਰ ਨਹੀਂ ਦੇ ਰਹੀ, ਉਮਰ ਹੱਦ ਤੋ ਸਰਕਾਰ ਭੱਜ ਰਹੀ ਹੈ। ਸਰਕਾਰ ਇਹ ਸਾਰੇ ਮੁੱਦੇ ਹਲ਼ ਨਹੀਂ ਕਰ ਪਾਂ ਰਹੀ।
ਘਰ ਘਰ ਤੋਂ ਜਾ ਕੇ ਸਰਕਾਰ ਚਲਾਉਣ ਦੀ ਬਜਾਏ ਵਾਅਦਿਆਂ ਤੋਂ ਭਜ ਰਹੀ ਹੈ, ਘਰ ਘਰ ਜਾ ਕੇ ਬੇਰੁਜਗਾਰਾਂ ਨੂੰ ਗਿਰਫ਼ਤਾਰ ਕੀਤਾ ਜਾ ਰਿਹਾ ਹੈ।
ਆਜ਼ਾਦੀ ਦੀਆਂ ਗੱਲਾਂ ਕਰਨ ਵਾਲੇ, ਬੇਰੁਜਗਾਰਾਂ ਦੀ ਆਵਾਜ਼ ਦਬਨ ਲੱਗ ਪਈ ਹੈ। 15 ਅਗਸਤ ਦੀ ਆਜ਼ਾਦੀ ਨੂੰ ਲੈਕੇ ਸਰਕਾਰ ਬੇਰੁਜਗਾਰਾਂ ਤੋ ਡਰ ਰਹੀ ਹੈ।
ਸੂਬਾ ਪ੍ਰਧਾਨ ਜਸਵੰਤ ਘੁਬਾਇਆ ਬੋਲਦਿਆਂ ਕਿਹਾ ਜੇਕਰ ਸਾਡੀਆਂ ਮੰਗਾਂ ਹਲ਼ ਨਹੀਂ ਹੁੰਦੀਆਂ ਤਾਂ ਆਉਣ ਵਾਲੇ ਸਮੇਂ ਪਿੰਡਾ ਵਿੱਚ ਡਟ ਕੇ ਵਿਰੋਧ ਕੀਤਾ ਜਾਵੇਗਾ।

