ਹੜ੍ਹ ਪੀੜਤਾਂ ਲਈ ਰਮਿੰਦਰ ਆਵਲਾ ਵੱਲੋਂ ਰਾਹਤ ਕਾਰਜਾਂ ਲਗਾਤਾਰ ਜਾਰੀ
ਗੁਰੂਹਰਸਹਾਏ
ਪੰਜਾਬ ਵਿੱਚ ਇਸ ਸਮੇਂ ਹੜ੍ਹ ਭਿਆਨਕ ਰੂਪ ਧਾਰਨ ਕਰ ਚੁੱਕਾ ਹੈ। ਲਗਭਗ ਅੱਧੇ ਤੋਂ ਜਿਆਦਾ ਪੰਜਾਬ ਹੜ੍ਹਾਂ ਦੀ ਮਾਰ ਹੇਠ ਆ ਚੁੱਕਾ ਹੈ। ਇਸੇ ਹਾਲਾਤ ਦੇ ਚਲਦਿਆਂ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਹੋਰ ਭਾਰੀ ਬਾਰਸ਼ ਹੋਣ ਦਾ ਅਨੁਮਾਨ ਹੈ। ਸਰਕਾਰ ਵੱਲੋਂ ਵੀ ਸਾਰੇ ਪੰਜਾਬ ਵਿੱਚ ਰੈੱਡ ਅਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਨੂੰ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾਣਾ ਪੈ ਰਿਹਾ ਹੈ। ਜਿੱਥੇ ਰਾਸ਼ਨ ਦੀ ਬਹੁਤ ਜਿਆਦਾ ਦਿੱਕਤ ਆ ਰਹੀ ਹੈ ਓਥੇ ਪਸ਼ੂਆਂ ਲਈ ਹਰੇ ਚਾਰੇ ਦੀ ਵੀ ਭਾਰੀ ਕਿੱਲਤ ਹੈ। ਇੰਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਜਲਾਲਾਬਾਦ ਤੋਂ ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਆਂਵਲਾ ਵੱਲੋਂ ਆਪਣੇ ਸਾਰੇ ਰਾਜਨੀਤਿਕ ਪ੍ਰੋਗਰਾਮ ਰੱਦ ਕਰਕੇ 24 ਘੰਟੇ ਲੋਕਾਂ ਵਿੱਚ ਰਹਿਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੈਂਕੜੇ ਕੁਇੰਟਲ ਪਸ਼ੂਆਂ ਲਈ ਮੱਕੀ ਦੇ ਆਚਾਰ ਗੱਠਾ,ਪਸ਼ੂਆਂ ਲਈ ਫੀਡ, ਸੁੱਕਾ ਰਾਸ਼ਨ,ਦੀਆਂ ਲੋਕਾਂ ਨੂੰ ਵੰਡੀਆਂ ਜਾ ਚੁੱਕੀਆਂ ਹਨ। ਅੱਜ ਉਨ੍ਹਾਂ ਵੱਲੋਂ ਗੁਰੂ ਹਰਸਹਾਏ ਵਿਧਾਨ ਸਭਾ ਹਲਕਾ ਅਧੀਨ ਪੈਂਦੇ ਪਿੰਡਾਂ ਦਾ ਦੌਰਾ ਕੀਤਾ। ਅੱਜ ਉਨ੍ਹਾਂ ਵੱਲੋਂ ਢਾਣੀ ਬਾਂਬਾ ਵੱਲੂ ਸਿੰਘ ਦੇ ਪੱਤਣ ਲੋਕਾਂ ਦਾ ਹਾਲ ਚਾਲ ਪੁੱਛਿਆ ਗਿਆ ਸੰਪਰਕ ਟੁੱਟੇ ਹੋਏ ਪਿੰਡਾਂ ਲਈ ਹੜ ਪੀੜਤ ਲੋਕਾਂ ਨੂੰ ਪਸ਼ੂਆਂ ਲਈ ਫੀਡ ਮੁਹਾਇਆ ਕਰਵਾਈ ਗਈ।
ਵੱਖ-ਵੱਖ ਪਿੰਡ ਜਿਵੇਂ ਗੱਟੀ ਅਜੈਬ ਸਿੰਘ,ਢਾਣੀ ਵੱਲੂ ਸਿੰਘ,ਨੋ ਬੇ ਨੋਬਹਿਰਾਮ ਸ਼ੇਰ, ਢਾਣੀ ਗੁਰਮੁਖ ਸਿੰਘ,ਦੂਲੇ ਕਿ ਨੱਥੂ ਵਾਲੇ ਪਿੰਡ ਦੇ ਲੋਕਾਂ ਮੰਗ ਅਨੁਸਾਰ ਦਰਿਆ ਤੇ ਪੁੱਲ ਬਣਾਉਣ ਦਾ ਵਾਅਦਾ ਕੀਤਾ। ਆਂਵਲਾ ਸਾਹਿਬ ਵੱਲੋਂ ਕਹਿ ਗਿਆ ਕਿ ਉਨ੍ਹਾਂ ਦੀ ਟੀਮ ਲੋਕਾਂ ਤੱਕ ਪਹੁੰਚ ਕਰਕੇ ਹਰ ਲੋੜੀਂਦੀ ਵਸਤੂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੇਗੀ। ਕਿਸੇ ਵੀ ਜ਼ਰੂਰਤ ਲਈ ਉਨ੍ਹਾਂ ਦੀ ਟੀਮ ਦੇ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਤੇ ਹਲਕੇ ਦੀਆਂ ਪੰਚਾਇਤਾਂ ਵੱਲੋਂ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਬਕਾ ਵਿਧਾਇਕ ਆਂਵਲਾ ਸਾਡੇ ਲਈ ਮਸੀਹਾ ਬਣ ਕੇ ਆਏ ਹਨ। ਲੋਕ ਉਨ੍ਹਾਂ ਦੀ ਇਸ ਦਰਿਆਦਿਲੀ ਦਾ ਮੁੱਲ ਮੋੜਨਗੇ। ਇਸ ਸਮੇਂ ਉਨ੍ਹਾਂ ਨਾਲ ਗਾ ਬਲਦੇਵ ਰਾਜ ਬਾਗੜੀਆਂ, ਜੋਗਿੰਦਰ ਸਿੰਘ ਮੋਹਨੇ ਵਾਲਾ, ਸੁਖਪ੍ਰੀਤ ਗੱਟੀ ਅਜੈਬ,ਸਵਰਨ ਸਿੰਘ,ਤਰਸੇਮ ਨੰਬਰਦਾਰ ਬਾੜੀਆ, ਸਤਨਾਮ ਸਿੰਘ ਸਰਪੰਚ, ਅਸ਼ੋਕ ਸਰਪੰਚ, ਵਿਜੇ ਗਾਮੂ ਵਾਲਾ,ਸੋਨਾ ਸਿੰਘ ਢਾਣੀ ਵੱਲੂ ਸਿੰਘ,ਜੰਗੀਰ ਮੈਂਬਰ, ਮਲਕੀਤ ਸਿੰਘ ਸਰਪੰਚ ਦੂਲੇ ਕਿ,ਬੂਟਾ ਸਿੰਘ ਦੂਲੇ ਕਿ, ਬਲਦੇਵ ਮੈਂਬਰ, ਸੁਖਚੈਨ ਸਿੰਘ ਗੱਟੀ ਅਜੈਬ, ਹਰਜਿੰਦਰ ਸਿੰਘ ਗੱਟੀ ਅਜੈਬ ਸਿੰਘ,ਅਮ੍ਰਿਤਪਾਲ ਸਿੰਘ ਪੀ.ਏ,ਅਮਰ ਪੀ.ਏ, ਨਿਸ਼ੂ ਦਹੂਜਾ O.S.D,ਰਮਨ ਹਾਡਾ,ਗੁਰਚਰਨ ਗੱਟੀ ਮੱਤੜ ਆਦਿ ਹਾਜ਼ਰ ਸਨ।

