Teacher News- ਅਧਿਆਪਕਾਂ ਦੀਆਂ ਬਦਲੀਆਂ ਨੂੰ ਲੈ ਕੇ ਵੱਡੀ ਅਪਡੇਟ, DEO ਵੱਲੋਂ ਅਹਿਮ ਪੱਤਰ ਜਾਰੀ
Teacher News- ਅਧਿਆਪਕਾਂ ਦੀਆਂ ਬਦਲੀਆਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਸਿੱਖਿਆ ਵਿਭਾਗ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆ ਡੀਈਓ ਅੰਮ੍ਰਿਤਸਰ (ਐ.ਸਿੱ) ਨੇ ਈਟੀਟੀ ਤੋਂ ਹੈੱਡ ਟੀਚਰਾਂ ਦੀਆਂ ਤਰੱਕੀਆਂ ਸਾਲ 2025 ਲਈ ਸਟੇਸ਼ਨ ਚੋਣ ਕਰਵਾਉਣ ਬਾਰੇ ਪੱਤਰ ਜਾਰੀ ਕੀਤਾ ਹੈ।
ਆਪਣੇ ਪੱਤਰ ਵਿੱਚ ਡੀਈਓ ਨੇ ਲਿਖਿਆ ਹੈ ਕਿ ਜਿਨ੍ਹਾਂ ਅਧਿਆਪਕਾਂ ਤੇ ਕਰਮਚਾਰੀਆਂ ਦੇ ਕੇਸ ਇਸ ਦਫ਼ਤਰ ਵਿਖੇ ਈਟੀਟੀ ਤੋਂ ਹੈੱਡ ਟੀਚਰਾਂ ਦੀਆਂ ਤਰੱਕੀਆਂ ਲਈ ਪ੍ਰਾਪਤ ਹੋਏ ਹਨ, ਉਨ੍ਹਾਂ ਨੂੰ ਮਿਤੀ 25 ਸਤੰਬਰ 2025 ਨੂੰ ਸਟੇਸ਼ਨ ਚੋਣ ਲਈ 12 ਵਜੇ ਤੱਕ ਬੁਲਾਇਆ ਜਾਂਦਾ ਹੈ।
ਆਪਣੇ ਪੱਤਰ ਵਿੱਚ ਡੀਈਓ ਨੇ ਅੱਗੇ ਹਦਾਇਤ ਕੀਤੀ ਹੈ ਕਿ ਉਕਤ ਸਮੇਂ ਦੌਰਾਨ ਦਫ਼ਤਰ ਵਿਖੇ ਅਧਿਆਪਕ ਤੇ ਕਰਮਚਾਰੀ ਹਾਜ਼ਰ ਹੋ ਕੇ ਸਟੇਸ਼ਨ ਚੋਣ ਵਿੱਚ ਹਿੱਸਾ ਲੈਣਾ ਯਕੀਨੀ ਬਣਾਉਣ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਹਾਜ਼ਰ ਨਾ ਹੋਣ ਵਾਲਿਆਂ ਨੂੰ ਦਫ਼ਤਰ ਆਪਣੇ ਪੱਧਰ ਤੇ ਸਟੇਸ਼ਨ ਜਾਰੀ ਕਰ ਦੇਵੇਗਾ।


